ਚਿਲਡਰਨ ਹੋਮ ਦੀਆਂ 5 ਹੋਰ ਲੜਕੀਆਂ ਨੇ ਲਾਏ ਜਿਨਸੀ ਸ਼ੋਸ਼ਣ ਦੇ ਦੋਸ਼
Monday, Nov 28, 2022 - 11:32 AM (IST)

ਨਾਸਿਕ (ਮਹਾਰਾਸ਼ਟਰ) (ਭਾਸ਼ਾ)– ਮਹਾਰਾਸ਼ਟਰ ਦੇ ਨਾਸਿਕ ਜ਼ਿਲੇ ਵਿਚ ਇਕ ਨਿੱਜੀ ਚਿਲਡਰਨ ਹੋਮ ਦੇ ਸੰਚਾਲਕ ਨੂੰ 14 ਸਾਲਾ ਲੜਕੀ ਨਾਲ ਕਥਿਤ ਤੌਰ ’ਤੇ ਜਬਰ-ਜ਼ਨਾਹ ਕਰਨ ਨੂੰ ਲੈ ਕੇ ਗ੍ਰਿਫ਼ਤਾਰ ਕੀਤੇ ਜਾਣ ਤੋਂ ਕੁਝ ਦਿਨਾਂ ਬਾਅਦ ਹੀ 5 ਹੋਰ ਲੜਕੀਆਂ ਨੇ ਜਿਨਸੀ ਸ਼ੋਸ਼ਣ ਹੋਣ ਦਾ ਦੋਸ਼ ਲਾਇਆ ਹੈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਪਹਿਲੀ ਘਟਨਾ 13 ਅਕਤੂਬਰ ਨੂੰ ਮਹਸਰੁਲ ਸਥਿਤ ਚਿਲਡਰਨ ਹੋਮ ਵਿਚ ਵਾਪਰੀ ਸੀ ਅਤੇ ਇਸ ਸਬੰਧ ਵਿਚ 28 ਸਾਲਾ ਸੰਚਾਲਕ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 23 ਨਵੰਬਰ ਨੂੰ ਪੀੜਤਾ ਵੱਲੋਂ ਪੁਲਸ ਨੂੰ ਇਕ ਸ਼ਿਕਾਇਤ ਦੇਣ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਜਬਰਨ 14 ਸਾਲਾ ਪੀੜਤਾ ਨੂੰ ਬਿਲਡਿੰਗ ਦੇ ਪਾਰਕਿੰਗ ਏਰੀਆ ’ਚ ਟੀਨ ਨਾਲ ਬਣੇ ਇਕ ਅਸਥਾਈ ਕਮਰੇ ’ਚ ਲੈ ਗਿਆ, ਉਸ ਨੂੰ ਮੋਬਾਇਲ ’ਤੇ ਅਸ਼ਲੀਲ ਵੀਡੀਓ ਕਲਿੱਪ ਦਿਖਾਈ ਅਤੇ ਇਸ ਤੋਂ ਬਾਅਦ ਉਸ ਨਾਲ ਜਬਰ-ਜ਼ਨਾਹ ਕੀਤਾ।