ਮੱਧ ਪ੍ਰਦੇਸ਼ ''ਚ ਬੋਰਵੈੱਲ ਵਿਚ ਡਿੱਗਿਆ 7 ਸਾਲਾ ਬੱਚਾ, ਬਚਾਅ ਕਾਰਜ ਜਾਰੀ

03/15/2023 12:17:38 AM

ਮੱਧ ਪ੍ਰਦੇਸ਼ (ਭਾਸ਼ਾ): ਮੱਧ ਪ੍ਰਦੇਸ਼ ਦੇ ਵਿਦਿਸ਼ਾ ਜ਼ਿਲ੍ਹੇ ਦੇ ਲਟੇਰੀ ਤਹਿਸੀਲ ਵਿਚ 7 ਸਾਲਾ ਬੱਚਾ ਮੰਗਲਵਾਰ ਨੂੰ ਇਕ ਖੇਤ ਵਿਚ ਬਣੇ ਬੋਰਵੈੱਲ ਵਿਚ ਡਿੱਗ ਗਿਆ, ਜਿਸ ਨੂੰ ਉੱਥੋਂ ਬਾਹਰ ਕੱਢਣ ਲਈ ਬਚਾਅ ਕਾਰਜ ਜਾਰੀ ਹੈ। ਇਹ ਘਟਨਾ ਜ਼ਿਲ੍ਹਾ ਹੈੱਡਕੁਾਰਟ ਤੋਂ ਤਕਰੀਬਨ 100 ਕਿੱਲੋਮੀਟਰ ਦੂਰ ਸਵੇਰੇ ਤਕਰੀਬਨ 11 ਵਜੇ ਖੇਰਖੇੜੀ ਪਠਾਰ ਪਿੰਡ ਵਿਚ ਵਾਪਰੀ। ਅਧਿਕਾਰੀਆਂ ਨੇ ਦੱਸਿਆ ਕਿ ਬੋਰਵੈੱਲ 60 ਫੁੱਟ ਡੂੰਘਾ ਹੈ ਤੇ ਬੱਚਾ 43 ਫੁੱਟ ਦੀ ਡੂੰਘਾਈ 'ਤੇ ਫੱਸਿਆ ਹੋਇਆ ਹੈ। ਬੱਚੇ ਨੂੰ ਬਾਹਰ ਕੱਢਣ ਲਈ ਜੇ.ਬੀ.ਬੀ. ਮਸ਼ੀਨਾਂ ਦੀ ਮਦਦ ਨਾਲ ਇਕ ਟੋਇਆ ਪੁੱਟਿਆ ਜਾ ਰਹਿਾ ਹੈ। 

ਇਹ ਖ਼ਬਰ ਵੀ ਪੜ੍ਹੋ - Instagram ਦੀ ਵੀਡੀਓ ਬਣੀ 3 ਮੌਤਾਂ ਦੀ ਵਜ੍ਹਾ! ਧੀ ਦੀ ਕਰਤੂਤ ਤੋਂ ਨਾਰਾਜ਼ ਪਿਓ ਨੇ ਉਜਾੜ ਲਿਆ ਸਾਰਾ ਪਰਿਵਾਰ

ਲਟੇਰੀ ਦੇ ਐੱਸ.ਡੀ.ਐੱਮ. ਹਰਸ਼ਲ ਚੌਧਰੀ ਨੇ ਦੱਸਿਆ ਕਿ ਅੱਜ ਸਵੇਰੇ 11 ਵਜੇ ਲੋਕਸ਼ ਅਹਿਰਵਾਰ ਖੇਡਦੇ-ਖੇਡਦੇ ਬੋਰਵੈੱਲ ਵਿਚ ਡਿੱਗ ਗਿਆ। ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨ ਵੱਲੋਂ ਕੈਮਰੇ ਦੀ ਮਦਦ ਨਾਲ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਚੌਧਰੀ ਨੇ ਦੱਸਿਆ ਕਿ ਜੇ.ਸੀ.ਬੀ. ਨਾਲ ਪੁਟਾਈ ਕਰ ਕੇ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਨੌਜਵਾਨਾਂ ਨੇ ਚਲਦੀ ਗੱਡੀ 'ਚੋਂ ਸੜਕ 'ਤੇ ਸੁੱਟੇ ਨੋਟਾਂ ਦੇ ਗੱਫ਼ੇ, ਪੁਲਸ ਨੇ ਕੀਤਾ ਗ੍ਰਿਫ਼ਤਾਰ, ਵਜ੍ਹਾ ਜਾਣ ਰਹਿ ਜਾਓਗੇ

ਵਿਦਿਸ਼ਾ ਜ਼ਿਲ੍ਹਾ ਅਧਿਕਾਰੀ ਉਮਾਸ਼ੰਕਰ ਭਾਰਗੋ ਨੇ ਦੱਸਿਆ ਕਿ ਬੋਰਵੈੱਲ ਵਿਚ ਪਾਈਪ ਦੇ ਜ਼ਰੀਏ ਆਕਸੀਜਨ ਦਿੱਤੀ ਗਈ ਹੈ ਤੇ ਬਚਾਅਕਰਮੀ ਨਾਈਟ ਵਿਜ਼ਨ ਡਿਵਾਈਸ ਦੇ ਜ਼ਰੀਏ ਅੰਦਰ ਫਸੇ ਬੱਚੇ ਨਜ਼ਰ ਰੱਖ ਰਹੇ ਹਨ। ਅਧਿਕਾਰੀ ਨੇ ਦੱਸਿਆ ਕਿ ਬੱਚੇ ਨੂੰ ਬਚਾਉਣ ਲਈ ਐੱਨ.ਡੀ.ਆਰ.ਐੱਫ. ਅਤੇ ਐੱਸ.ਡੀ.ਆਰ.ਐੱਫ. ਦੇ ਮੁਲਾਜ਼ਮਾਂ ਨੂੰ ਵੀ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਬੱਚੇ ਦੀ ਹਾਲਤ 'ਤੇ ਨਜ਼ਰ ਰੱਖਣ ਲਈ ਬੋਰਵੈੱਲ ਵਿਚ ਇਕ ਕੈਮਰਾ ਵੀ ਉਤਾਰਿਆ ਗਿਆ ਹੈ। ਡਵਿਜ਼ਨਲ ਕਮਿਸ਼ਨਰ ਮਾਲ ਸਿੰਘ ਅਤੇ ਆਈ.ਜੀ. ਇਰਸ਼ਾਦ ਵਲੀ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਬਚਾਅ ਕਾਰਜ ਦੀ ਨਿਗਰਾਨੀ ਲਈ ਸ਼ਾਮ ਤਕਰੀਬਨ 7 ਵਜੇ ਮੌਕੇ 'ਤੇ ਪਹੁੰਚ ਗਏ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News