CII ਦੇ ਪ੍ਰੋਗਰਾਮ 'ਚ PM ਮੋਦੀ ਦਾ ਸੰਬੋਧਨ- ਭਾਰਤ ਦੀ ਸਮਰੱਥਾ 'ਤੇ ਮੈਨੂੰ ਭਰੋਸਾ ਹੈ

06/02/2020 12:10:23 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਦੇ ਸੰਕਟ ਦਰਮਿਆਨ ਦੇਸ਼ 'ਚ ਆਰਥਿਕ ਪੱਖੋਂ ਕਈ ਤਰ੍ਹਾਂ ਦੀਆਂ ਚੁਣੌਤੀਆਂ ਹਨ। ਕੇਂਦਰ ਸਰਕਾਰ ਨੇ ਅਰਥਵਿਵਸਥਾ 'ਚ ਜਾਨ ਫੂਕਣ ਲਈ ਆਤਮ ਨਿਰਭਰ ਭਾਰਤ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਦਰਮਿਆਨ ਅੱਜ ਭਾਵ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਭਾਰਤੀ ਉਦਯੋਗ ਪਰਿਸੰਘ (ਸੀ. ਆਈ. ਆਈ.) ਦੀ ਸਾਲਾਨਾ ਬੈਠਕ ਨੂੰ ਸੰਬੋਧਿਤ ਕਰ ਰਹੇ ਹਨ। ਵੀਡੀਓ ਕਾਨਫਰੰਸਿੰਗ ਜ਼ਰੀਏ ਮੋਦੀ 'ਗੇਟਿੰਗ ਗਰੋਥ ਬੈਕ' 'ਤੇ ਆਪਣੀ ਰਾਇ ਰੱਖ ਰਹੇ ਹਨ। ਇਸ ਪ੍ਰੋਗਰਾਮ ਵਿਚ ਉਦਯੋਗ ਜਗਤ ਦੇ ਕਈ ਦਿੱਗਜ਼ਾਂ ਨੇ ਹਿੱਸਾ ਲਿਆ ਹੈ।

ਆਪਣੇ ਸੋਬਧਨ ਦੀ ਸ਼ੁਰੂਆਤ 'ਚ ਪ੍ਰਧਾਨ ਮੰਤਰੀ ਮੋਦੀ ਨੇ ਸੀ. ਆਈ. ਆਈ. ਦੀ 125ਵੀਂ ਵਰ੍ਹੇਗੰਢ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਜ਼ਿੰਦਗੀ ਬਚਾਉਣ ਲਈ ਅਰਥਵਿਵਸਥਾ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ। ਭਾਰਤ ਤਾਲਾਬੰਦੀ ਨੂੰ ਛੱਡ ਕੇ ਅਨਲਾਕ ਫੇਸ-1 'ਚ ਦਾਖਲ ਹੋ ਚੁੱਕਾ ਹੈ। ਅਸੀਂ ਤਰੱਕੀ ਦੀ ਰਾਹ 'ਤੇ ਮੁੜ ਪਰਤਾਂਗੇ। ਸਾਨੂੰ ਭਾਰਤ ਦੇ ਕਿਸਾਨਾਂ, ਕਾਰੋਬਾਰੀਆਂ 'ਤੇ ਭਰੋਸਾ ਹੈ। ਭਾਰਤ ਦੀ ਸਮਰੱਥਾ 'ਤੇ ਮੈਨੂੰ ਭਰੋਸਾ ਹੈ। ਅੱਜ ਵੀ ਸਾਨੂੰ ਇਸ ਵਾਇਰਸ ਨਾਲ ਲੜਨਾ ਹੈ, ਤਾਂ ਦੂਜੇ ਪਾਸੇ ਅਰਥਵਿਵਸਥਾ ਦਾ ਵੀ ਧਿਆਨ ਰੱਖਣਾ ਹੈ। ਅਸੀਂ ਆਪਣੀ ਅਰਥਵਿਵਸਥਾ ਦੀ ਤੇਜ਼ ਰਫਤਾਰ ਨੂੰ ਬਿਲਕੁੱਲ ਵਾਪਸ ਪਾਵਾਂਗੇ। ਭਾਰਤ ਪ੍ਰਤੀ ਜੋ ਵਿਸ਼ਵਾਸ ਬਣਿਆ ਹੈ, ਉਸ ਦਾ ਪੂਰੀ ਇੰਡਸਟਰੀ ਨੂੰ ਫਾਇਦਾ ਚੁੱਕਣਾ ਹੈ। ਸਰਕਾਰ ਉਦਯੋਗ ਜਗਤ ਨਾਲ ਖੜ੍ਹੀ ਹੈ। 

