ਦਿੱਲੀ ਹਾਈ ਕੋਰਟ ਦਾ ਜਿਨਸੀ ਸ਼ੋਸ਼ਣ ਮਾਮਲਿਆਂ ਲਈ ਖ਼ਾਸ ਕਦਮ, ਅਦਾਲਤਾਂ ਨੂੰ ਜਾਰੀ ਕੀਤੇ ਹੁਕਮ
Monday, Jan 01, 2024 - 09:30 PM (IST)
ਨਵੀਂ ਦਿੱਲੀ - ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਨਾਬਾਲਿਗਾਂ ਨਾਲ ਜੁੜੇ ਸੈਕਸ ਸ਼ੋਸ਼ਨ ਦੇ ਅਪਰਾਧਾਂ ਦੇ ਮਾਮਲਿਆਂ ਵਿਚ ਐੱਫ. ਆਈ. ਆਰਜ਼. ਸਿਰਫ਼ ਕੁਝ ਛਪੇ ਹੋਏ ਕਾਗਜ਼ ਹੀ ਨਹੀਂ ਹਨ, ਸਗੋਂ ਪੀੜਤਾਂ ਲਈ ਬਹੁਤ ਵੱਡਾ ਝਟਕਾ ਹਨ। ਅਜਿਹੇ ਤਣਾਅਪੂਰਨ ਅਤੇ ਜ਼ਿੰਦਗੀ ਬਦਲ ਦੇਣ ਵਾਲੇ ਤਜਰਬਿਆਂ ਦਾ ਸਾਹਮਣਾ ਕਰਨ ਵਾਲੇ ਪੀੜਤਾਂ ਦੇ ਕੇਸਾਂ ਨੂੰ ਮਕੈਨੀਕਲ ਤਰੀਕੇ ਨਾਲ ਨਿਪਟਾਇਆ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਨਵਾਂ ਸਾਲ ਗੁਰੂ ਦੇ ਨਾਲ, ਅਰਦਾਸ ਸਮਾਗਮਾਂ ਨਾਲ 2024 ਨੂੰ ਕਿਹਾ ਖ਼ੁਸ਼ਆਮਦੀਦ, ਲੱਗੀ ਗੁਰਬਾਣੀ ਕੀਰਤਨ ਦੀ ਛਹਿਬਰ
ਦਿੱਲੀ ਹਾਈ ਕੋਰਟ ਨੇ ਕਿਹਾ ਕਿ ਅਦਾਲਤਾਂ ਨੂੰ ਅਜਿਹੇ ਪੀੜਤਾਂ ਦੀ ਭਾਵਨਾਤਮਕ ਅਤੇ ਮਨੋਵਿਗਿਆਨਕ ਸਥਿਤੀ ਪ੍ਰਤੀ ਗੰਭੀਰ ਹੋਣਾ ਚਾਹੀਦਾ ਹੈ, ਕਿਉਂਕਿ ਵਾਪਰੇ ਸਦਮੇ ਕਾਰਨ ਉਨ੍ਹਾਂ ਲਈ ਘਟਨਾ ਦਾ ਸਹੀ ਵੇਰਵਾ ਦੇਣਾ ਮੁਸ਼ਕਿਲ ਹੋ ਸਕਦਾ ਹੈ। ਕਥਿਤ ਘਟਨਾ ਦੀ ਤਰੀਕ ਸਬੰਧੀ ਬਿਆਨਾਂ ਵਿਚ ਮਤਭੇਦ ਦੇ ਆਧਾਰ ’ਤੇ ਮੁਲਜ਼ਮਾਂ ਦੀ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕੀਤੀ ਗਈ। ਫੁਟੇਜ ਅਤੇ ਕਾਲ ਡਾਟਾ ਰਿਕਾਰਡ ਨੂੰ ਸੁਰੱਖਿਅਤ ਰੱਖਣ ਦੀ ਨਾਬਾਲਗ ਪੀੜਤ ਦੀ ਪਟੀਸ਼ਨ ਨੂੰ ਰੱਦ ਕਰਨ ਦੇ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਰੱਦ ਕਰਦੇ ਹੋਏ ਅਦਾਲਤ ਦੀ ਇਹ ਟਿੱਪਣੀ ਆਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।