ਚਿਰਾਗ ਪਾਸਵਾਨ ਮੁੜ ਬਣੇ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਪ੍ਰਧਾਨ
Sunday, Aug 25, 2024 - 06:48 PM (IST)

ਰਾਂਚੀ, (ਭਾਸ਼ਾ)- ਕੇਂਦਰੀ ਮੰਤਰੀ ਚਿਰਾਗ ਪਾਸਵਾਨ ਨੂੰ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੀ ਇੱਥੇ ਹੋਈ ਕੌਮੀ ਕਾਰਜਕਾਰਨੀ ਦੀ ਬੈਠਕ ’ਚ ਐਤਵਾਰ ਨੂੰ 5 ਸਾਲਾਂ ਲਈ ਮੁੜ ਪਾਰਟੀ ਦਾ ਪ੍ਰਧਾਨ ਚੁਣ ਲਿਆ ਗਿਆ। ਪਾਸਵਾਨ ਨੇ ਦੱਸਿਆ ਕਿ ਬੈਠਕ ’ਚ ਇਹ ਫੈਸਲਾ ਸਰਬਸੰਮਤੀ ਨਾਲ ਲਿਆ ਗਿਆ।
ਉਨ੍ਹਾਂ ਕਿਹਾ, ‘‘ਕੌਮੀ ਕਾਰਜਕਾਰਨੀ ਨੇ ਇੱਥੇ ਆਪਣੀ ਬੈਠਕ ’ਚ ਮੈਨੂੰ ਅਗਲੇ 5 ਸਾਲਾਂ ਲਈ ਮੁੜ ਚੁਣਿਆ ਹੈ।”
ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਚਿਰਾਗ ਪਾਸਵਾਨ ਨੇ ਕਿਹਾ ਕਿ ਬੈਠਕ ’ਚ ਹਰਿਆਣਾ, ਜੰਮੂ-ਕਸ਼ਮੀਰ ਅਤੇ ਝਾਰਖੰਡ ’ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਤੇ ਵੀ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਝਾਰਖੰਡ ’ਚ ਉਨ੍ਹਾਂ ਦੀ ਪਾਰਟੀ ਰਾਸ਼ਟਰੀ ਗੱਠਜੋੜ ਦੀ ਆਪਣੀ ਭਾਈਵਾਲ ਭਾਰਤੀ ਜਨਤਾ ਪਾਰਟੀ ਦੇ ਨਾਲ ਜਾਂ ਆਪਣੇ ਦਮ ’ਤੇ ਚੋਣ ਲੜ ਸਕਦੀ ਹੈ।