ਵੱਡਾ ਹਾਦਸਾ; ਸਟੀਲ ਪਲਾਂਟ ਦੀ ਚਿਮਨੀ ਡਿੱਗਣ ਕਾਰਨ 9 ਮਰੇ, ਕਈ ਮਜ਼ਦੂਰ ਦੱਬੇ

Friday, Jan 10, 2025 - 11:46 AM (IST)

ਵੱਡਾ ਹਾਦਸਾ; ਸਟੀਲ ਪਲਾਂਟ ਦੀ ਚਿਮਨੀ ਡਿੱਗਣ ਕਾਰਨ 9 ਮਰੇ, ਕਈ ਮਜ਼ਦੂਰ ਦੱਬੇ

ਮੁੰਗੇਲੀ- ਛੱਤੀਸਗੜ੍ਹ ਦੇ ਮੁੰਗੇਲੀ ਜ਼ਿਲ੍ਹੇ ਦੇ ਰਾਮਬੋਦ ਪਿੰਡ 'ਚ ਉਸਾਰੀ ਅਧੀਨ ਕੁਸੁਮ ਪਲਾਂਟ ਵਿਚ ਵੱਡਾ ਹਾਦਸਾ ਵਾਪਰ ਗਿਆ। ਪਲਾਂਟ ਦੀ ਚਿਮਨੀ ਡਿੱਗਣ ਕਾਰਨ 9 ਮਜ਼ਦੂਰਾਂ ਦੀ ਮੌਤ ਹੋ ਗਈ। ਇਹ ਹਾਦਸਾ ਵੀਰਵਾਰ ਸ਼ਾਮ ਨੂੰ ਵਾਪਰਿਆ, ਅਜੇ ਵੀ ਕਈ ਮਜ਼ਦੂਰ ਮਲਬੇ ਹੇਠਾਂ ਦੱਬੇ ਹੋਏ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਪ੍ਰਸ਼ਾਸਨ ਮੌਕੇ 'ਤੇ ਪਹੁੰਚ ਗਿਆ। ਮਲਬੇ 'ਚ ਫਸੇ ਲੋਕਾਂ ਨੂੰ ਕੱਢਣ ਲਈ ਰੈਸਕਿਊ ਆਪਰੇਸ਼ਨ ਜਾਰੀ ਹੈ। ਦੱਸ ਦੇਈਏ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਪਲਾਂਟ ਕਥਿਤ ਤੌਰ 'ਤੇ ਲੋਹੇ ਦੀਆਂ ਪਾਈਪਾਂ ਦਾ ਨਿਰਮਾਣ ਕਰ ਰਿਹਾ ਸੀ।

ਇਹ ਵੀ ਪੜ੍ਹੋ- 8 ਜ਼ਿਲ੍ਹਿਆਂ 'ਚ ਮੀਂਹ ਦਾ ਯੈਲੋ ਅਲਰਟ, ਪੜ੍ਹੋ IMD ਦੀ ਤਾਜ਼ਾ ਅਪਡੇਟ

PunjabKesari

ਸਾਬਕਾ ਸੀ. ਐੱਮ. ਬਘੇਲ ਨੇ ਪ੍ਰਗਟਾਇਆ ਦੁੱਖ

ਓਧਰ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਮਜ਼ਦੂਰਾਂ ਦੀ ਦੁਖਦਾਈ ਮੌਤ ਦੀ ਖ਼ਬਰ ਸੁਣ ਕੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਮੁੰਗੇਲੀ ਜ਼ਿਲ੍ਹੇ ਵਿਚ ਇਕ ਸਟੀਲ ਪਲਾਂਟ ਦੀ ਚਿਮਨੀ ਡਿੱਗਣ ਕਾਰਨ ਮਜ਼ਦੂਰਾਂ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਪ੍ਰਾਪਤ ਹੋਈ ਹੈ। ਪ੍ਰਮਾਤਮਾ ਮ੍ਰਿਤਕਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਹ ਦੁੱਖ ਸਹਿਣ ਦਾ ਬਲ ਬਖਸ਼ੇ। ਮੈਂ ਅਰਦਾਸ ਕਰਦਾ ਹਾਂ ਕਿ ਮਲਬੇ ਹੇਠ ਦੱਬੇ ਮਜ਼ਦੂਰਾਂ ਜੋ ਕਿ ਜ਼ਖਮੀ ਹੋ ਗਏ ਹਨ ਉਹ ਜਲਦੀ ਠੀਕ ਹੋ ਜਾਣ।

