ਮਦਰੱਸਿਆਂ ’ਚ ਬੱਚੇ ਨਹੀਂ ਪਾਉਣਗੇ ਕੁੜਤਾ-ਪਜਾਮਾ, ਲਾਗੂ ਹੋਵੇਗਾ ‘ਡਰੈੱਸ ਕੋਡ’

Thursday, Nov 24, 2022 - 10:25 AM (IST)

ਮਦਰੱਸਿਆਂ ’ਚ ਬੱਚੇ ਨਹੀਂ ਪਾਉਣਗੇ ਕੁੜਤਾ-ਪਜਾਮਾ, ਲਾਗੂ ਹੋਵੇਗਾ ‘ਡਰੈੱਸ ਕੋਡ’

ਦੇਹਰਾਦੂਨ- ਉਤਰਾਖੰਡ ਦੇ ਮਦਰੱਸਿਆਂ ’ਚ ਡਰੈੱਸ ਕੋਡ ਲਾਗੂ ਹੋਵੇਗਾ। ਇਸ ਗੱਲ ਦੀ ਜਾਣਕਾਰੀ ਵਕਫ਼ ਬੋਰਡ ਦੇ ਪ੍ਰਧਾਨ ਸ਼ਾਦਾਬ ਸ਼ਮਸ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਅਸੀਂ ਉੱਤਰਾਖੰਡ ’ਚ ਮਾਡਰਨ ਮਦਰੱਸਿਆਂ ਦਾ ਵਿਕਾਸ ਕਰਨਾ ਚਾਹੁੰਦੇ ਹਾਂ। ਮਦਰੱਸਿਆਂ ’ਚ ਡਰੈੱਸ ਕੋਡ ਲਾਗੂ ਕਰਨ ਨਾਲ ਹੀ 7 ਮਦਰੱਸਿਆਂ ਨੂੰ ਮਾਡਰਨ  ਬਣਾਇਆ ਜਾਵੇਗਾ। ਵਕਫ਼ ਬੋਰਡ ਦੇ ਪ੍ਰਧਾਨ ਸ਼ਾਦਾਬ ਸ਼ਮਸ ਨੇ ਕਿਹਾ ਕਿ ਇਸ ਸਬੰਧੀ ਪ੍ਰਸਤਾਵ ਤਿਆਰ ਕੀਤਾ ਜਾ ਰਿਹਾ ਹੈ। ਇਸ ਨੂੰ ਜਲਦੀ ਤੋਂ ਜਲਦੀ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ‘ਉਹ ਮੇਰੇ ਟੁਕੜੇ-ਟੁਕੜੇ ਕਰ ਕੇ ਸੁੱਟ ਦੇਵੇਗਾ’, ਸ਼ਰਧਾ ਨੇ 2020 ’ਚ ਪ੍ਰੇਮੀ ਆਫਤਾਬ ਖ਼ਿਲਾਫ਼ ਕੀਤੀ ਸੀ ਸ਼ਿਕਾਇਤ

