ਚੰਗੀ ਖ਼ਬਰ: ਸਿਪਲਾ ਅਗਲੇ ਮਹੀਨੇ ਲਾਂਚ ਕਰੇਗੀ ਕੋਰੋਨਾ ਦੀ ਦਵਾਈ Ciplenza, ਇਕ ਗੋਲੀ ਦੀ ਇੰਨੀ ਹੋਵੇਗੀ ਕੀਮਤ
Saturday, Jul 25, 2020 - 05:22 PM (IST)
ਨਵੀਂ ਦਿੱਲੀ : ਭਾਰਤੀ ਦੀ ਫਾਰਮਾ ਕੰਪਨੀ ਸਿਪਲਾ (Cipla) ਅਗਸਤ ਮਹੀਨੇ ਵਿਚ ਕੋਰੋਨਾ ਦੀ ਦਵਾਈ 'ਫੈਵੀਪਿਰਾਵਿਰ' ਨੂੰ ਲਾਂਚ ਕਰਣ ਦਾ ਐਲਾਨ ਕੀਤਾ ਹੈ। ਸਿਪਲਾ ਨੂੰ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ (ਡੀ.ਸੀ.ਜੀ.ਆਈ.) ਵਲੋਂ ਇਹ ਦਵਾਈ ਲਾਂਚ ਕਰਣ ਦੀ ਇਜਾਜ਼ਤ ਮਿਲ ਗਈ ਹੈ। ਭਾਰਤ ਵਿਚ ਸਿਪਲਾ ਇਸ ਦਵਾਈ ਨੂੰ 'ਸਿਪਲੇਂਜਾ' ਬਰਾਂਡ ਨਾਮ ਨਾਲ ਲਾਂਚ ਕਰੇਗੀ। ਇਹ ਅਗਸਤ ਦੇ ਪਹਿਲੇ ਹਫਤੇ ਵਿਚ ਬਾਜ਼ਾਰ ਵਿਚ ਆ ਜਾਵੇਗੀ। ਇਸ ਦਵਾਈ ਦੀ ਇਕ ਟੈਬਲੇਟ ਦੀ ਕੀਮਤ 68 ਰੁਪਏ ਤੈਅ ਕੀਤੀ ਗਈ ਹੈ।
ਇਹ ਵੀ ਪੜ੍ਹੋ : ਭਾਰਤ 'ਚ ਤਬਾਹੀ ਮਚਾਉਣ ਲਈ ਚੀਨ ਅਤੇ ਪਾਕਿਸਤਾਨ ਨੇ ਕੀਤਾ ਗੁਪਤ ਸਮਝੌਤਾ, ਜੈਵਿਕ ਯੁੱਧ ਦੀ ਰਚੀ ਸਾਜਿਸ਼
ਕੰਪਨੀ ਦੀ ਵੈੱਬਸਾਈਟ ਉੱਤੇ ਜਾਰੀ ਇਕ ਬਿਆਨ ਵਿਚ ਕਿਹਾ ਗਿਆ, 'ਦਵਾਈ ਦੀ ਉਚਿਤ ਅਤੇ ਸਮਾਨ ਵੰਡ ਯਕੀਨੀ ਕਰਣ ਲਈ, ਇਸ ਦੀ ਸਪਲਾਈ ਮੁੱਖ ਰੂਪ ਤੋਂ ਹਸਪਤਾਲ ਅਤੇ ਖੁੱਲ੍ਹੇ ਚੈਨਲਾਂ ਜ਼ਰੀਏ ਕੀਤੀ ਜਾਵੇਗੀ। ਉਥੇ ਹੀ, ਜਿਨ੍ਹਾਂ ਖ਼ੇਤਰਾਂ ਵਿਚ ਕੋਵਿਡ-19 ਦੇ ਮਾਮਲੇ ਜ਼ਿਆਦਾ ਆ ਰਹੇ ਹਨ, ਉਨ੍ਹਾਂ ਨੂੰ ਪਹਿਲ ਦਿੱਤੀ ਜਾਵੇਗੀ।' ਬਿਆਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਦੇਸ਼ ਵਿਚ ਕੋਵਿਡ-19 ਦੇ ਇਲਾਜ ਦੇ ਬਦਲ ਲਈ ਸਿਪਲੇਂਜਾ ਦੇ ਨਿਰਮਾਣ ਲਈ ਤੁਰੰਤ ਮਨਜ਼ੂਰੀ ਦਾ ਉਦੇਸ਼ ਤੁਰੰਤ ਅਤੇ ਤਬਦੀਲੀ ਦੀ ਮੈਡੀਕਲ ਲੋੜ ਨੂੰ ਪੂਰਾ ਕਰਣਾ ਹੈ।
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ ਪੁੱਜੀਆਂ ਨਵੀਂ ਉਚਾਈ 'ਤੇ, ਜਲਦ ਬਣ ਸਕਦੈ 55 ਹਜ਼ਾਰੀ
ਇਸ ਦਵਾਈ ਨੂੰ ਸਿਪਲਾ ਅਤੇ ਸੀ.ਐੱਸ.ਆਈ.ਆਰ.-ਇੰਡੀਅਨ ਇੰਸਟੀਚਿਊਟ ਆਫ ਕੈਮੀਕਲ ਤਕਨਾਲੋਜੀ (ਆਈ.ਆਈ.ਸੀ.ਟੀ.) ਵੱਲੋਂ ਸੰਯੁਕਤ ਰੂਪ ਤੋਂ ਵਿਕਸਿਤ ਕੀਤਾ ਗਿਆ ਹੈ। ਬਿਆਨ ਵਿਚ ਅੱਗੇ ਕਿਹਾ ਗਿਆ ਕਿ ਇਸ ਸਾਂਝੇ ਦੇ ਹਿੱਸੇ ਦੇ ਰੂਪ ਵਿਚ, ਸੀ.ਐੱਸ.ਆਈ.ਆਰ.-ਆਈ.ਆਈ.ਸੀ.ਟੀ. ਨੇ ਫੈਵੀਪਿਰਾਵਿਰ ਲਈ ਇਕ ਸੁਵਿਧਾਜਨਕ ਅਤੇ ਲਾਗਤ ਪ੍ਰਭਾਵੀ ਸਿੰਥੇਟਿਕ ਪ੍ਰਕਿਰਿਆ ਨੂੰ ਸਫ਼ਲਤਾਪੂਰਵਕ ਵਿਕਸਿਤ ਕੀਤਾ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਦਵਾਈ ਦੀ ਪੂਰੀ ਪ੍ਰਕਿਰਿਆ ਅਤੇ ਸਰਗਰਮ ਫਾਰਮਾਸਿਊਟੀਕਲ ਘਟਕ (ਏ.ਪੀ.ਆਈ.) ਨੂੰ ਸਿਪਲਾ ਵਿਚ ਟਰਾਂਸਫਰ ਕਰ ਦਿੱਤਾ ਗਿਆ ਹੈ ਅਤੇ ਦਵਾਈ ਦਾ ਨਿਰਮਾਣ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਹੁਣ ਘਰ ਬੈਠੇ ਬਦਲੋ ਆਧਾਰ ਕਾਰਡ 'ਚ ਆਪਣਾ ਪਤਾ, ਵੀਡੀਓ 'ਚ ਵੇਖੋ ਪੂਰਾ ਤਰੀਕਾ