ਮੁੱਖ ਮੰਤਰੀ ਕਮਲਨਾਥ ਸੋਮਵਾਰ ਨੂੰ ਵਿਧਾਨ ਸਭਾ ਮੈਂਬਰ ਦੇ ਤੌਰ ''ਤੇ ਚੁੱਕਣਗੇ ਸਹੁੰ

Saturday, Jun 08, 2019 - 03:35 PM (IST)

ਭੋਪਾਲ— ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਵਿਧਾਨ ਸਭਾ 'ਚ ਵਿਧਾਇਕ ਚੁਣੇ ਜਾਣ ਤੋਂ ਬਾਅਦ ਸੋਮਵਾਰ 10 ਜੂਨ ਨੂੰ ਵਿਧਾਨ ਸਭਾ ਮੈਂਬਰ ਦੇ ਤੌਰ 'ਤੇ ਸਹੁੰ ਚੁੱਕਣਗੇ। ਵਿਧਾਨ ਸਭਾ ਸਪੀਕਰ ਐੱਨ.ਪੀ. ਪ੍ਰਜਾਪਤੀ ਮੁੱਖ ਮੰਤਰੀ ਕਮਲਨਾਥ ਨੂੰ ਸੋਮਵਾਰ ਦੁਪਹਿਰ ਸਹੁੰ ਚੁਕਾਉਣਗੇ। ਪ੍ਰਜਾਪਤੀ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ। ਕਮਲਨਾਥ ਨੇ ਪਿਛਲੇ ਸਾਲ 17 ਦਸੰਬਰ ਨੂੰ ਰਾਜ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ। ਉਹ ਉਸ ਸਮੇਂ ਵਿਧਾਨ ਸਭਾ ਮੈਂਬਰ ਨਹੀਂ ਸਨ।

ਨਿਯਮਾਂ ਅਨੁਸਾਰ ਕਿਸੇ ਵੀ ਮੁੱਖ ਮੰਤਰੀ ਜਾਂ ਮੰਤਰੀ ਨੂੰ ਵਿਧਾਨ ਸਭਾ ਮੈਂਬਰ ਨਾ ਹੋਣ 'ਤੇ 6 ਮਹੀਨੇ 'ਚ ਵਿਧਾਨ ਸਭਾ ਮੈਂਬਰ ਦੇ ਤੌਰ 'ਤੇ ਸਹੁੰ ਚੁੱਕਣੀ ਪੈਂਦੀ ਹੈ। ਕਮਲਨਾਥ ਲਈ ਇਹ ਮਿਆਦ 16 ਜੂਨ ਨੂੰ ਖਤਮ ਹੋ ਰਹੀ ਹੈ। ਮੁੱਖ ਮੰਤਰੀ ਕਮਲਨਾਥ ਹਾਲ ਹੀ 'ਚ ਲੋਕ ਸਭਾ ਚੋਣਾਂ ਨਾਲ ਸੰਪੰਨ ਹੋਈਆਂ ਛਿੰਦਵਾੜਾ ਵਿਧਾਨ ਸਭਾ ਉੱਪ ਚੋਣਾਂ 'ਚ ਭਾਰਤੀ ਜਨਤਾ ਪਾਰਟੀ ਉਮੀਦਵਾਰ ਵਿਵੇਕ ਸਾਹੂ 'ਤੇ ਜਿੱਤ ਦਰਜ ਕਰ ਕੇ ਵਿਧਾਨ ਸਭਾ ਮੈਂਬਰ ਚੁਣੇ ਗਏ ਹਨ।


DIsha

Content Editor

Related News