ਭਾਰਤ ''ਚ ਇੰਝ ਵੇਚੇ ਜਾਂਦੇ ਹਨ ਚਾਈਨੀਜ਼ ਗੈਜੇਟਸ, ਪੜ੍ਹੋ ਪੂਰੀ ਖਬਰ

05/22/2020 6:00:06 PM

ਗੈਜੇਟ ਡੈਸਕ— ਇਨ੍ਹੀਂ ਦਿਨੀਂ ਪੂਰੀ ਦੁਨੀਆ ਨੂੰ ਕੋਵਿਡ-19 ਨੇ ਆਪਣੀ ਪਕੜ 'ਚ ਲਿਆ ਹੋਇਆ ਹੈ। ਇਹ ਜਾਣਲੇਵਾ ਵਾਇਰਸ ਵੁਹਾਨ ਵਾਇਰੋਲਾਜੀ ਲੈਬ 'ਚੋਂ ਪੂਰੀ ਦੁਨੀਆ 'ਚ ਫੈਲਿਆ ਹੈ। ਇਹ ਗੱਲ ਸਾਹਮਣੇ ਆਉਣ 'ਤੇ ਭਾਰਤ 'ਚ ਆਨਲਾਈਨ ਮੁਹਿੰਮ ਚਲਾਈ ਜਾ ਰਹੀ ਹੈ ਜਿਨ੍ਹਾਂ 'ਚ ਲੋਕਾਂ ਨੂੰ ਚੀਨੀ ਇਲੈਕਟ੍ਰੋਨਿਕਸ 'ਤੇ ਨਿਰਭਰਤਾ ਘੱਟ ਕਰਨ ਅਤੇ ਉਨ੍ਹਾਂ ਨੂੰ ਖਰੀਦਣ ਤੋਂ ਪਰਹੇਜ ਕਰਨ ਲਈ ਕਿਹਾ ਜਾ ਰਿਹਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਹ ਚੀਨੀ ਕੰਪਨੀਆਂ ਕਿਹੜੇ ਤਰੀਕਿਆਂ ਨਾਲ ਭਾਰਤੀਆਂ ਨੂੰ ਗੁੰਮਰਾਹ ਕਰਦੇ ਹੋਏ ਆਪਣੇ ਗੈਜੇਟਸ ਸਭ ਤੋਂ ਜ਼ਿਆਦਾ ਭਾਰਤ 'ਚ ਹੀ ਵੇਚਦੀਆਂ ਹਨ। 

