ਦਿੱਲੀ ਹਵਾਈ ਅੱਡੇ ''ਤੇ ਬੋਹੇਸ਼ ਹੋ ਕੇ ਡਿੱਗਿਆ ਯਾਤਰੀ, CISF ਦੇ ਜਵਾਨਾਂ ਦੀ ਬਹਾਦਰੀ ਨਾਲ ਬਚੀ ਜਾਨ
Thursday, Aug 22, 2024 - 03:32 PM (IST)

ਨਵੀਂ ਦਿੱਲੀ- ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ (CISF) ਦੇ ਇਕ ਜਵਾਨ ਨੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਇਕ ਯਾਤਰੀ ਦੇ ਬੇਹੋਸ਼ ਹੋ ਕੇ ਡਿੱਗਣ ਮਗਰੋਂ ਉਸ ਨੂੰ ਤੁਰੰਤ ਕਾਰਡੀਓਪਲਮੋਨਰੀ ਰੀਸਸੀਟੇਸ਼ਨ (CPR) ਦੇ ਕੇ ਉਸ ਦੀ ਜਾਨ ਬਚਾਈ। CISF ਦੇ ਇਕ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। CPR ਇਕ ਅਜਿਹੀ ਜੀਵਨ ਰੱਖਿਅਕ ਪ੍ਰਕਿਰਿਆ ਹੈ, ਜੋ ਦਿਲ ਦੀ ਗਤੀ ਦੇ ਰੁਕਣ 'ਤੇ ਕੀਤੀ ਜਾਂਦੀ ਹੈ। ਇਹ ਘਟਨਾ ਹਵਾਈ ਅੱਡੇ ਦੇ ਟਰਮੀਨਲ-2 'ਤੇ ਵਾਪਰੀ।
ਬੁਲਾਰੇ ਨੇ ਦੱਸਿਆ ਕਿ ਯਾਤਰੀ ਇੰਡੀਗੋ ਦੀ ਉਡਾਣ ਤੋਂ ਸ਼੍ਰੀਨਗਰ ਜਾਣ ਵਾਲਾ ਸੀ ਪਰ ਉਹ ਹੈਂਡ ਟਰਾਈਲ ਸਟੈਂਡ ਕੋਲ ਹੀ ਡਿੱਗ ਪਿਆ। ਉਨ੍ਹਾਂ ਨੇ ਦੱਸਿਆ ਕਿ CISF ਦੀ ਦੋ ਮੈਂਬਰੀ ਤੁਰੰਤ ਪ੍ਰਕਿਰਿਆ ਟੀਮ ਨੇ ਯਾਤਰੀ ਨੂੰ ਡਿੱਗਦੇ ਹੋਏ ਵੇਖਿਆ ਅਤੇ ਉਨ੍ਹਾਂ ਵਿਚੋਂ ਇਕ ਨੇ ਤੁਰੰਤ CPR ਦਿੱਤੀ। ਇਸ ਤੋਂ ਬਾਅਦ ਯਾਤਰੀ ਨੂੰ ਸਫਦਰਜੰਗ ਹਸਪਤਾਲ ਲਿਜਾਇਆ ਗਿਆ। ਅਧਿਕਾਰੀ ਨੇ ਕਿਹਾ ਕਿ CISF ਜਵਾਨਾਂ ਦੀ ਚੌਕਸੀ ਨੇ ਇਕ ਵਿਅਕਤੀ ਦੀ ਜਾਨ ਬਚਾ ਲਈ।