8 ਮਹੀਨੇ ਦੇ ਯੁਵਾਂਸ਼ ਨੂੰ ਹੈ ਕੇ ਦੁਨੀਆ ਦੀ ਸਭ ਤੋਂ ਖ਼ਤਰਨਾਕ ਬੀਮਾਰੀ, ਕਰੋੜਾਂ ਦੇ ਟੀਕੇ ਨਾਲ ਬਚੇਗੀ ਜਾਨ
Friday, Jun 20, 2025 - 04:31 PM (IST)

ਹਿਸਾਰ- ਹਰਿਆਣਾ 'ਚ ਹਿਸਾਰ ਦੇ 8 ਮਹੀਨੇ ਦਾ ਮਾਸੂਮ ਯੁਵਾਂਸ਼ ਦੁਨੀਆ ਦੀ ਸਭ ਤੋਂ ਖ਼ਤਰਨਾਕ ਬੀਮਾਰੀ ਨਾਲ ਜੂਝ ਰਿਹਾ ਹੈ। ਇਹ ਬੀਮਾਰੀ ਸਪਾਈਨਲ ਮਸਕੁਲਰ ਏਟ੍ਰੋਫੀ ਟਾਈਪ-1 ਯਾਨੀ ਐੱਸਐੱਮਏ ਹੈ, ਜਿਸ ਦਾ ਇਲਾਜ ਕਰਨ ਲਈ 14.50 ਕਰੋੜ ਰੁਪਏ ਦਾ ਟੀਕਾ ਲਗਾਇਆ ਜਾਂਦਾ ਹੈ। ਇਹ ਟੀਕਾ ਵੀ ਸਵਿਟਜ਼ਰਲੈਂਡ 'ਚ ਜੇਨੇਵਾ ਤੋਂ ਮਿਲਦਾ ਹੈ।
ਇਹ ਵੀ ਪੜ੍ਹੋ : ਗਰਮੀਆਂ ਦੀਆਂ ਛੁੱਟੀਆਂ ਵਿਚਾਲੇ ਸਰਕਾਰ ਨੇ ਜਾਰੀ ਕੀਤਾ ਹੁਕਮ, ਇਸ ਦਿਨ ਖੁੱਲ੍ਹਣਗੇ ਸਾਰੇ ਸਕੂਲ
ਯੁਵਾਂਸ਼ ਦਾ ਪਿਤਾ ਹਰਿਆਣਾ ਪੁਲਸ 'ਚ ਕਾਂਸਟੇਬਲ ਹੈ। ਅਜੇ ਉਸ ਦੀ ਤਾਇਨਾਤੀ ਫਤਿਹਾਬਾਦ ਦੀ ਸਾਈਬਰ ਸ਼ਾਖਾ 'ਚ ਹੈ। ਉਸ ਨੇ ਸਰਕਾਰ ਤੋਂ ਮਦਦ ਮੰਗੀ ਹੈ। ਉੱਥੇ ਹੀ ਪੁਲਸ ਵਿਭਾਗ ਵੀ ਆਪਣੇ ਸਾਥੀ ਕਰਮਚਾਰੀ ਦੇ ਪੁੱਤ ਦੇ ਇਲਾਜ 'ਚ ਮਦਦ ਕਰ ਰਿਹਾ ਹੈ। ਕੈਥਲ ਦੀ ਪੁਲਸ ਸੁਪਰਡੈਂਟ (ਐੱਸਪੀ) ਆਸਥਾ ਮੋਦੀ ਨੇ ਪੱਤਰ ਜਾਰੀ ਕਰ ਕੇ ਪੁਲਸ ਕਰਮੀਆਂ ਨੂੰ ਮਦਦ ਲਈ ਕਿਹਾ ਹੈ। ਇਸ ਤੋਂ ਇਲਾਵਾ ਹਿਸਾਰ 'ਚ ਆਦਮਪੁਰ ਤੋਂ ਕਾਂਗਰਸ ਵਿਧਾਇਕ ਚੰਦਰਪ੍ਰਕਾਸ਼ ਨੇ ਵੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਚਿੱਠੀ ਲਿਖ ਕੇ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ। ਪੁਲਸ ਕਰਮੀਆਂ ਅਤੇ ਹੋਰ ਸਮਾਜਿਕ ਸੰਗਠਨਾਂ ਤੋਂ 27 ਲੱਖ ਦੀ ਮਦਦ ਹੀ ਪਰਿਵਾਰ ਨੂੰ ਮਿਲ ਸਕੀ ਹੈ।
ਇਹ ਵੀ ਪੜ੍ਹੋ : ਆ ਗਿਆ ਮਾਨਸੂਨ! ਜਾਰੀ ਹੋ ਗਿਆ IMD ਦਾ Alert, ਇਨ੍ਹਾਂ ਜ਼ਿਲ੍ਹਿਆਂ 'ਚ ਪਏਗਾ ਭਾਰੀ ਮੀਂਹ
ਰਾਜੇਸ਼ ਨੇ ਮਦਦ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੁੱਖ ਮੰਤਰੀ ਨਾਇਬ ਸੈਣੀ, ਅਦਾਕਾਰ ਸਲਮਾਨ ਖਾਨ, ਟਾਟਾ ਫਾਊਂਡੇਸ਼ਨ ਨੂੰ ਵੀ ਟਵੀਟ ਕੀਤਾ ਹੈ। ਅਦਾਕਾਰ ਸੋਨੂੰ ਸੂਦ, ਟਰਾਂਸਪੋਰਟ ਮੰਤਰੀ ਅਨਿਲ ਵਿਜ, ਸੰਸਦ ਮੈਂਬਰ ਨਵੀਨ ਜਿੰਦਲ, ਉਦਯੋਗਪਤੀ ਗੌਤਮ ਅਡਾਨੀ, ਕੇਂਦਰੀ ਸਿਹਤ ਮੰਤਰਾਲਾ ਤੋਂ ਵੀ ਮਦਦ ਦੀ ਗੁਹਾਰ ਲਗਾਈ ਹੈ। ਇਸ ਤੋਂ ਇਲਾਵਾ ਰਾਜੇਸ਼ ਨੇ ਮੰਗ ਕੀਤੀ ਹੈ ਕਿ ਇਹ ਜੈਨੇਟਿਕ ਟੈਸਟ ਸਰਕਾਰ ਨੂੰ ਜ਼ਰੂਰੀ ਕਰਨਾ ਚਾਹੀਦਾ ਤਾਂ ਕਿ ਸਮੇਂ ਰਹਿੰਦੇ ਪਤਾ ਲੱਗ ਜਾਵੇ। ਬੱਚਾ ਕੰਸੀਵ ਹੋਣ ਦੇ ਸਮੇਂ ਪਤਾ ਲੱਗ ਜਾਵੇ ਤਾਂ ਇਲਾਜ ਸੌਖਾ ਹੋ ਜਾਂਦਾ ਹੈ। ਸਰਕਾਰ ਨੂੰ ਸਰਕਾਰੀ ਪੱਧਰ 'ਤੇ ਵੀ ਟੀਕਾ ਮੁਫ਼ਤ ਲਗਵਾਉਣ ਦਾ ਪ੍ਰਬੰਧ ਕਰਨਾ ਚਾਹੀਦਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8