ਲਾਈਵ ਮਿੰਟ ਦੀ ਰਿਪੋਰਟ ਮੁਤਾਬਕ, ਬਹੁਤ ਸਾਰੇ ਚਾਈਨੀਜ਼ ਬ੍ਰਾਂਡ ਆਪਣੇ ਸਮਾਰਟਫੋਨ ਜਾਂ ਹੋਰ ਪ੍ਰੋਡਕਟਸ ਨੂੰ ਵੇਚਣ ਲਈ ਮੇਕ ਇਨ ਇੰਡੀਆ ਕੈਂਪੇਨ ਦਾ ਸਹਾਰਾ ਲੈਂਦੇ ਹਨ। ਇਸ ਤੋਂ ਇਲਾਵਾ ਲੋਕਲ ਸੈਲੇਬ੍ਰਿਟੀਜ਼ ਕੋਲੋਂ ਗੈਜੇਟ ਦੀ ਪ੍ਰਮੋਸ਼ਨ ਕਰਵਾਈ ਜਾਂਦੀ ਹੈ। ਉਥੇ ਹੀ ਪ੍ਰਸਿੱਧ ਕ੍ਰਿਕਟ ਟੂਰਨਾਮੈਂਟ ਜਿਵੇਂ- ਆਈ.ਪੀ.ਐੱਲ. ਨੂੰ ਸਪਾਂਸਰ ਵੀ ਕੀਤਾ ਜਾਂਦਾ ਹੈ। ਇਨ੍ਹਾਂ ਪ੍ਰੋਡਕਟਸ ਦੀ ਕੀਮਤ ਵੀ ਘੱਟ ਰੱਖੀ ਜਾਂਦੀ ਹੈ ਤਾਂ ਜੋ ਦੂਜੀਆਂ ਕੰਪਨੀਆਂ ਦੇ ਪ੍ਰੋਡਕਟਸ ਇਨ੍ਹਾਂ ਸਾਹਮਣੇ ਟਿਕਣ ਹੀ ਨਾ। ਬਹੁਤ ਸਾਰੀਆਂ ਕੰਪਨੀਆਂ ਤਾਂ ਇਹ ਵੀ ਕਹਿੰਦੀਆਂ ਹਨ ਕਿ ਇਹ ਫੋਨ ਭਾਰਤ 'ਚ ਅਸੈਂਬਲ ਕੀਤੇ ਗਏ ਹਨ ਅਤੇ ਉਨ੍ਹਾਂ ਦੇ ਪੁਰਜੇ ਚੀਨ ਤੋਂ ਇੰਪੋਰਟ ਹੋਏ ਹਨ। ਸਾਲ 2019 ਦੀ ਚੌਥੀ ਤਿਮਾਹੀ 'ਚ 70 ਫੀਸਦੀ ਸਮਾਰਟਫੋਨਜ਼ ਦੀ ਹੀ ਸ਼ਿਪਮੈਂਟ ਭਾਰਤ 'ਚ ਕੀਤੀ ਗਈ ਸੀ। ਇਹ ਡਾਟਾ ਇੰਟਰਨੈਸ਼ਨਲ ਡਾਟਾ ਕਾਰਪੋਰੇਸ਼ਨ ਦਾ ਹੈ। ਅਜਿਹੇ 'ਚ ਸਵਾਲ ਖੜ੍ਹਾ ਹੁੰਦਾ ਹੈ ਕਿ ਕੀ ਇਹ ਸਾਰੇ ਫੋਨ ਭਾਰਤ 'ਚ ਬਣਦੇ ਹਨ, ਜਿਨ੍ਹਾਂ 'ਤੇ ਮੇਡ ਇਨ ਇੰਡੀਆ ਲਿਖਿਆ ਹੁੰਦਾ ਹੈ?

ਇਸ ਤੋਂ ਪਹਿਲਾਂ ਵੀ ਚਲਾਈ ਗਈ ਸੀ ਬਇਗੋਟ ਚਾਈਨਾ ਮੁਹਿੰਮ
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਭਾਰਤ 'ਚ ਬਾਇਗੋਟ ਚਾਈਨਾ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ਸਾਲ 2014 'ਚ ਭਾਰਤੀ ਏਅਰਫੋਰਸ ਦੁਆਰਾ ਸ਼ਾਓਮੀ ਦੇ ਫੋਨ ਇਸਤੇਮਾਲ ਕਰਨੇ ਬੰਦ ਕੀਤੇ ਗਏ ਸਨ। ਇਸ ਦਾ ਕਾਰਣ ਇਹ ਸੀ ਕਿ ਸਕਿਓਰਿਟੀ ਕੰਪਨੀ ਐੱਫ-ਸਕਿਓਰ ਨੇ ਕਿਹਾ ਸੀ ਕਿ ਸ਼ਾਓਮੀ ਦੇ ਫੋਨਜ਼ ਲੋਕਾਂ ਦੀ ਨਿੱਜੀ ਜਾਣਕਾਰੀ ਜਿਵੇਂ ਕਿ ਫੋਨ ਨੰਬਰ, ਆਈ.ਐੱਮ.ਈ.ਆਈ. ਨੰਬਰ ਅਤੇ ਆਪਰੇਟਰ ਦਾ ਨਾਂ ਚੀਨ 'ਚ ਪਵੇ ਰਿਮੋਟ ਸਰਵਰ 'ਤੇ ਭੇਜਦੇ ਹਨ। ਇਸ ਤੋਂ ਬਾਅਦ ਯੋਗ ਗੁਰੂ ਬਾਬਾ ਰਾਮਦੇਵ ਨੇ ਭਾਰਤੀਆਂ ਨੂੰ ਚੀਨੀ ਪ੍ਰੋਡਕਟਸ ਦਾ ਬਾਇਕਾਟ ਕਰਨ ਦੀ ਅਪੀਲ ਕੀਤੀ ਸੀ।


Rakesh

Content Editor

Related News