ਕਿਸਾਨਾਂ ਦੀ ਗੱਲ ਕਰਦੇ ਹੋਏ ਮੋਦੀ ਨੇ ਕਿਹਾ ਕਿ ਹੁਣ ਕਿਸਾਨਾਂ ਨੂੰ ਵੀ ਉਨ੍ਹਾਂ ਦੇ ਅਧਿਕਾਰ ਹਾਸਲ ਹੋਣਗੇ। ਕਿਸਾਨ ਜਿੱਥੇ ਚਾਹੁਣ, ਆਪਣੀਆਂ ਸ਼ਰਤਾਂ 'ਤੇ ਫਸਲ ਵੇਚ ਸਕਦਾ ਹੈ। ਰੋਜ਼ਗਾਰ ਦੇ ਮੌਕਿਆਂ ਨੂੰ ਵਧਾਉਣ ਲਈ ਮਜ਼ਦੂਰ ਸੁਧਾਰ ਕੀਤਾ ਜਾ ਰਹੇ ਹਨ। ਐੱਮ. ਐੱਸ. ਐੱਮ. ਈ. ਦੀ ਨਵੀਂ ਪਰਿਭਾਸ਼ਾ ਤੈਅ ਕੀਤੀ ਗਈ। ਇਸ ਦਾ ਦੇਸ਼ ਦੀ ਜੀ. ਡੀ. ਪੀ. 'ਚ ਅਹਿਮ ਯੋਗਦਾਨ ਹੈ। ਦੁਨੀਆ ਦਾ ਭਾਰਤ 'ਤੇ ਭਰੋਸਾ ਵਧਿਆ ਹੈ। ਕੋਰੋਨਾ ਦੀ ਆਫਤ 'ਚ ਭਾਰਤ ਨੇ 150 ਦੇਸ਼ਾਂ ਦੀ ਮਦਦ ਕੀਤੀ। 150 ਤੋਂ ਵਧੇਰੇ ਦੇਸ਼ਾਂ ਨੂੰ ਮੈਡੀਕਲ ਮਦਦ ਭੇਜੀ। ਪ੍ਰਧਾਨ ਮੰਤਰੀ ਨੇ ਕਿਹਾ ਗੇਟਿੰਗ ਗਰੋਥ ਬੈਕ ਇੰਨਾ ਮੁਸ਼ਕਲ ਵੀ ਨਹੀਂ ਹੈ। ਆਤਮ ਨਿਰਭਰ ਭਾਰਤ ਦਾ ਮਤਲਬ ਹੈ ਕਿ ਅਸੀਂ ਹੋਰ ਜ਼ਿਆਦਾ ਮਜ਼ਬੂਤ ਹੋ ਕੇ ਦੁਨੀਆ ਨੂੰ ਇਕਜੁੱਟ ਕਰਾਂਗੇ। 
ਦੱਸ ਦੇਈਏ ਕਿ ਹਾਲ ਹੀ 'ਚ ਮੋਦੀ ਸਰਕਾਰ ਵਲੋਂ 20 ਲੱਖ ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦਾ ਕਾਰੋਬਾਰੀਆਂ ਨਾਲ ਹੋਣ ਵਾਲੀ ਇਹ ਪਹਿਲੀ ਗੱਲਬਾਤ ਹੈ। ਮੋਦੀ ਕੈਬਨਿਟ ਨੇ ਐੱਮ. ਐੱਸ. ਐੱਮ. ਈ. ਸੈਕਟਰ ਦੀ ਪਰਿਭਾਸ਼ਾ ਨੂੰ ਬਦਲਿਆ, ਇਸ ਤੋਂ ਇਲਾਵਾ ਕਾਰੋਬਾਰ ਨੂੰ ਆਸਾਨ ਬਣਾਉਣ ਅਤੇ ਛੋਟੇ ਕਾਰੋਬਾਰੀਆਂ ਨੂੰ ਲੋਨ ਦੇਣ, ਰੋਜ਼ਗਾਰ ਵਧਾਉਣ ਲਈ ਕਈ ਤਰ੍ਹਾਂ ਦੇ ਫੈਸਲੇ ਲਏ ਗਏ। 


Tanu

Content Editor

Related News