ਸਮੇਂ ਤੋਂ ਪਹਿਲਾਂ ਜਨਮ ਲੈਣ ਵਾਲੇ ਬੱਚੇ ਅੰਨ੍ਹੇਪਣ ਤੋਂ ਹੋ ਰਹੇ ਨੇ ਪ੍ਰਭਾਵਿਤ

Monday, Nov 04, 2024 - 02:03 AM (IST)

ਨਵੀਂ ਦਿੱਲੀ - ਸਮੇਂ ਤੋਂ ਪਹਿਲਾਂ ਜਨਮੇ ਜਾਂ ਜਨਮ ਦੇ ਸਮੇਂ 2000 ਗ੍ਰਾਮ ਜਾਂ ਉਸ ਤੋਂ ਘੱਟ ਭਾਰ ਵਾਲੇ ਬੱਚਿਆਂ ਦੀਆਂ ਅੱਖਾਂ ’ਚ ਵਿਕਾਰ ਹੋਣ ਦੀਆਂ ਮਜ਼ਬੂਤ ਸੰਭਾਵਨਾ ਹੁੰਦੀ ਹੈ, ਜਿਸ ਕਾਰਨ ਉਹ ਇਕ ਜਾਂ ਦੋਵਾਂ ਅੱਖਾਂ ਦੀ ਰੌਸ਼ਨੀ ਗੁਆ ਸਕਦੇ ਹਨ। ਇਹ ਜਾਣਕਾਰੀ ਏਮਸ ਦਿੱਲੀ ਦੇ ਡਾ. ਰਾਜੇਂਦਰ ਪ੍ਰਸਾਦ ਨੇਤਰ ਵਿਗਿਆਨ ਕੇਂਦਰ ਦੇ ਪ੍ਰਧਾਨ ਡਾ . ਜੇ. ਐੱਸ. ਤੀਤੀਆਲ ਨੇ ਦਿੱਤੀ। 

ਉਨ੍ਹਾਂ ਦੱਸਿਆ ਕਿ ਹਸਪਤਾਲਾਂ ’ਚ ਅਤਿਆਧੁਨਿਕ ਨਰਸਰੀ ਅਤੇ ਹੋਰ ਮੈਡੀਕਲ ਉਪਕਰਨਾਂ ਦੀ ਸੁਲਭਤਾ ਨੇ ਸਮੇਂ ਤੋਂ ਪਹਿਲਾਂ ਜਨਮ ਲੈਣ ਵਾਲੇ ਬੱਚਿਆਂ ਦੀ ਜੀਵਨ ਦੀ ਸੰਭਾਵਨਾ ’ਚ ਤਾਂ ਵਾਧਾ ਕਰ ਦਿੱਤਾ ਹੈ ਪਰ ਉਨ੍ਹਾਂ ਦੇ ਨੇਤਰ ਵਿਕਾਰਾਂ ਨੂੰ ਵਧਾ ਦਿੱਤਾ ਹੈ, ਜਿਸ ਕਾਰਨ ਜ਼ਿਆਦਾਤਰ ਬੱਚੇ ਅੰਨ੍ਹੇਪਣ ਦਾ ਵੀ ਸ਼ਿਕਾਰ ਬਣ ਰਹੇ ਹਨ।

ਡਾ. ਤੀਤੀਆਲ ਨੇ ਦੱਸਿਆ ਕਿ ਏਮਸ ਦੇ ਆਰ. ਪੀ. ਸੈਂਟਰ ’ਚ ਹਰ ਮਹੀਨੇ ਲੱਗਭਗ 12 ਤੋਂ 15 ਅਜਿਹੇ ਬੱਚਿਆਂ ਨੂੰ ਲਿਆਂਦਾ ਜਾਂਦਾ ਹੈ, ਜੋ ਸਮੇਂ ਤੋਂ ਪਹਿਲਾਂ ਜਨਮ ਲੈਣ ਕਾਰਨ ਨੇਤਰ ਵਿਕਾਰ ਸਬੰਧੀ ਰੋਗਾਂ ਤੋਂ ਪੀੜਤ ਹੁੰਦੇ ਹਨ।


Inder Prajapati

Content Editor

Related News