SBI 'ਚ ਨਿਕਲੀਆਂ ਭਰਤੀਆਂ ! ਛੇਤੀ ਕਰੋ ਅਪਲਾਈ

Wednesday, Jan 07, 2026 - 09:43 AM (IST)

SBI 'ਚ ਨਿਕਲੀਆਂ ਭਰਤੀਆਂ ! ਛੇਤੀ ਕਰੋ ਅਪਲਾਈ

ਵੈੱਬ ਡੈਸਕ- ਭਾਰਤੀ ਸਟੇਟ ਬੈਂਕ ਨੇ ਸਪੈਸ਼ਲਿਸਟ ਕੈਡਰ ਅਫ਼ਸਰ (ਐੱਸਸੀਓ) ਭਰਤੀ 2025-26 ਲਈ ਅਪਲਾਈ ਕਰਨ ਦਾ ਇਕ ਹੋਰ ਮੌਕਾ ਦਿੱਤਾ ਹੈ। ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਜਿਨ੍ਹਾਂ ਨੌਜਵਾਨਾਂ ਨੇ ਵੀ ਅਜੇ ਤੱਕ ਅਪਲਾਈ ਨਹੀਂ ਕੀਤਾ ਸੀ, ਉਹ ਹੁਣ ਐੱਸਬੀਆਈ ਕਰੀਅਰ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਆਖ਼ਰੀ ਤਾਰੀਖ਼

ਅਪਲਾਈ ਕਰਨ ਦੇ ਆਖ਼ਰੀ ਦਿਨਾਂ 'ਚ ਜ਼ਿਆਦਾ ਟਰੈਫਿਕ ਹੋਣ ਕਾਰਨ ਉਮੀਦਵਾਰਾਂ ਨੂੰ ਫਾਰਮ ਭਰਨ ਅਤੇ ਫੀਸ ਜਮ੍ਹਾਂ ਕਰਨ ਨੂੰ ਲੈ ਕੇ ਤਕਨੀਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਲਈ ਐੱਸਬੀਆਈ ਨੇ ਐੱਸਸੀਓ ਭਰਤੀ ਲਈ ਆਨਲਾਈਨ ਅਪਲਾਈ ਕਰਨ ਦੀ ਤਾਰੀਖ਼ 10 ਜਨਵਰੀ 2026 ਤੱਕ ਵਧਾ ਦਿੱਤੀ ਹੈ। ਇਸ ਤੋਂ ਪਹਿਲਾਂ ਅਪਲਾਈ ਕਰਨ ਦੀ ਆਖ਼ਰੀ ਤਾਰੀਫ਼ 23 ਦਸੰਬਰ 2025 ਤੱਕ ਸੀ। 

ਅਹੁਦਿਆਂ ਦਾ ਵੇਰਵਾ

ਵੀਪੀ ਹੈਲਥ (SRM)- 506 ਅਹੁਦੇ
ਏਵੀਪੀ ਵੈਲਥ (RM)- 206 ਅਹੁਦੇ
ਕਸਟਮਰ ਰਿਲੇਸ਼ਨਸ਼ਿਪ ਐਗਜ਼ੀਕਿਊਟਿਵ- 284 ਅਹੁਦੇ
ਕੁੱਲ 996 ਅਹੁਦੇ ਭਰੇ ਜਾਣਗੇ।

ਸਿੱਖਿਆ ਯੋਗਤਾ

ਉਮੀਦਵਾਰ ਕੋਲ ਗਰੈਜੂਏਸ਼ਨ ਦੀ ਡਿਗਰੀ ਅਤੇ ਸੰਬੰਧਤ ਖੇਤਰ 'ਚ 6 ਸਾਲ ਦਾ ਅਨੁਭਵ ਹੋਣਾ ਚਾਹੀਦਾ। 

ਇੰਝ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਾਕਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

DIsha

Content Editor

Related News