ਭਾਰਤ ਨੂੰ ਪੂਰਬੀ ਲੱਦਾਖ ’ਚ ਸੰਘਰਸ਼ ਵਾਲੇ ਖੇਤਰਾਂ ਤੋਂ ਫੌਜ ਦੇ ਪਿੱਛੇ ਹਟਣ ਦੀ ਉਮੀਦ

04/09/2021 2:59:30 PM

ਨੈਸ਼ਨਲ ਡੈਸਕ– ਚੀਨ ਦੇ ਨਾਲ ਸੀਨੀਅਰ ਸੈਨਾ ਕਮਾਂਡਰ ਪੱਧਰ ਦੀ ਅਗਲੇ ਦੌਰ ਦੀ ਗੱਲਬਾਤ ਤੋਂ ਪਹਿਲਾਂ ਭਾਰਤ ਨੇ ਸਪਸ਼ਟ ਕੀਤਾ ਕਿ ਉਹ ਪੂਰਬੀ ਲੱਦਾਖ ’ਚ ਸੰਘਰਸ਼ ਵਾਲੇ ਬਾਕੀ ਖੇਤਰਾਂ ਤੋਂ ਫੌਜ ਨੂੰ ਫੌਜੀਆਂ ਨੂੰ ਪਿੱਛੇ ਹਟਦੇ ਵੇਖਣਾ ਚਾਹੁੰਦਾ ਹੈ ਕਿਉਂਕਿ ਇਸ ਨਾਲ ਹੀ ਸਰਹੱਦੀ ਖੇਤਰਾਂ ’ਚ ਸ਼ਾਂਤੀ ਬਹਾਲ ਹੋ ਸਕਦੀ ਹੈ ਅਤੇ ਦੋ-ਪੱਖੀ ਸੰਬੰਧ ’ਚ ਪ੍ਰਗਤੀ ਦਾ ਮਾਹੌਲ ਬਣ ਸਕਦਾ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਡਿਜੀਟਲ ਮਾਧਿਅਮ ਨਾਲ ਹਫ਼ਤੇਵਾਰ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਅਸੀਂ ਬਾਕੀ ਖੇਤਰਾਂ ਤੋਂ (ਪੂਰਬੀ ਲੱਦਾਖ ’ਚ) ਫੌਜੀਆਂ ਨੂੰ ਪਿੱਛੇ ਹਟਦੇ ਵੇਖਣਾ ਚਾਹੁੰਦੇ ਹਾਂ, ਜਿਸ ਨਾਲ ਗਤੀਰੋਧ ਦੂਰ ਹੋ ਸਕੇਗਾ। 

ਉਨ੍ਹਾਂ ਕਿਹਾ ਕਿ ਪੂਰਬੀ ਲੱਦਾਖ ’ਚ ਫੌਜੀਆਂ ਦੇ ਹਟਣ ਤੋਂ ਉਮੀਦ ਹੈ ਕਿ ਸਰਹੱਦੀ ਖੇਤਰਾਂ ’ਚ ਸ਼ਾਂਤੀ ਬਹਾਲ ਹੋ ਸਕਦੀ ਹੈ ਅਤੇ ਸੰਬੰਧਾਂ ਦੀ ਪ੍ਰਗਤੀ ਦਾ ਮਾਹੌਲ ਬਣ ਸਕਦਾ ਹੈ। ਇਸ ਮੁੱਦੇ ’ਤੇ ਭਾਰਤ ਅਤੇ ਚੀਨ ਵਿਚਾਲੇ ਅਗਲੇ ਦੌਰ ਦੀ ਸੀਨੀਅਮ ਕਮਾਂਡਰ ਪੱਧਰ ਦੀ ਗੱਲਬਾਤ ਬਾਰੇ ਇਕ ਸਵਾਲ ਦੇ ਜਵਾਬ ’ਚ ਬੁਲਾਰੇ ਨੇ ਕਿਹਾ ਕਿ 12 ਮਾਰਚ ਨੂੰ ਚੀਨ ਸਰਹੱਦ ਮਾਮਲਿਆਂ ’ਤੇ ਵਿਚਾਰ ਵਟਾਂਦਰਾ ਲਈ ਕਾਰਜਕਾਰੀ ਤੰਤਰ (ਡਬਲਯੂ.ਐੱਮ.ਸੀ.ਸੀ.) ਦੀ ਬੈਠਕ ’ਚ ਸੀਨੀਅਰ ਕਮਾਂਡਰ ਪੱਧਰ ਦੀ 11ਵੇਂ ਦੌਰ ਦੀ ਗੱਲਬਾਤ ਬਾਰੇ ਦੋਵੇਂ ਪੱਖ ਸਹਿਮਤ ਹੋਏ ਸਨ। 

ਬਾਗਚੀ ਨੇ ਕਿਹਾ ਕਿ ਇਸ ਵਿਸ਼ੇ ’ਤੇ ਹੋਰ ਜਾਣਕਾਰੀ ਮਿਲਣ ’ਤੇ ਸਾਂਝੀ ਕਰਾਂਗੇ। ਉਥੇ ਹੀ ਸੁਰੱਖਿਆ ਸਥਾਪਨਾ ਦੇ ਸੂਤਰਾਂ ਨੇ ਦੱਸਿਆ ਕਿ ਸੀਨੀਅਮ ਕਮਾਂਡਰ ਪੱਧਰ ਦੀ 11ਵੇਂ ਦੌਰ ਦੀ ਗੱਲਬਾਤ ਸ਼ੁੱਕਰਵਾਰ ਨੂੰ ਸਵੇਰੇ ਸਾਢੇ 10 ਵਜੇ ਪੂਰਬੀ ਲੱਦਾਖ ’ਚ ਕੰਟਰੋਲ ਲਾਈਨ ’ਤੇ ਭਾਰਤੀ ਖੇਤਰ ’ਚ ਚੁਸ਼ੂਲ ਸਰਹੱਦ ’ਤੇ ਸ਼ੁਰੂ ਹੋਣ ਦਾ ਪ੍ਰੋਗਰਾਮ ਹੈ। ਸੂਤਰਾਂ ਨੇ ਦੱਸਿਆ ਕਿ ਗੱਲਬਾਤ ’ਚ ਭਾਰਤੀ ਪੱਖ ਦੇਪਸਾਂਗ, ਹਾਟਸਪ੍ਰਿੰਗ ਅੇਤ ਮੋਗਰਾ ਸਮੇਤ ਪੈਂਡਿੰਗ ਸਮੱਸਿਆਵਾਂ ਦਾ ਮੁੱਦਾ ਚੁੱਕੇਗਾ। ਸ਼ੁੱਕਰਵਾਰ ਦੀ ਗੱਲਬਾਤ ’ਚ ਭਾਰਤੀ ਪੱਖ ਦੀ ਪ੍ਰਧਾਨਗੀ ਲੇਹ ਸਥਿਤ 14ਵੀਂ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਪੀ.ਜੀ.ਕੇ. ਮਨਨ ਕਰਨਗੇ। ਉਥੇ ਹੀ ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਝਾਓ ਲਿਜੀਅਨ ਨੇ ਪੱਤਰਕਾਰ ਸੰਮੇਨਲ ’ਚ ਕਿਹਾ ਕਿ ਚੀਨ ਅਤੇ ਭਾਰਤ 11ਵੇਂ ਦੌਰ ਦੀ ਗੱਲਬਾਤ ਆਯੋਜਿਤ ਕਰਨ ਲਈ ਸੰਪਰਕ ’ਚ ਹੈ। 


Rakesh

Content Editor

Related News