ਭਾਰਤ-ਚੀਨ ਫ਼ੌਜ ਝੜਪ ਤੋਂ ਬਾਅਦ LAC 'ਤੇ ਦਿਖੇ ਚੀਨੀ ਹੈਲੀਕਾਪਟਰ
Wednesday, Jun 17, 2020 - 03:44 AM (IST)
ਨਵੀਂ ਦਿੱਲੀ- ਭਾਰਤ ਤੇ ਚੀਨ ਦੇ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਸੋਮਵਾਰ ਰਾਤ ਨੂੰ ਐੱਲ. ਏ. ਸੀ. 'ਤੇ ਹੋਈ ਹਿੰਸਕ ਝੜਪ 'ਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ। ਇਸ ਝੜਪ 'ਚ ਚੀਨ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ। ਉਸਦੇ 43 ਫ਼ੌਜੀ ਜ਼ਖਮੀ ਹੋਏ ਹਨ। ਇਸ 'ਚ ਕੁਝ ਦੀ ਮੌਤ ਹੋਈ ਹੈ ਤਾਂ ਕੁਝ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ। ਇਸ ਦੌਰਾਨ ਐੱਲ. ਏ. ਸੀ. ਤੋਂ ਪਾਰ ਚੀਨੀ ਹੈਲੀਕਾਪਟਰ ਨੂੰ ਦੇਖਿਆ ਗਿਆ ਹੈ। ਹੈਲੀਕਾਪਟਰ ਮ੍ਰਿਤਕ ਤੇ ਜ਼ਖਮੀ ਫ਼ੌਜੀਆਂ ਨੂੰ ਲੈ ਜਾਣ ਲਈ ਆਇਆ ਸੀ।
ਦੱਸ ਦਈਏ ਕਿ ਸੋਮਵਾਰ ਰਾਤ ਨੂੰ ਦੋਨਾਂ ਦੇਸ਼ਾਂ ਦੀਆਂ ਫ਼ੌਜਾਂ ਵਿਚਾਲੇ ਹਿੰਸਕ ਝੜਪ ਹੋਈ ਸੀ। ਇਹ ਘਟਨਾ ਉਦੋਂ ਹੋਈ ਜਦੋਂ ਸੋਮਵਾਰ ਰਾਤ ਨੂੰ ਗਲਵਾਨ ਘਾਟੀ ਦੇ ਕੋਲ ਦੋਨਾਂ ਦੇਸ਼ਾਂ ਵਿਚਾਲੇ ਗੱਲਬਾਤ ਤੋਂ ਬਾਅਦ ਸਭ ਕੁੱਝ ਆਮ ਹੋਣ ਦੀ ਸਥਿਤੀ ਅੱਗੇ ਵੱਧ ਰਹੀ ਸੀ। ਇਸ ਪੂਰੀ ਘਟਨਾ 'ਤੇ ਭਾਰਤੀ ਫ਼ੌਜ ਨੇ ਬਿਆਨ ਜਾਰੀ ਕੀਤਾ ਹੈ। ਫ਼ੌਜ ਨੇ ਕਿਹਾ ਕਿ 15 ਜੂਨ ਦੀ ਰਾਤ ਨੂੰ ਗਲਵਾਨ ਘਾਟੀ ਇਲਾਕੇ 'ਚ ਹਿੰਸਕ ਝੜਪ ਹੋਈ ਸੀ। ਇਸ ਘਟਨਾ 'ਚ 20 ਜਵਾਨ ਸ਼ਹੀਦ ਹੋਏ ਹਨ।