ਵਕਫ਼ ਬੋਰਡ ਦੇ ਪ੍ਰਧਾਨ ਸ਼ਾਦਾਬ ਸ਼ਮਸ ਨੇ ਬੁੱਧਵਾਰ ਨੂੰ ਕਿਹਾ ਕਿ ਡਰੈੱਸ ਕੋਡ ਸ਼ੁਰੂ ’ਚ ਅਗਲੇ ਅਕਾਦਮਿਕ ਸੈਸ਼ਨ ਤੋਂ ਇਸ ਦੇ ਅਧਿਕਾਰ ਖੇਤਰ ’ਚ ਆਉਣ ਵਾਲੇ 103 ਮਦਰੱਸਿਆਂ ’ਚੋਂ 7 ‘ਮਾਡਲ ਮਦਰੱਸਿਆਂ’ ’ਚ ਲਾਗੂ ਕੀਤਾ ਜਾਵੇਗਾ। ਇਸ ਨੂੰ ਪੜਾਅਬੱਧ ਤਰੀਕੇ ਨਾਲ ਵਧਾਇਆ ਜਾਵੇਗਾ। ਹਾਲਾਂਕਿ ਉਨ੍ਹਾਂ ਕਿਹਾ ਕਿ ਅਜੇ ਡਰੈੱਸ ਕੋਡ ਨੂੰ ਅੰਤਿਮ ਰੂਪ ਦੇਣਾ ਬਾਕੀ ਹੈ ਪਰ ਛੇਤੀ ਹੀ ਕਰ ਲਵਾਂਗੇ। ਸ਼ਾਦਾਬ ਸ਼ਮਸ ਨੇ ਕਿਹਾ ਕਿ ਮਦਰੱਸਿਆਂ ਨੂੰ ਮਾਡਰਨ ਸਕੂਲਾਂ ਦੀ ਤਰਜ਼ ’ਤੇ ਚਲਾਉਣ ਦੀ ਤਿਆਰੀ ਚੱਲ ਰਹੀ ਹੈ। ਜਿੱਥੇ ਪਹਿਲੇ ਪੜਾਅ ’ਚ 7 ​​ਮਦਰੱਸਿਆਂ ’ਚ ਡਰੈੱਸ ਕੋਡ ਲਾਗੂ ਕੀਤਾ ਜਾਵੇਗਾ, ਜਿਸ ’ਚ ਦੇਹਰਾਦੂਨ , 2 ਊਧਮ ਸਿੰਘ ਨਗਰ, 2 ਹਰੀਦੁਆਰ ਅਤੇ 1 ਨੈਨੀਤਾਲ ਦੇ ਮਦਰੱਸਿਆਂ ’ਚ ਡਰੈੱਸ ਕੋਡ ਲਾਗੂ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਦੇਸ਼ ’ਚ ਪਹਿਲੀ ਵਾਰ; ਸਰਕਾਰ ਵੱਲੋਂ ‘ਖ਼ੁਦਕੁਸ਼ੀ ਰੋਕਥਾਮ’ ਨੂੰ ਲੈ ਕੇ ਰਣਨੀਤੀ ਬਣਾਉਣ ਦਾ ਐਲਾਨ

ਵਕਫ਼ ਬੋਰਡ ਦੇ ਪ੍ਰਧਾਨ ਸ਼ਾਦਾਬ ਸ਼ਮਸ ਨੇ ਕਿਹਾ ਕਿ ਸਾਡਾ ਬੱਚਾ ਡਾਕਟਰ, ਇੰਜੀਨੀਅਰ ਬਣੇ, ਏ. ਪੀ. ਜੇ. ਅਬਦੁਲ ਕਲਾਮ ਦੇ ਰਸਤੇ ’ਤੇ ਚੱਲੇ ਅਤੇ ਅੱਗੇ ਵੱਧਣ। ਉਸ ਦਿਸ਼ਾ ’ਚ ਅਸੀਂ ਆਪਣੇ ਮਦਰੱਸਿਆਂ ਨੂੰ ਬਣਾਉਣਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਸੁਫ਼ਨਾ ਹੈ ਕਿ ਹਰ ਬੱਚੇ ਨੂੰ ਚੰਗੀ ਸਿੱਖਿਆ ਮਿਲੇ। ਪੀ. ਐੱਮ. ਮੋਦੀ ਨੇ ਕਿਹਾ ਸੀ ਕਿ ਮੈਂ ਮਦਰੱਸੇ ’ਚ ਪੜ੍ਹਣ ਵਾਲੇ ਹਰ ਬੱਚੇ ਦੇ ਇਕ ਹੱਥ ’ਚ ਕੁਰਾਨ ਅਤੇ ਦੂਜੇ ਹੱਥ ’ਚ ਲੈਪਟਾਪ ਦੇਖਣਾ ਚਾਹੁੰਦਾ ਹਾਂ।

ਇਹ ਵੀ ਪੜ੍ਹੋ- ਸਨਸਨੀਖੇਜ਼ ਵਾਰਦਾਤ ਨਾਲ ਦਹਿਲੀ ਦਿੱਲੀ; ਪੁੱਤ ਨੇ ਆਪਣੇ ਹੱਥੀਂ ਮਾਰ ਮੁਕਾਇਆ ਪੂਰਾ ਪਰਿਵਾਰ

 


author

Tanu

Content Editor

Related News