ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਐੱਸ. ਜੈਸ਼ੰਕਰ ਨਾਲ ਕੀਤੀ ਮੁਲਾਕਾਤ
Friday, Mar 25, 2022 - 01:27 PM (IST)
ਨਵੀਂ ਦਿੱਲੀ (ਵਾਰਤਾ)- ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਸਾਊਥ ਬਲਾਕ ਐੱਨ.ਐੱਸ.ਏ. ਅਜੀਤ ਡੋਭਾਲ ਨਾਲ ਇਕ ਘੰਟੇ ਤੱਕ ਚੱਲੀ ਬੈਠਕ ਤੋਂ ਬਾਅਦ ਸ਼ੁੱਕਰਵਾਰ ਨੂੰ ਹੈਦਰਾਬਾਦ ਹਾਊਸ 'ਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਵਫ਼ਦ ਪੱਧਰੀ ਗੱਲਬਾਤ ਕੀਤੀ। 2 ਸਾਲ ਪਹਿਲਾਂ ਗਲਵਾਨ ਸੰਘਰਸ਼ ਤੋਂ ਬਾਅਦ ਚੀਨ ਦੇ ਕਿਸੇ ਸੀਨੀਅਰ ਮੰਤਰੀ ਦੀ ਇਹ ਪਹਿਲੀ ਦਿੱਲੀ ਯਾਤਰਾ ਹੈ। ਉਨ੍ਹਾਂ ਯਾਤਰਾ ਦੇ 2 ਦਿਨ ਤੋਂ ਪਹਿਲਾਂ ਭਾਰਤ ਨੇ ਇਸਲਾਮਾਬਾਦ 'ਚ ਇਸਲਾਮਿਕ ਸੰਮੇਲਨ ਦੇ ਸੰਗਠਨ ਦੀ ਬੈਠਕ 'ਚ ਜੰਮੂ ਅਤੇ ਕਸ਼ਮੀਰ 'ਤੇ ਉਨ੍ਹਾਂ ਦੀ ਟਿੱਪਣੀ ਲਈ ਚੀਨੀ ਵਿਦੇਸ਼ ਮੰਤਰੀ ਫਟਕਾਰ ਲਗਾਈ।
ਭਾਰਤ ਨੇ ਕਿਹਾ ਹੈ ਕਿ ਬੀਜਿੰਗ ਨਾਲ ਸੰਬੰਧ ਸਰਹੱਦ 'ਤੇ ਸ਼ਾਂਤੀ 'ਤੇ ਨਿਰਭਰ ਹਨ ਅਤੇ ਸਰਹੱਦ ਦੀ ਸਥਿਤੀ ਸੰਬੰਧਾਂ ਦੀ ਸਥਿਤੀ ਨੂੰ ਨਿਰਧਾਰਿਤ ਕਰੇਗੀ। ਇਸ ਵਿਚ ਤਿੱਬਤੀ ਯੂਥ ਕਾਂਗਰਸ ਨੇ ਚੀਨੀ ਮੰਤਰੀ ਦੇ ਦੌਰੇ ਨੂੰ ਲੈ ਕੇ ਹੈਦਰਾਬਾਦ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਦੀ ਯੋਜਨਾ ਬਣਾਈ ਹੈ। ਭਾਰਤ 'ਚ ਆਪਣੀਆਂ ਬੈਠਕਾਂ ਤੋਂ ਬਾਅਦ ਵਾਂਗ ਯੀ 2 ਦਿਨਾ ਯਾਤਰਾ ਲਈ ਦੁਪਹਿਰ ਨੂੰ ਨੇਪਾਲ ਲਈ ਰਵਾਨਾ ਹੋਣਗੇ।