ਚੀਨ ਨੇ ਸਾਡੀ ਇਕ ਇੰਚ ਵੀ ਜ਼ਮੀਨ ''ਤੇ ਨਹੀਂ ਕੀਤਾ ਹੈ ਕਬਜ਼ਾ : ਲੱਦਾਖ ਦੇ ਉੱਪ ਰਾਜਪਾਲ ਮਿਸ਼ਰਾ

Monday, Sep 11, 2023 - 05:17 PM (IST)

ਚੀਨ ਨੇ ਸਾਡੀ ਇਕ ਇੰਚ ਵੀ ਜ਼ਮੀਨ ''ਤੇ ਨਹੀਂ ਕੀਤਾ ਹੈ ਕਬਜ਼ਾ : ਲੱਦਾਖ ਦੇ ਉੱਪ ਰਾਜਪਾਲ ਮਿਸ਼ਰਾ

ਜੰਮੂ (ਭਾਸ਼ਾ)- ਲੱਦਾਖ ਦੇ ਉੱਪ ਰਾਜਪਾਲ ਬੀ.ਡੀ. ਮਿਸ਼ਰਾ ਨੇ ਸੋਮਵਾਰ ਨੂੰ ਕਿਹਾ ਕਿ ਚੀਨ ਨੇ ਭਾਰਤ ਦੀ ਇਕ ਇੰਚ ਵੀ ਜ਼ਮੀਨ 'ਤੇ ਕਬਜ਼ਾ ਨਹੀਂ ਕੀਤਾ ਹੈ ਅਤੇ ਹਥਿਆਰਬੰਦ ਫ਼ੋਰਸ ਕਿਸੇ ਵੀ ਹਮਲੇ ਦਾ ਮੂੰਹ ਤੋੜ ਜਵਾਬ ਦੇਣ ਲਈ ਤਿਆਰ ਹੈ। ਮਿਸ਼ਰਾ ਨੇ ਲੱਦਾਖ 'ਚ ਜ਼ਮੀਨ ਦੇ ਇਕ ਵੱਡੇ ਹਿੱਸੇ 'ਤੇ ਚੀਨ ਦੇ ਕਬਜ਼ਾ ਕਰਨ ਨਾਲ ਸੰਬੰਧਤ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਦੇ ਦਾਅਵੇ ਬਾਰੇ ਪੁੱਛੇ ਜਾਣ 'ਤੇ ਇਹ ਟਿੱਪਣੀ ਕੀਤੀ। ਉਨ੍ਹਾਂ ਕਿਹਾ,''ਮੈਂ ਕਿਸੇ ਦੇ ਬਿਆਨ 'ਤੇ ਟਿੱਪਣੀ ਨਹੀਂ ਕਰਾਂਗਾ ਪਰ ਮੈਂ ਉਹੀ ਕਰਾਂਗਾ ਜੋ ਤੱਥ ਹੈ, ਕਿਉਂਕਿ ਮੈਂ ਜ਼ਮੀਨੀ ਤੌਰ 'ਤੇ ਖ਼ੁਦ ਦੇਖਿਆ ਹੈ ਕਿ ਚੀਨ ਨੇ ਇਕ ਇੰਚ ਵੀ ਜ਼ਮੀਨ 'ਤੇ ਕਬਜ਼ਾ ਨਹੀਂ ਕੀਤਾ ਹੈ।''

ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਬਾਰਾਮੂਲਾ 'ਚ ਵਿਸਫ਼ੋਟਕ ਬਰਾਮਦ, ਵੱਡਾ ਅੱਤਵਾਦੀ ਹਮਲਾ ਟਲਿਆ

ਉਨ੍ਹਾਂ ਕਿਹਾ,''1962 'ਚ ਜੋ ਕੁਝ ਵੀ ਹੋਇਆ, ਉਹ ਸਾਰਿਆਂ ਦੇ ਸਾਹਮਣੇ ਹੈ ਪਰ ਅੱਜ ਅਸੀਂ ਆਪਣੀ ਜ਼ਮੀਨ ਦੇ ਆਖ਼ਰੀ ਇੰਚ ਤੱਕ 'ਤੇ ਕਾਬਿਜ਼ ਹਾਂ।'' ਪੱਤਰਕਾਰਾਂ ਦੇ ਇਕ ਸਵਾਲ 'ਤੇ ਉਨ੍ਹਾਂ ਕਿਹਾ,''ਸਾਡੀ ਹਥਿਆਰਬੰਦ ਫ਼ੋਰਸ ਕਿਸੇ ਵੀ ਸਥਿਤੀ ਲਈ ਤਿਆਰ ਹੈ ਅਤੇ ਭਗਵਾਨ ਨਾ ਕਰੇ ਜੇਕਰ ਪਾਣੀ ਸਿਰ ਤੋਂ ਉੱਪਰ ਚਲਾ ਗਿਆ ਤਾਂ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।'' ਸੇਵਾਮੁਕਤ ਬ੍ਰਿਗੇਡੀਅਰ ਫ਼ੌਜ ਵਲੋਂ ਆਯੋਜਿਤ ਤਿੰਨ ਦਿਨਾ ਨਾਰਥ ਟੇਕ ਸੈਮੀਨਾਰ 'ਚ ਹਿੱਸਾ ਲੈਣ ਲਈ ਇੱਥੇ ਆਏ ਸਨ। ਉਨ੍ਹਾਂ ਕਿਹਾ ਕਿ ਫ਼ੌਜੀਆਂ ਦਾ ਮਨੋਬਲ ਬਹੁਤ ਉੱਚਾ ਹੈ। ਮਿਸ਼ਰਾ ਨੇ ਕਿਹਾ,''ਉਨ੍ਹਾਂ ਦਾ ਮਕਸਦ ਜ਼ਮੀਨ ਦੇ ਇਕ-ਇਕ ਇੰਚ ਟੁਕੜੇ ਦੀ ਰੱਖਿਆ ਕਰਨਾ ਹੈ। ਕੋਈ ਵੀ ਇੱਥੇ ਪੈਰ ਜਮਾਉਣ ਦੇ ਇਰਾਦੇ ਨਾਲ ਭਾਰਤ ਵੱਲ ਆਉਣ ਦੀ ਹਿੰਮਤ ਨਹੀਂ ਕਰ ਸਕਦਾ। ਮੈਨੂੰ ਲੱਗਦਾ ਹੈ ਕਿ ਇਸ ਦਾ ਸਾਰਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਹਾਨ ਲੀਡਰਸ਼ਿਪ ਨੂੰ ਜਾਂਦਾ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News