ਮੁੱਖ ਮੰਤਰੀ ਯੋਗੀ ਨੇ ਪੇਸ਼ ਕੀਤਾ 100 ਦਿਨਾਂ ਦਾ ਰਿਪੋਰਟ ਕਾਰਡ, ਕੰਮ ''ਤੇ ਜਤਾਇਆ ਸੰਤੋਸ਼
Tuesday, Jun 27, 2017 - 12:35 PM (IST)

ਲਖਨਊ—ਉੱਤਰ ਪ੍ਰਦੇਸ਼ 'ਚ ਭਾਜਪਾ ਦੀ ਸਰਕਾਰ ਬਣੇ 100 ਦਿਨ ਪੂਰੇ ਹੋ ਗਏ ਹਨ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਮੰਗਲਵਾਰ ਨੂੰ ਆਪਣੀ ਸਰਕਾਰ ਦੇ ਕੰਮਕਾਜ ਦਾ ਬਿਓਰਾ ਪੇਸ਼ ਕਰਦੇ ਹੋਏ ਖੁਦ ਦੇ ਕੰਮਕਾਜ 'ਤੇ ਸੰਤੋਸ਼ ਜਤਾਇਆ। ਇਸ ਦੌਰਾਨ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਪਿਛਲੀ ਸਰਕਾਰਾਂ ਦੀ ਤੁਲਨਾ 'ਚ ਪਿਛਲੇ 100 ਦਿਨਾਂ 'ਚ ਹੀ ਉਨ੍ਹਾਂ ਨੇ ਕਈ ਬਦਲਾਅ ਕੀਤੇ ਹਨ।
ਮੀਡੀਆ ਦੇ ਸਾਹਮਣੇ ਆਪਣਾ ਰਿਪੋਰਟ ਕਾਰਡ ਰੱਖਦੇ ਹੋਏ ਮੁੱਖ ਮੰਤਰੀ ਯੋਗੀ ਨੇ ਕਿਹਾ ਕਿ ਪਿਛਲੇ 100 ਦਿਨਾਂ 'ਚ ਅਸੀਂ ਜੋ ਕੰਮ ਕੀਤਾ ਹੈ, ਉਸ ਤੋਂ ਅਸੀਂ ਸੰਤੁਸ਼ਟ ਹਾਂ। ਸਾਡੀ ਸਰਕਾਰ ਬਿਨਾਂ ਕਿਸੇ ਭੇਦਭਾਵ ਦੇ ਸਮਾਜ ਦੇ ਹਰ ਤਬਕੇ ਦੇ ਲਈ ਕੰਮ ਕਰ ਰਹੀ ਹੈ।
ਉਨ੍ਹਾਂ ਨੇ ਇਸ ਦੌਰਾਨ 24 ਜਨਵਰੀ ਨੂੰ ਉੱਤਰ ਪ੍ਰਦੇਸ਼ ਦਿਵਸ ਦੇ ਰੂਪ 'ਚ ਮਨਾਉਣ ਦੀ ਘੋਸ਼ਣਾ ਵੀ ਕੀਤੀ। ਹੁਣ ਹਰ ਸਾਲ ਇਸ ਦਿਨ ਨੂੰ ਉੱਤਰ ਪ੍ਰਦੇਸ਼ ਦਿਵਸ ਦੇ ਰੂਪ 'ਚ ਮਨਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪਿਛਲੇ 14-15 ਸਾਲਾਂ ਤੋਂ ਯੂ.ਪੀ ਵਿਕਾਸ ਤੋਂ ਪਿਛੜ ਗਿਆ ਸੀ, ਜਾਤੀਵਾਦ ਅਤੇ ਪਰਿਵਾਰਕਵਾਦ 'ਚ ਉਲਝੇ ਸੀ। ਕਿਸਾਨਾਂ ਦੀ ਕਰਜ਼ਮਾਫੀ 'ਤੇ ਕਿਹਾ ਕਿ ਇਸ ਦਾ ਅਸਰ ਵਿਕਾਸ ਕੰਮ 'ਤੇ ਨਹੀਂ ਪਿਆ ਹੈ ਅਤੇ ਇਸ ਦਾ ਲਾਭ 86 ਲੱਖ ਕਿਸਾਨਾਂ ਨੂੰ ਮਿਲੇਗਾ। ਐਂਟੀ ਰੋਮੀਓ ਦਲ 'ਤੇ ਕਿਹਾ ਕਿ ਇਸ ਦੇ ਬਣਨ ਦੇ ਬਾਅਦ ਔਰਤਾਂ ਖੁਦ ਨੂੰ ਸੁਰੱਖਿਅਤ ਮਹਿਸੂਸ ਕਰਨ ਲੱਗੀਆਂ ਹਨ।