ਅਨੂਪਪੁਰ ''ਚ ਫੈਕਟਰੀ ''ਚ ਕਲੋਰੀਨ ਗੈਸ ਲੀਕ, 12 ਲੋਕ ਹਸਪਤਾਲ ''ਚ ਭਰਤੀ

Sunday, Sep 22, 2024 - 12:02 AM (IST)

ਅਨੂਪਪੁਰ ''ਚ ਫੈਕਟਰੀ ''ਚ ਕਲੋਰੀਨ ਗੈਸ ਲੀਕ, 12 ਲੋਕ ਹਸਪਤਾਲ ''ਚ ਭਰਤੀ

ਅਨੂਪੁਰ — ਮੱਧ ਪ੍ਰਦੇਸ਼ ਦੇ ਅਨੂਪਪੁਰ ਜ਼ਿਲ੍ਹੇ 'ਚ ਸ਼ਨੀਵਾਰ ਨੂੰ ਓਰੀਐਂਟ ਪੇਪਰ ਮਿੱਲ (ਓ.ਪੀ.ਐੱਮ.) ਦੀ ਇਕ ਫੈਕਟਰੀ 'ਚ ਕਲੋਰੀਨ ਗੈਸ ਲੀਕ ਹੋਣ ਕਾਰਨ 12 ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਨੂਪਪੁਰ ਦੇ ਜ਼ਿਲ੍ਹਾ ਮੈਜਿਸਟਰੇਟ ਹਰਸ਼ਲ ਪੰਚੋਲੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ 'ਚ ਕਿਹਾ ਕਿ ਅਮਲਾਈ ਸਥਿਤ ਫੈਕਟਰੀ 'ਚ ਰਾਤ ਕਰੀਬ 8 ਵਜੇ ਲੀਕੇਜ ਦਾ ਪਤਾ ਲੱਗਾ।

ਉਨ੍ਹਾਂ ਕਿਹਾ ਕਿ ਪ੍ਰਬੰਧਕਾਂ ਨੇ ਤੁਰੰਤ ਲੀਕ ਬੰਦ ਕਰਵਾ ਦਿੱਤੀ ਪਰ 20 ਦੇ ਕਰੀਬ ਲੋਕਾਂ ਨੇ ਅੱਖਾਂ ਵਿੱਚ ਜਲਣ ਦੀ ਸ਼ਿਕਾਇਤ ਕੀਤੀ। ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਇੱਕ ਟੀਮ ਮੌਕੇ 'ਤੇ ਪਹੁੰਚੀ ਅਤੇ 12 ਲੋਕਾਂ ਨੂੰ ਸ਼ਾਹਡੋਲ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖਲ ਕਰਵਾਇਆ। ਉਨ੍ਹਾਂ ਕਿਹਾ ਕਿ ਸਾਰਿਆਂ ਦੀ ਹਾਲਤ ਸਥਿਰ ਹੈ ਅਤੇ ਸਥਿਤੀ 'ਤੇ ਨਜ਼ਰ ਰੱਖੀ ਜਾ ਰਹੀ ਹੈ।


author

Inder Prajapati

Content Editor

Related News