ਭਾਰਤ ਨੂੰ ਸੱਟਾਂ ਮਾਰਨ ਵਾਲਾ ਚੀਨ ਬਣਿਆ 'ਹਕੀਮ', ਦੇ ਰਿਹੈ 'ਦਵਾ-ਦਾਰੂ'

Tuesday, Mar 23, 2021 - 09:03 PM (IST)

ਭਾਰਤ ਨੂੰ ਸੱਟਾਂ ਮਾਰਨ ਵਾਲਾ ਚੀਨ ਬਣਿਆ 'ਹਕੀਮ', ਦੇ ਰਿਹੈ 'ਦਵਾ-ਦਾਰੂ'

ਬੀਜਿੰਗ/ਨਵੀਂ ਦਿੱਲੀ - ਲੱਦਾਖ ਮਾਮਲੇ ਤੋਂ ਬਾਅਦ ਚੀਨ ਨਾਲ ਲੜਾਈ, ਪਾਬੰਦੀ ਅਤੇ ਮੇਲ-ਜੋਲ 'ਚ ਕਮੀ ਦੇ ਬਾਵਜੂਦ ਉਹ ਭਾਰਤ ਦਾ ਹੁਣ ਵੀ ਸਭ ਤੋਂ ਵੱਡਾ ਵਪਾਰਕ ਪਾਰਟਨਰ ਹੈ। ਪਿਛਲੇ ਸਾਲ 2020 ਵਿਚ ਚੀਨ ਨੇ ਭਾਰਤ ਨੂੰ ਵੱਡੇ ਪੈਮਾਨੇ 'ਤੇ ਦਵਾਈਆਂ ਭੇਜੀਆਂ ਸਨ। ਵਪਾਰ ਮੰਤਰਾਲਾ ਮੁਤਾਬਕ ਪਿਛਲੇ ਸਾਲ ਦੋਹਾਂ ਦੇਸ਼ਾਂ ਵਿਚਾਲੇ 77.7 ਬਿਲੀਅਨ ਡਾਲਰ ਦਾ ਦੋ-ਪਾਸੜ ਕਾਰੋਬਾਰ ਹੋਇਆ। ਕੇਂਦਰੀ ਸਿਹਤ ਮੰਤਰਾਲਾ ਦਾ ਕਹਿਣਾ ਹੈ ਕਿ ਦਵਾਈਆਂ ਲਈ ਜੋ ਕੱਚਾ ਮਾਲ ਚੀਨ ਤੋਂ ਦਰਾਮਦ ਕੀਤਾ ਜਾਂਦਾ ਹੈ, 2020 ਵਿਚ ਉਸ ਵਿਚ ਕੋਈ ਕਮੀ ਨਹੀਂ ਆਈ। ਚੀਨ ਨੇ ਭਾਰਤ ਨੂੰ 2020 ਵਿਚ ਦਵਾਈਆਂ ਦਾ 72.15 ਫੀਸਦੀ ਕੱਚਾ ਮਾਲ ਭੇਜਿਆ ਜਦਕਿ ਇਸ ਤੋਂ ਪਹਿਲਾਂ 2018 ਵਿਚ ਇਹ 66.53 ਫੀਸਦੀ ਸੀ। 2019 ਵਿਚ ਇਹ 72.40 ਫੀਸਦੀ ਸੀ।

ਇਹ ਵੀ ਪੜ੍ਹੋ - ਕੇਜਰੀਵਾਲ ਸਰਕਾਰ ਨੇ ਦਿੱਲੀ 'ਚ ਸ਼ਰਾਬ ਪੀਣ ਦੀ ਉਮਰ ਕੀਤੀ 21 ਸਾਲ, ਪਹਿਲਾਂ ਸੀ ਇੰਨੀ

