''ਆਟਿਜ਼ਮ'' ਨਾਲ ਪੀੜਤ ਬੱਚੇ ਨੂੰ ਅਗਰਬੱਤੀ ਨਾਲ ਸਾੜਿਆ, ਥੈਰੇਪੀ ਸੈਂਟਰ ਦੀਆਂ 2 ਔਰਤਾਂ ਖ਼ਿਲਾਫ਼ FIR ਦਰਜ
Wednesday, Aug 14, 2024 - 06:11 AM (IST)
ਠਾਣੇ (ਭਾਸ਼ਾ) : ਨਵੀਂ ਮੁੰਬਈ ਪੁਲਸ ਨੇ ਇਕ 'ਆਟਿਜ਼ਮ' ਥੈਰੇਪੀ ਸੈਂਟਰ ਵਿਚ ਕੰਮ ਕਰਨ ਵਾਲੀਆਂ ਦੋ ਔਰਤਾਂ ਵਿਰੁੱਧ ਚਾਰ ਸਾਲ ਦੇ ਬੱਚੇ ਨੂੰ ਅਗਰਬੱਤੀ ਨਾਲ ਸਾੜਨ ਦੇ ਦੋਸ਼ ਵਿਚ ਐੱਫਆਈਆਰ ਦਰਜ ਕੀਤੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਬੱਚੇ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਐੱਨਆਰਆਈ ਸਾਗਰੀ ਪੁਲਸ ਸਟੇਸ਼ਨ 'ਚ ਜੁਵੇਨਾਈਲ ਜਸਟਿਸ ਐਕਟ ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ।
ਸਹਾਇਕ ਥਾਣੇਦਾਰ ਕਿਸ਼ੋਰ ਖੜਕੇ ਨੇ ਦੱਸਿਆ ਕਿ 'ਆਟਿਜ਼ਮ' ਨਾਂ ਦੀ ਬੀਮਾਰੀ ਤੋਂ ਪੀੜਤ ਬੱਚਾ ਪਿਛਲੇ ਦੋ ਸਾਲਾਂ ਤੋਂ ਥੈਰੇਪੀ ਸੈਂਟਰ ਵਿਚ ਇਲਾਜ ਅਧੀਨ ਸੀ। ਦੋਸ਼ੀ ਔਰਤਾਂ ਨੇ ਪਿਛਲੇ ਹਫਤੇ ਕਥਿਤ ਤੌਰ 'ਤੇ ਬੱਚੇ ਦੇ ਹੱਥ ਨੂੰ ਅਗਰਬੱਤੀ ਨਾਲ ਸਾੜ ਦਿੱਤਾ ਸੀ। ਬੱਚੇ ਨੇ ਮਾਪਿਆਂ ਨੂੰ ਆਪਣੀ ਤਕਲੀਫ਼ ਦੱਸੀ ਜਿਸ ਤੋਂ ਬਾਅਦ ਸ਼ਿਕਾਇਤ ਦਰਜ ਕਰਵਾਈ ਗਈ। ਦੋਸ਼ੀ ਔਰਤਾਂ ਦੀ ਉਮਰ 32 ਅਤੇ 35 ਸਾਲ ਹੈ। ਖੜਕੇ ਨੇ ਦੱਸਿਆ ਕਿ ਇਸ ਮਾਮਲੇ ਵਿਚ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8