ਇਹ ਵੀ ਪੜ੍ਹੋ- 10 ਖ਼ਤਰਨਾਕ ਵਾਇਰਸ ਜੋ ਲੈ ਚੁੱਕੇ ਨੇ ਲੱਖਾਂ ਲੋਕਾਂ ਦੀ ਜਾਨ, ਹੁਣ HMPV ਦੀ ਟੈਨਸ਼ਨ

PunjabKesari

ਲੋਕਾਂ ਨੇ ਲਾਇਆ ਲਾਪ੍ਰਵਾਹੀ ਦਾ ਦੋਸ਼

ਘਟਨਾ ਵਾਲੀ ਥਾਂ 'ਤੇ  ਸਥਾਨਕ ਲੋਕ ਅਤੇ ਮਜ਼ਦੂਰਾਂ ਦੀ ਵੱਡੀ ਗਿਣਤੀ ਮੌਜੂਦ ਹੈ। ਉਨ੍ਹਾਂ ਦੀ ਮੰਗ ਹੈ ਕਿ ਮਲਬੇ ਹੇਠੋਂ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾਵੇ। ਹਾਦਸੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ। ਦੋਸ਼ੀਆਂ 'ਤੇ ਕਾਰਵਾਈ ਕੀਤੀ ਜਾਵੇ। ਹਾਦਸੇ ਵਿਚ ਪ੍ਰਭਾਵਿਤ ਪਰਿਵਾਰਾਂ ਨੂੰ ਮੁਆਵਜ਼ਾ ਵੀ ਦਿੱਤਾ ਜਾਵੇ। ਸਥਾਨਕ ਲੋਕਾਂ ਨੇ ਇਸ ਹਾਦਸੇ ਲਈ ਪਲਾਂਟ ਪ੍ਰਬੰਧਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਸ਼ੀਨਾਂ ਸਟ੍ਰਕਚਰ ਦੇ ਸਮੇਂ 'ਤੇ ਜਾਂਚ ਅਤੇ ਮੁਰੰਮਤ ਨਹੀਂ ਕੀਤੀ ਗਈ। ਪਲਾਂਟ ਨੂੰ ਸ਼ੁਰੂ ਕਰਨ ਲਈ ਜਲਦਬਾਜ਼ੀ ਕੀਤੀ ਗਈ।

ਇਹ ਵੀ ਪੜ੍ਹੋ- ਸੰਘਣੀ ਧੁੰਦ ਕਾਰਨ ਰਫ਼ਤਾਰ 'ਤੇ ਲੱਗੀ ਬਰੇਕ; 100 ਤੋਂ ਵੱਧ ਉਡਾਣਾਂ ਲੇਟ

PunjabKesari

ਮਲਬਾ ਹਟਾਉਣ ਦੇ ਕੰਮ 'ਚ ਲੱਗੀ ਕਰੇਨ 

ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਜ਼ਿਲ੍ਹੇ ਦੇ ਉੱਚ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ। ਪੁਲਸ ਅਤੇ ਫਾਇਰ ਬ੍ਰਿਗੇਡ ਦੀਆਂ ਬਚਾਅ ਟੀਮਾਂ ਰਾਹਤ ਅਤੇ ਬਚਾਅ ਕਾਰਜਾਂ ਵਿਚ ਲੱਗੀਆਂ ਹੋਈਆਂ ਹਨ। ਹੁਣ ਤੱਕ ਦੋ ਲੋਕਾਂ ਨੂੰ ਮਲਬੇ ਵਿਚੋਂ ਬਚਾਇਆ ਗਿਆ ਹੈ। ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਮਲਬੇ ਵਿਚ ਫਸੇ ਲੋਕਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਮਲਬਾ ਹਟਾਉਣ ਲਈ ਇਕ ਵੱਡੀ ਕਰੇਨ ਅਤੇ ਜੇਸੀਬੀ ਮਸ਼ੀਨ ਮੰਗਵਾਈ ਗਈ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਜੂਦ ਹਨ। ਵੱਡੀ ਗਿਣਤੀ ਵਿਚ ਪੁਲਸ ਅਤੇ ਮੈਡੀਕਲ ਟੀਮਾਂ ਮੌਜੂਦ ਹਨ।

PunjabKesari


author

Tanu

Content Editor

Related News