ਸਿਹਤ ਮੰਤਰਾਲਾ ਦਾ ਕਹਿਣਾ ਹੈ ਕਿ ਕੱਚੇ ਮਾਲ ਲਈ ਭਾਰਤ ਦੀ ਵਿਦੇਸ਼ਾਂ 'ਤੇ ਨਿਰਭਰਤਾ ਘੱਟ ਕਰਨ ਲਈ ਅਹਿਮ ਸਟਰਿੰਗ ਮੈਟੀਰੀਅਲ, ਡਰੱਗ ਇੰਟਰਮੀਡੀਅਰੀ ਅਤੇ ਐਕਟਿਵ ਫਾਰਮਾਸਿਊਟੀਕਲ ਇੰਗ੍ਰੀਡੀਐਂਟਸ (ਏ. ਪੀ. ਆਈ.) ਦੇ ਦੇਸ਼ ਵਿਚ ਨਿਰਮਾਣ ਕਰਨ ਨੂੰ ਹੱਲਾਸ਼ੇਰੀ ਦੇਣ ਲਈ 3 ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ। ਇਸ ਸਬੰਧੀ ਰਾਜ ਸਭਾ ਵਿਚ ਜਿਹੜੇ ਅੰਕੜੇ ਪੇਸ਼ ਕੀਤੇ ਗਏ, ਉਨ੍ਹਾਂ ਤੋਂ ਸਾਫ ਹੈ ਕਿ ਸਥਿਤੀ ਵਿਚ ਬਹੁਤ ਜ਼ਿਆਦਾ ਤਬਦੀਲੀ ਨਹੀਂ ਆਈ। ਚੀਨ ਦੀ ਬਰਾਬਰੀ ਕਰਨ ਲਈ ਅਜੇ ਦਿੱਲੀ ਬਹੁਤ ਦੂਰ ਹੈ।

ਇਹ ਵੀ ਪੜ੍ਹੋ - ਰਿਪੋਰਟ 'ਚ ਦਾਅਵਾ, 'ਭਾਰਤ ਤੇ ਪਾਕਿ ਦੇ ਰਿਸ਼ਤਿਆਂ 'ਚ ਜਲਦ ਹੋਵੇਗਾ ਸੁਧਾਰ, UAE ਕਰੇਗਾ ਵਿਚੋਲਗੀ

ਚੀਨ 'ਤੇ ਕੋਰੋਨਾ ਦਾ ਨਿਰਮਾਣ ਕਰਨ ਦੇ ਦੋਸ਼ ਲੱਗਣ ਤੋਂ ਬਾਅਦ ਭਾਰਤ ਵੱਲੋਂ ਉਸ 'ਤੇ ਕਈ ਪਾਬੰਦੀਆਂ ਲਾ ਦਿੱਤੀਆਂ ਗਈਆਂ ਸਨ ਪਰ ਪਿਛਲੇ ਦਿਨੀਂ ਸੰਸਦ ਵਿਚ ਵੱਖ-ਵੱਖ ਮੰਤਰਾਲਿਆਂ ਵੱਲੋਂ ਪੇਸ਼ ਅੰਕੜਿਆਂ ਮੁਤਾਬਕ ਭਾਰਤ ਨੇ ਅਮਰੀਕਾ ਅਤੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਤੋਂ ਜਿੰਨੀ ਦਰਾਮਦ ਕੀਤੀ, ਚੀਨ ਤੋਂ ਕੀਤੀ ਗਈ ਇਨ੍ਹਾਂ ਦੋਹਾਂ ਦੇਸ਼ਾਂ ਨਾਲੋਂ ਦੁਗਣੀ ਹੈ। ਕਾਰਪੋਰੇਟ ਮਾਮਲਿਆਂ ਦੇ ਮੰਤਰਾਲਾ ਤੋਂ ਮਿਲੀ ਜਾਣਕਾਰੀ ਮੁਤਾਬਕ ਚੀਨ ਦੀਆਂ 92 ਕੰਪਨੀਆਂ ਨੇ ਇਜਾਜ਼ਤ ਲੈ ਕੇ ਭਾਰਤ ਵਿਚ ਆਪਣਾ ਕਾਰੋਬਾਰ ਆਧਾਰ ਸਥਾਪਿਤ ਕੀਤਾ ਹੋਇਆ ਹੈ। ਇਨ੍ਹਾਂ ਵਿਚੋਂ 80 ਕੰਪਨੀਆਂ ਹੁਣ ਵੀ ਸਰਗਰਮ ਹਨ। ਰਿਜ਼ਰਵ ਬੈਂਕ ਆਫ ਇੰਡੀਆ ਮੁਤਾਬਕ ਚੀਨੀ ਕੰਪਨੀਆਂ ਨੇ ਭਾਰਤ ਵਿਚ 2474 ਸਿੱਧੇ ਵਿਦੇਸ਼ੀ ਨਿਵੇਸ਼ ਕੀਤੇ ਹਨ।

ਇਹ ਵੀ ਪੜ੍ਹੋ - ਨਿਊਯਾਰਕ ਦੇ ਇਕ ਏਅਰਪੋਰਟ 'ਤੇ ਧੂੜ ਚੱਟ ਰਿਹੈ ਟਰੰਪ ਦਾ ਬੋਇੰਗ ਜਹਾਜ਼, ਇੰਜਣ ਹੋਏ ਖਰਾਬ


author

Khushdeep Jassi

Content Editor

Related News