ਮੁੱਖ ਮੰਤਰੀ ਕਮਲਨਾਥ ਨੇ ਸਰਕਾਰੀ ਹਸਪਤਾਲ 'ਚ ਕਰਵਾਈ ਸਰਜਰੀ
Saturday, Jun 22, 2019 - 02:30 PM (IST)

ਭੋਪਾਲ— ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਸੱਜੇ ਹੱਥ ਦੀ ਉਂਗਲੀ ਦੀ ਅੱਜ ਯਾਨੀ ਸ਼ਨੀਵਾਰ ਨੂੰ ਸਰਜਰੀ ਹੋਈ। ਸਰਜਰੀ ਭੋਪਾਲ ਦੇ ਸਰਕਾਰੀ ਹਮੀਦੀਆ ਹਸਪਤਾਲ ਦੇ ਡਾਕਟਰਾਂ ਨੇ ਕੀਤੀ। ਮੁੱਖ ਮੰਤਰੀ ਕਮਲਨਾਥ ਨੇ ਸ਼ੁੱਕਰਵਾਰ ਨੂੰ ਹਸਪਤਾਲ ਜਾ ਕੇ ਆਪਣਾ ਚੈੱਕਅਪ ਕਰਵਾਇਆ ਸੀ। ਉਨ੍ਹਾਂ ਨੇ ਸੱਜੇ ਹੱਥ ਦੀ ਉਂਗਲੀ 'ਚ ਕੁਝ ਪਰੇਸ਼ਾਨ ਸੀ, ਜਿਸ ਦੀ ਸਰਜਰੀ ਕੀਤੀ ਗਈ। ਇਸ ਹਸਪਤਾਲ 'ਚ ਆਪਰੇਸ਼ਨ ਲਈ ਡਾਕਟਰ ਦਿੱਲੀ ਤੋਂ ਆਏ ਸਨ। ਸਰਜਰੀ ਤੋਂ ਪਹਿਲਾਂ ਕਮਲਨਾਥ ਨੇ ਜਨਤਾ ਨੂੰ ਅਪੀਲ ਕੀਤੀ ਸੀ ਕਿ ਉਹ ਆਮ ਮਰੀਜ਼ ਦੀ ਤਰ੍ਹਾਂ ਹੀ ਹਸਪਤਾਲ 'ਚ ਭਰਤੀ ਹੋ ਕੇ ਇਲਾਜ ਕਰਵਾ ਰਹੇ ਹਨ। ਇਸ ਲਈ ਕੋਈ ਵੀ ਉਨ੍ਹਾਂ ਨੂੰ ਹਸਪਤਾਲ ਮਿਲਣ ਨਾ ਆਏ ਤਾਂ ਕਿ ਹਸਪਤਾਲ 'ਚ ਇਲਾਜ ਕਰਵਾ ਰਹੇ ਦੂਜੇ ਮਰੀਜ਼ਾਂ ਨੂੰ ਕੋਈ ਅਸਹੂਲਤ ਨਾ ਹੋਵੇ। ਕਮਲਨਾਥ ਨੇ ਹਮੀਦੀਆ ਹਸਪਤਾਲ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਹਮੀਦੀਆ ਬਹੁਤ ਚੰਗਾ ਹਸਪਤਾਲ ਹੈ। ਮੈਂ ਦੇਸ਼ ਦੇ ਕਿਸੇ ਵੀ ਹਸਪਤਾਲ 'ਚ ਜਾ ਕੇ ਸਕਦਾ ਸੀ ਪਰ ਮੈਂ ਸਰਕਾਰੀ ਹਮੀਦੀਆ ਹਸਪਤਾਲ ਨੂੰ ਪਹਿਲ ਦਿੱਤੀ।ਕਮਲਨਾਥ ਕੋਲ 124 ਤੋਂ ਵਧ ਦੀ ਜਾਇਦਾਦ
ਜਿੱਥੇ ਇਕ ਪਾਸੇ ਪ੍ਰਦੇਸ਼ 'ਚ ਹਵਾ ਵੀ.ਆਈ.ਪੀ. ਕਲਚਰ ਦੇ ਪ੍ਰਭਾਵ 'ਚ ਵਿਧਾਇਕ ਅਤੇ ਮੰਤਰੀ ਇਲਾਜ ਲਈ ਵਿਦੇਸ਼ ਦਾ ਰੁਖ ਕਰਦੇ ਹਨ, ਉੱਥੇ ਹੀ ਕਰੋੜਾਂ ਦੀ ਸੰਪਤੀ ਅਤੇ ਪ੍ਰਦੇਸ਼ ਦੇ ਮੁਖੀਆ ਹੋਣ ਤੋਂ ਬਾਅਦ ਵੀ ਮੁੱਖ ਮੰਤਰੀ ਕਮਲਨਾਥ ਇਕ ਸਰਕਾਰੀ ਹਸਪਤਾਲ 'ਚ ਆਪਣਾ ਇਲਾਜ ਕਰਵਾਉਣ ਪਹੁੰਚੇ। ਮੁੱਖ ਮੰਤਰੀ ਕਮਲਨਾਥ ਕੋਲ 124 ਕਰੋੜ ਤੋਂ ਵਧ ਮੁੱਲ ਦੀ ਜਾਇਦਾਦ ਹੈ। ਇਸ ਮਾਮਲੇ 'ਚ ਗਾਂਧੀ ਮੈਡੀਕਲ ਕਾਲਜ, ਭੋਪਾਲ ਦੇ ਡੀਨ ਅਰੁਣਾ ਕੁਮਾਰ ਨੇ ਕਿਹਾ ਕਿ ਮੁੱਖ ਮੰਤਰੀ ਕਮਲਨਾਥ ਹਮੀਦੀਆ ਹਸਪਤਾਲ 'ਚ ਦਾਖਲ ਕਰਵਾਏ ਗਏ ਸਨ। ਉਨ੍ਹਾਂ ਦੀਆਂ ਉਂਗਲੀਆਂ 'ਚ ਕੁਝ ਪਰੇਸ਼ਾਨੀ ਸੀ। ਉਨ੍ਹਾਂ ਦਾ ਆਪਰੇਸ਼ਨ ਹੋ ਗਿਆ ਅਤੇ ਹੁਣ ਉਨ੍ਹਾਂ ਦੀ ਹਾਲਤ ਸਥਿਰ ਹੈ। ਸ਼ਨੀਵਾਰ ਸਵੇਰੇ ਹੀ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕੀਤਾ ਗਿਆ ਸੀ। ਕੁਝ ਘੰਟਿਆਂ ਲਈ ਡਾਕਟਰਾਂ ਨੇ ਉਨ੍ਹਾਂ ਨੂੰ ਨਿਗਰਾਨੀ 'ਚ ਰੱਖਿਆ ਹੈ। ਕੁਝ ਘੰਟਿਆਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਜਾਵੇਗੀ।