ਬਾਜ਼ ਨਹੀਂ ਆ ਰਿਹਾ ਚੀਨ, ਐੱਲ.ਏ.ਸੀ. ’ਤੇ ਤਾਇਨਾਤ ਕੀਤੇ 5 ਹਜ਼ਾਰ ਤੋਂ ਵੱਧ ਜਵਾਨ

Monday, Sep 27, 2021 - 10:40 AM (IST)

ਬਾਜ਼ ਨਹੀਂ ਆ ਰਿਹਾ ਚੀਨ, ਐੱਲ.ਏ.ਸੀ. ’ਤੇ ਤਾਇਨਾਤ ਕੀਤੇ 5 ਹਜ਼ਾਰ ਤੋਂ ਵੱਧ ਜਵਾਨ

ਨਵੀਂ ਦਿੱਲੀ- ਐੱਲ.ਏ.ਸੀ. ’ਤੇ ਚੀਨ ਆਪਣੀਆਂ ਕਾਇਰਾਨਾ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਚੀਨੀ ਫ਼ੌਜ ਪੂਰਬੀ ਲੱਦਾਖ ’ਚ ਐੱਲ.ਏ.ਸੀ. ’ਤੇ ਆਪਣੇ 5 ਹਜ਼ਾਰ ਤੋਂ ਵੱਧ ਫ਼ੌਜੀਆਂ ਨੂੰ ਤਾਇਨਾਤ ਕਰਨ ਤੋਂ ਬਾਅਦ ਵੱਡੇ ਪੈਮਾਨੇ ’ਤੇ ਡਰੋਨਜ਼ ਦੀ ਵਰਤੋਂ ਕਰ ਰਹੀ ਹੈ, ਜੋ ਉੱਥੇ ਭਾਰਤੀ ਚੌਕੀਆਂ ਨੇੜੇ ਉਡਾਣ ਭਰ ਰਹੇ ਹਨ। ਅਧਿਕਾਰਤ ਸੂਤਰਾਂਨੇ ਦੱਸਿਆ ਕਿ ਚੀਨੀ ਫ਼ੌਜ ਦੀਆਂ ਡਰੋਨ ਸਰਗਰਮੀਆਂ ਵਧੇਰੇ ਦੌਲਤ ਬੇਗ ਓਲਡੀ  ਸੈਕਟਰ, ਗੋਗਰਾ ਹਾਈਟਸ ਅਤੇ ਖੇਤਰ ਦੀਆਂ ਹੋਰ ਥਾਂਵਾਂ ’ਤੇ ਦਿਖਾਈ ਦੇ ਰਹੀਆਂ ਹਨ। ਚੀਨ ਦੀਆਂ ਇਨ੍ਹਾਂ ਹਰਕਤਾਂ ’ਤੇ ਭਾਰਤੀ ਫ਼ੌਜ ਬੇਹੱਦ ਚੌਕਸ ਹੈ। ਉਹ ਵੀ ਵੱਡੇ ਪੈਮਾਨੇ ’ਤੇ ਡਰੋਨ ਤਾਇਨਾਤ ਕਰ ਰਹੀ ਹੈ। ਛੇਤੀ ਹੀ ਉਹ ਨਵੇਂ ਇਜ਼ਰਾਇਲੀ ਅਤੇ ਭਾਰਤੀ ਡਰੋਨਜ਼ ਨੂੰ ਸ਼ਾਮਲ ਕਰੇਗੀ। 

ਇਹ ਵੀ ਪੜ੍ਹੋ : ਰਾਹੁਲ ਨੇ ਕਿਸਾਨਾਂ ਦੇ ‘ਭਾਰਤ ਬੰਦ’ ਦਾ ਕੀਤਾ ਸਮਰਥਨ, ਅੰਦੋਲਨ ਨੂੰ ਦੱਸਿਆ ‘ਅਹਿੰਸਕ ਸੱਤਿਆਗ੍ਰਹਿ’

ਇਨ੍ਹਾਂ ਡਰੋਨਜ਼ ਨੂੰ ਸਰਹੱਦ ’ਤੇ ਚੀਨ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਹੰਗਾਮੀ ਵਿੱਤੀ ਸ਼ਕਤੀਆਂ ਦੀ ਵਰਤੋਂ ਕਰ ਕੇ ਰੱਖਿਆ ਫ਼ੋਰਸਾਂ ਵਲੋਂ ਐਕਵਾਇਰ ਕੀਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਹੁਣ ਇਕਸ਼ਨ ਪੁਆਇੰਟ ਦੇ ਮਸਲੇ ਨੂੰ ਹੱਲ ਕਰਨ ਦੀ ਲੋੜ ਹੈ। ਚੀਨ ਹਾਲੇ ਵੀ ਚੁੱਪ ਨਹੀਂ ਬੈਠਾ ਹੈ, ਉਹ ਆਪਣੇ ਫ਼ੌਜੀਆਂ ਲਈ ਅਸਥਾਈ ਢਾਂਚਿਆਂ ਨੂੰ ਸਥਾਈ ਟਿਕਾਣਿਆਂ ਵਿਚ ਬਦਲ ਰਿਹਾ ਹੈ। ਪੂਰਬੀ ਲੱਦਾਖ ਵਿਚ ਐੱਲ.ਏ.ਸੀ. ਦੇ ਨੇੜੇ ਚੀਨ ਨੇ ਫ਼ੌਜੀ ਕੈਂਪ ਬਣਾਏ ਹਨ। ਇਨ੍ਹਾਂ ਸਹੂਲਤਾਂ ਦਾ ਨਿਰਮਾਣ ਇਸ ਲਈ ਕਰ ਰਿਹਾ ਹੈ ਤਾਂ ਜੋ ਉਸ ਦੀ ਫ਼ੌਜ ਨੂੰ ਇਕ ਰੱਖਿਆ ਲਾਈਨ ਦੇ ਰੂਪ ਵਿਚ ਇਸਤੇਮਾਲ ਕੀਤਾ ਜਾ ਸਕੇ।

ਇਹ ਵੀ ਪੜ੍ਹੋ : ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਭਲਕੇ ‘ਭਾਰਤ ਬੰਦ’, ਸਵੇਰੇ 6 ਤੋਂ ਸ਼ਾਮ 4 ਵਜੇ ਤੱਕ ਰਹੇਗਾ ਬੰਦ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

DIsha

Content Editor

Related News