ਰੋਹਤਕ ਦੇ ਸੰਸਦ ਮੈਂਬਰ ਦੀ ਸਾਬਕਾ CM ਹੁੱਡਾ ਨੂੰ ਚਿਤਾਵਨੀ, ‘ਮਨੀਸ਼ ਗ੍ਰੋਵਰ ਵੱਲ ਉੱਠਣ ਵਾਲੇ ਹੱਥਾਂ ਨੂੰ ਕੱਟ ਦੇਵਾਂਗੇ’
Sunday, Nov 07, 2021 - 03:01 AM (IST)
ਰੋਹਤਕ (ਮੈਨਪਾਲ) – ਕਿਲੋਈ ਪਿੰਡ ਦੇ ਇਤਿਹਾਸਕ ਪੁਰਾਤਨ ਸ਼ਿਵ ਮੰਦਿਰ ’ਚ ਬੀਤੇ ਸ਼ੁੱਕਰਵਾਰ ਨੂੰ ਹੋਈ ਘਟਨਾ ਦੇ ਵਿਰੋਧ ’ਚ ਸ਼ਨੀਵਾਰ ਨੂੰ ਭਾਜਪਾ ਕਾਰਕੁੰਨਾਂ ਨੇ ਕਾਂਗਰਸ ਵਿਰੁੱਧ ਪ੍ਰਦਰਸ਼ਨ ਕਰਦੇ ਹੋਏ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦਾ ਪੁਤਲਾ ਸਾੜਿਆ। ਇਸ ਮੌਕੇ ’ਤੇ ਭਾਜਪਾ ਨੇਤਾਵਾਂ ਨੇ ਕਿਹਾ ਕਿ ਮੰਦਿਰ ’ਚ ਹੰਗਾਮਾ ਕਰਨ ਵਾਲੇ ਕਾਂਗਰਸ ਪਾਰਟੀ ਦੇ ਲੋਕ ਸਨ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਇਸ ਸ਼ਰਮਨਾਕ ਹਰਕਤ ਨੇ ਕਿਲੋਈ ਪਿੰਡ ਅਤੇ ਮੰਦਿਰ ਦਾ ਅਕਸ ਖਰਾਬ ਕਰਨ ਦਾ ਕੰਮ ਕੀਤਾ ਹੈ, ਜਿਸ ਨੂੰ 36 ਬਿਰਾਦਰੀਆਂ ਸਹਿਣ ਨਹੀਂ ਕਰਣਗੀਆਂ। ਕਾਂਗਰਸ ਦੇ ਨੇਤਾ ਰਾਜ ਕਰਨ ਲਈ ਤੜਫ ਰਹੇ ਹਨ ਪਰ ਉਨ੍ਹਾਂ ਦੇ ਮਨਸੂਬੇ ਪੂਰੇ ਨਹੀਂ ਹੋਣਗੇ।
ਇਹ ਵੀ ਪੜ੍ਹੋ - ਜ਼ਹਿਰੀਲੀ ਸ਼ਰਾਬ ਨਾਲ ਮੌਤ ਦੁਖਦ, ਦੋਸ਼ੀਆਂ ਨੂੰ ਮਿਲੇ ਫ਼ਾਂਸੀ ਦੀ ਸਜ਼ਾ: ਸੁਸ਼ੀਲ
ਇਸ ਮੌਕੇ ’ਤੇ ਕਾਰਕੁੰਨਾਂ ਨੂੰ ਸੰਬੋਧਨ ਕਰਦੇ ਹੋਏ ਹਰਿਆਣਾ ਦੀ ਰੋਹਤਕ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਅਰਵਿੰਦ ਸ਼ਰਮਾ ਨੇ ਜੋਸ਼ ’ਚ ਆ ਕੇ ਭੜਕਾਊ ਟਿੱਪਣੀ ਕੀਤੀ, ਜਿਸ ’ਚ ਉਨ੍ਹਾਂ ਸਿੱਧੇ ਤੌਰ ’ਤੇ ਭੁਪਿੰਦਰ ਹੁੱਡਾ ਨੂੰ ਟਾਰਗੇਟ ਕਰਦੇ ਹੋਏ ਕਿਹਾ ਕਿ ਮਨੀਸ਼ ਗ੍ਰੋਵਰ ਵੱਲ ਉੱਠਣ ਵਾਲੇ ਹੱਥਾਂ ਨੂੰ ਕੱਟ ਦਿੱਤਾ ਜਾਵੇਗਾ, ਜੇ ਉਸ ਵੱਲ ਅੱਖਾਂ ਚੁੱਕ ਕੇ ਦੇਖਿਆ ਤਾਂ ਅੱਖਾਂ ਕੱਢ ਦਿੱਤੀਆਂ ਜਾਣਗੀਆਂ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।