CISF ''ਚ 10ਵੀਂ ਪਾਸ ਲਈ ਨਿਕਲੀਆਂ ਭਰਤੀਆਂ, ਜਾਣੋ ਉਮਰ ਹੱਦ ਤੇ ਹੋਰ ਵੇਰਵੇ
Tuesday, Feb 04, 2025 - 11:04 AM (IST)
ਨਵੀਂ ਦਿੱਲੀ- ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ) 'ਚ 10ਵੀਂ ਪਾਸ ਲਈ ਕਾਂਸਟੇਬਲ ਡਰਾਈਵਰ ਦੀ ਵੱਡੀ ਭਰਤੀ ਸ਼ੁਰੂ ਹੋ ਗਈ ਹੈ। ਇਸ ਭਰਤੀ ਦਾ ਅਧਿਕਾਰਤ ਵਿਗਿਆਪਨ ਪਹਿਲੇ ਹੀ ਜਾਰੀ ਕਰ ਦਿੱਤਾ ਗਿਆ ਸੀ, ਉੱਥੇ ਹੀ 3 ਫਰਵਰੀ ਤੋਂ ਸੀਆਈਐੱਸਐੱਫ ਦੀ ਅਧਿਕਾਰਤ ਵੈੱਬਸਾਈਟ 'ਤੇ ਆਨਲਾਈਨ ਫਾਰਮ ਭਰਨ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ।
ਆਖ਼ਰੀ ਤਾਰੀਖ਼
ਉਮੀਦਵਾਰ 4 ਮਾਰਚ 2025 ਤੱਕ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਇਹ ਭਰਤੀ ਕਾਂਸਟੇਬਲ ਡਰਾਈਵਰ ਦੇ 845 ਅਤੇ ਕਾਂਸਟੇਬਲ ਡਰਾਈਵਰ ਪੰਪ ਆਪਰੇਟਰ ਦੇ 279 ਅਹੁਦਿਆਂ ਲਈ ਹੈ। ਕੁੱਲ ਮਿਲਾ ਕੇ 1124 ਨੂੰ ਇਸ ਭਰਤੀ ਦੇ ਮਾਧਿਅਮ ਨਾਲ ਭਰਿਆ ਜਾਵੇਗਾ।
ਸਿੱਖਿਆ ਯੋਗਤਾ
ਇਸ ਭਰਤੀ 'ਚ ਅਪਲਾਈ ਕਰਨ ਲਈ ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ ਹੋਣਾ ਚਾਹੀਦਾ। ਇਸ ਤੋਂ ਇਲਾਵਾ ਹੈਵੀ ਮੋਟਰ ਵ੍ਹੀਕਲ ਜਾਂ ਟਰਾਂਸਪੋਰਟ ਵ੍ਹੀਕਲ/ਲਾਈਟ ਮੋਟਰ ਵ੍ਹੀਕਲ/ਮੋਟਰ ਸਾਈਕਲ ਗਿਅਰ, ਤਿੰਨ ਸਾਲ ਦਾ ਐੱਚਐੱਮਵੀ ਡਰਾਈਵਿੰਗ ਐਕਸਪੀਰੀਐਂਸ, ਟਰਾਂਸਪੋਰਟ ਵ੍ਹੀਕਲ ਲਾਇਸੈਂਸ ਵੀ ਹੋਣਾ ਜ਼ਰੂਰੀ ਹੈ। ਇਹ ਭਰਤੀ ਸਿਰਫ਼ ਪੁਰਸ਼ ਉਮੀਦਵਾਰਾਂ ਲਈ ਹੈ।
ਉਮਰ
ਉਮੀਦਵਾਰ ਦੀ ਉਮਰ 21 ਤੋਂ 27 ਸਾਲ ਤੈਅ ਕੀਤੀ ਗਈ ਹੈ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।