ਦਿੱਲੀ ਪਹੁੰਚੇ ਚੀਨ ਦੇ ਵਿਦੇਸ਼ ਮੰਤਰੀ, ਕੱਲ ਜੈਸ਼ੰਕਰ ਤੇ NSA ਅਜੀਤ ਡੋਭਾਲ ਨਾਲ ਕਰ ਸਕਦੇ ਹਨ ਮੁਲਾਕਾਤ

Thursday, Mar 24, 2022 - 10:44 PM (IST)

ਦਿੱਲੀ ਪਹੁੰਚੇ ਚੀਨ ਦੇ ਵਿਦੇਸ਼ ਮੰਤਰੀ, ਕੱਲ ਜੈਸ਼ੰਕਰ ਤੇ NSA ਅਜੀਤ ਡੋਭਾਲ ਨਾਲ ਕਰ ਸਕਦੇ ਹਨ ਮੁਲਾਕਾਤ

ਨੈਸ਼ਨਲ ਡੈਸਕ-ਪੂਰਬੀ ਲੱਦਾਖ 'ਚ ਪਿਛਲ ਕਰੀਬ ਦੋ ਸਾਲ ਤੋਂ ਚੱਲ ਰਹੇ ਤਣਾਅ ਕਾਰਨ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਉੱਚ ਪੱਧਰੀ ਤੌਰ 'ਤੇ ਵੀਰਵਾਰ ਸ਼ਾਮ ਭਾਰਤ ਪਹੁੰਚੇ। ਵਾਂਗ ਨੇ ਕਾਬੁਲ ਤੋਂ ਨਵੀਂ ਦਿੱਲੀ ਲਈ ਉਡਾਣ ਭਰੀ ਅਤੇ ਉਹ ਸ਼ੁੱਕਰਵਾਰ ਸਵੇਰੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ.ਐੱਸ.ਏ.) ਅਜਿਤ ਡੋਭਾਲ ਨਾਲ ਗੱਲਬਾਤ ਕਰਨਗੇ।

ਇਹ ਵੀ ਪੜ੍ਹੋ : ਅਮਰੀਕੀ ਨਾਗਰਿਕ ਚਾਹੁੰਦੇ ਹਨ ਕਿ ਬਾਈਡੇਨ ਰੂਸ ਨੂੰ ਹੋਰ ਸਖ਼ਤ ਜਵਾਬ ਦੇਣ : AP-NORC ਸਰਵੇਖਣ

ਇਹ ਜਾਣਕਾਰੀ ਮਿਲੀ ਹੈ ਕਿ ਚੀਨ ਵਿਦੇਸ਼ ਮੰਤਰੀ ਦੀ ਅਨਿਯਮਿਤ ਯਾਤਰਾ ਦਾ ਮਕਸਦ ਯੂਕ੍ਰੇਨ 'ਤੇ ਰੂਸੀ ਹਮਲੇ ਦੇ ਮੱਦੇਨਜ਼ਰ ਬਣੇ ਭੂ-ਰਾਜਨੀਤਿਕ ਹਾਲਾਤ 'ਚ ਚੀਨ ਦੇ ਇਕ ਵੱਡੀ ਭੂਮਿਕਾ ਨਿਭਾਉਣ ਨਾਲ ਸਬੰਧ ਹੈ।ਚੀਨ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਆਰਥਿਕ ਪਾਬੰਦੀਆਂ ਨਾਲ ਨਜਿੱਠਣ ਲਈ ਉਹ ਰੂਸ ਦੀ ਸਹਾਇਤਾ ਕਰਨ ਦੇ ਚਾਹਵਾਨ ਹਨ। ਗੱਲਬਾਤ 'ਚ, ਭਾਰਤ ਦੇ ਪੂਰਬੀ ਲੱਦਾਖ ਸਰਹੱਦ ਵਿਵਾਦ ਨਾਲ ਆਪਣਾ ਧਿਆਨ ਹਟਾਉਣ ਦੀ ਸੰਭਾਵਨਾ ਨਹੀਂ ਹੈ।

ਇਹ ਵੀ ਪੜ੍ਹੋ : ਅਮਰੀਕਾ ਯੂਕ੍ਰੇਨ ਦੇ 1 ਲੱਖ ਸ਼ਰਨਾਰਥੀਆਂ ਨੂੰ ਦੇਵੇਗਾ ਪਨਾਹ

ਭਾਰਤ ਵੱਲੋਂ ਤਣਾਅ ਵਾਲੇ ਬਾਕੀ ਸਥਾਨਾਂ ਤੋਂ ਫੌਜੀਆਂ ਨੂੰ ਪੂਰੀ ਤਰ੍ਹਾਂ ਨਾਲ ਹਟਾਉਣ ਲਈ ਦਬਾਅ ਪਾਉਣ ਦੀ ਵੀ ਉਮੀਦ ਹੈ। ਵਾਂਗ ਅਤੇ ਡੋਭਾਲ ਦਰਮਿਆਨ ਬੈਠਕ 'ਚ ਸਰਹੱਦੀ ਮੁੱਦੇ 'ਤੇ ਵਿਆਪਕ ਚਰਚਾ ਹੋਣ ਦੀ ਸੰਭਾਵਨਾ ਹੈ, ਜੋ ਸਰਹੱਦੀ ਗੱਲਬਾਤ ਲਈ ਵਿਸ਼ੇਸ਼ ਪ੍ਰਤੀਨਿਧੀ ਦੇ ਰੂਪ 'ਚ ਕੰਮ ਕਰ ਰਹੇ ਹਨ। ਦੋਵਾਂ ਪੱਖਾਂ ਨੇ ਯਾਤਰਾ ਨੂੰ ਗੁਪਤ ਰੱਖਿਆ। ਫ਼ਿਲਹਾਲ, ਇਹ ਸਪੱਸ਼ਟ ਨਹੀਂ ਹੈ ਕਿ ਕੀ ਭਾਰਤੀ ਪੱਖ ਵਾਂਗ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦੀ ਸੁਵਿਧਾ ਪ੍ਰਦਾਨ ਕਰੇਗਾ। ਗੱਲਬਾਤ 'ਚ ਯੂਕ੍ਰੇਨ ਸੰਕਟ ਇਕ ਹੋਰ ਮੁੱਖ ਮੁੱਦਾ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ : ਸਕੂਲੀ ਵਿਦਿਆਰਥੀਆਂ ਲਈ ਅਹਿਮ ਖ਼ਬਰ, 10ਵੀਂ ਤੇ 12ਵੀਂ ਜਮਾਤ ਦੀ ਡੇਟਸ਼ੀਟ ਜਾਰੀ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News