ਇਮਾਰਤ ਢਹਿਣ ਤੋਂ ਬਾਅਦ ਮਲਬੇ 'ਚ ਫਸੀ 15 ਸਾਲਾ ਬੱਚੀ ਦੀ ਮੌਤ

Tuesday, Jul 02, 2019 - 05:41 PM (IST)

ਮੁੰਬਈ— ਉੱਤਰੀ ਮੁੰਬਈ ਦੇ ਪਿੰਪਰੀਪਾੜਾ 'ਚ ਇਕ ਕੰਧ ਢਹਿਣ ਤੋਂ ਬਾਅਦ ਮਲਬੇ 'ਚ ਫਸੀ 15 ਸਾਲਾ ਲੜਕੀ ਨੂੰ ਬਚਾਉਣ ਦੀ ਕੋਸ਼ਿਸ਼ ਅਸਫ਼ਲ ਰਹੀ, ਕਿਉਂਕਿ ਜਦੋਂ ਉਸ ਨੂੰ ਕੱਢਿਆ ਗਿਆ ਤਾਂ ਉਹ ਮਰ ਚੁਕੀ ਸੀ। ਕੰਧ ਢਹਿਣ ਦੀ ਇਸ ਘਟਨਾ 'ਚ ਮਰਨ ਵਾਲਿਆਂ ਦੀ ਗਿਣਤੀ ਹੁਣ ਵਧ ਕੇ 19 ਹੋ ਗਈ ਹੈ। ਮਲਬੇ 'ਚ ਫਸੀ 15 ਸਾਲਾ ਲੜਕੀ ਸੰਚਿਤਾ ਗਨੋਰੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਲਗਾਤਾਰ 12 ਘੰਟੇ ਤੱਕ ਚੱਲੀ। ਮੌਕੇ 'ਤੇ ਮੌਜੂਦਾ ਇਕ ਡਾਕਟਰ ਨੇ ਲੜਕੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਅਜਿਹਾ ਨਹੀਂ ਕਰ ਸਕੇ। ਉਨ੍ਹਾਂ ਨੇ ਕਿਹਾ,''ਉਸ ਦਾ ਪੈਰ ਮਲਬੇ 'ਚ ਫਸ ਗਿਆ ਸੀ। ਇਸ ਲਈ ਉਸ ਨੂੰ ਬਾਹਰ ਕੱਢਣ 'ਚ ਸਮਾਂ ਲੱਗਾ। ਅਸੀਂ ਉਸ ਨੂੰ ਜਿਉਂਦਾ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਪਰ ਅਜਿਹਾ ਹੋ ਨਹੀਂ ਸਕਿਆ।'' ਇਕ ਬਚਾਅ ਕਰਮਚਾਰੀ ਨੇ ਦੱਸਿਆ ਕਿ ਸੰਚਿਤਾ ਮਦਦ ਲਈ ਰੋ ਰਹੀ ਸੀ ਅਤੇ ਪਾਣੀ ਮੰਗ ਰਹੀ ਸੀ। ਇਕ ਸਥਾਨਕ ਵਾਸੀ ਨੇ ਦੱਸਿਆ,''ਕੰਧ ਡਿੱਗਣ  ਤੋਂ ਬਾਅਦ ਅਸੀਂ ਮਲਬੇ ਹੇਠੋਂ ਇਕ ਬੱਚੇ ਨੂੰ ਬਚਾਇਆ। ਇਹ ਲੜਕੀ ਸੰਚਿਤਾ ਸੋਮਵਾਰ ਦੇਰ ਰਾਤ 2 ਵਜੇ ਤੋਂ ਮਦਦ ਲਈ ਰੋ ਰਹੀ ਸੀ।''

ਉਨ੍ਹਾਂ ਨੇ ਦੱਸਿਆ ਕਿ ਲੜਕੀ ਲਗਾਤਾਰ ਮਦਦ ਲਈ ਗੁਹਾਰ ਲਗਾ ਰਹੀ ਸੀ ਅਤੇ ਕਹਿ ਰਹੀ ਸੀ,''ਮੈਨੂੰ ਬਾਹਰ ਕੱਢੋ।'' ਹਾਦਸੇ ਵਾਲੀ ਜਗ੍ਹਾ 'ਤੇ ਮੌਜੂਦ ਇਕ ਚਸ਼ਮਦੀਦ ਨੇ ਦੱਸਿਆ ਕਿ ਜਦੋਂ ਕੰਧ ਡਿੱਗੀ ਤਾਂ ਬੇਹੱਦ ਤੇਜ਼ ਆਵਾਜ਼ ਆਈ ਅਤੇ ਅਜਿਹਾ ਲੱਗਾ ਕਿ ਸੁਨਾਮੀ ਆ ਗਈ। ਇਕ ਵਾਸੀ ਨੇ ਕਿਹਾ,''ਇੱਥੇ ਪਾਣੀ ਜਮ੍ਹਾ ਹੋ ਰਿਹਾ ਸੀ, ਕਿਉਂਕਿ ਕਈ ਘੰਟਿਆਂ ਤੋਂ ਲਗਾਤਾਰ ਬਾਰਸ਼ ਹੋ ਰਹੀ ਸੀ। ਇਸ ਕਾਰਨ ਕੰਧ 'ਤੇ ਬੇਹੱਦ ਦਬਾਅ ਪਿਆ ਅਤੇ ਇਹ ਜਲਦ ਹੀ ਢਹਿ ਗਈ।'' ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 5-5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਸੀ।


DIsha

Content Editor

Related News