ਪ੍ਰੋਸਟੇਟ ਕੈਂਸਰ ਤੋਂ ਬਚਾਅ 'ਚ ਮਦਦਗਾਰ ਸਾਬਤ ਹੋ ਸਕਦੀ ਹੈ 'ਦਾਲਚੀਨੀ'

Monday, Aug 28, 2023 - 01:47 PM (IST)

ਪ੍ਰੋਸਟੇਟ ਕੈਂਸਰ ਤੋਂ ਬਚਾਅ 'ਚ ਮਦਦਗਾਰ ਸਾਬਤ ਹੋ ਸਕਦੀ ਹੈ 'ਦਾਲਚੀਨੀ'

ਹੈਦਰਾਬਾਦ (ਭਾਸ਼ਾ) - ਦੁਨੀਆ 'ਚ ਸਭ ਤੋਂ ਜ਼ਿਆਦਾ ਵਰਤੇ ਜਾਣ ਵਾਲੇ ਮਸਾਲਿਆਂ 'ਚ ਸ਼ਾਮਲ ਦਾਲਚੀਨੀ ਅਤੇ ਉਸ ਦੇ ਸਰਗਰਮ ਤੱਤ ਪ੍ਰੋਸਟੇਟ ਕੈਂਸਰ ਤੋਂ ਬਚਾਅ 'ਚ ਮਦਦਗਾਰ ਸਾਬਤ ਹੋ ਸਕਦੇ ਹਨ। ਇਕ ਤਾਜ਼ਾ ਅਧਿਐਨ 'ਚ ਇਹ ਦਾਅਵਾ ਕੀਤਾ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ - Health Tips: ਜਲਦੀ ਭਾਰ ਘਟਾਉਣ ਦੇ ਚਾਹਵਾਨ ਲੋਕ ਇਨ੍ਹਾਂ ਚੀਜ਼ਾਂ ਦੀ ਰੋਜ਼ਾਨਾ ਕਰਨ ਵਰਤੋਂ, ਹੋਵੇਗਾ ਫ਼ਾਇਦਾ

ਹੈਦਰਾਬਾਦ 'ਚ ਸਥਿਤ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ-ਨੈਸ਼ਨਲ ਇੰਸਟੀਚਿਊਟ ਆਫ਼ ਨਿਊਟ੍ਰੀਸ਼ਨ (ਆਈ. ਸੀ. ਐੱਮ. ਆਰ.-ਐੱਨ. ਆਈ. ਐੱਨ.) ਵੱਲੋਂ ਕੀਤੇ ਗਏ ਅਧਿਐਨ 'ਚ ਚੂਹਿਆਂ ਨੂੰ ਖਾਣੇ 'ਚ ਦਾਲਚੀਨੀ ਅਤੇ ਉਸ ਦੇ ਸਰਗਰਮ ਤੱਤ (ਸਿਨਾਮਾਲਡਿਹਾਈਡ ਅਤੇ ਪ੍ਰੋਸਾਇਨਿਡਿਨ ਬੀ2) ਦਿੱਤੇ ਗਏ ਅਤੇ ਸ਼ੁਰੂਆਤੀ ਪੱਧਰ ਦੇ ਪ੍ਰੋਸਟੇਟ ਕੈਂਸਰ ’ਤੇ ਉਨ੍ਹਾਂ ਦਾ ਪ੍ਰਭਾਵ ਨਿਰੋਧਾਤਮਕ ਰਿਹਾ।

ਪੜ੍ਹੋ ਇਹ ਵੀ ਖ਼ਬਰ - Health tips : ਭਾਰ ਘੱਟ ਕਰਨ ਦੇ ਚੱਕਰ ’ਚ ਕਦੇ ਵੀ ਭੁੱਲ ਕੇ ਨਾ ਕਰੋ ਇਹ ਗਲਤੀਆਂ, ਹੋ ਸਕਦੈ ਨੁਕਸਾਨ

ਇਸ ਅਧਿਐਨ ਦਾ ਸਿਰਲੇਖ ਹੈ ‘ਪ੍ਰੋਸਟੇਟ ਕੈਂਸਰ ਵਿਕਸਿਤ ਹੋਣ ਦੇ ਖਤਰੇ ਦਾ ਸਾਹਮਣਾ ਕਰ ਰਹੇ ਚੂਹਿਆਂ ’ਤੇ ਦਾਲਚੀਨੀ ਅਤੇ ਉਸ ਦੇ ਬਾਇਓਐਕਟਿਵ ਕੰਪੋਨੈਂਟ ਦਾ ਕੀਮੋਪ੍ਰਿਵੈਂਟਿਵ ਪ੍ਰਭਾਵ।’ ਇਹ ਅਧਿਐਨ ਅੰਤਰਰਾਸ਼ਟਰੀ ਮੈਗਜ਼ੀਨ ‘ਕੈਂਸਰ ਪ੍ਰਿਵੈਂਸ਼ਨ ਰਿਸਰਚ’ ’ਚ ਪ੍ਰਕਾਸ਼ਿਤ ਹੋਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News