ਮੁੱਖ ਮੰਤਰੀ ਆਤਿਸ਼ੀ ਨੂੰ ਮਿਲਿਆ ਸਾਬਕਾ CM ਅਰਵਿੰਦ ਕੇਜਰੀਵਾਲ ਦਾ ਬੰਗਲਾ, PWD ਨੇ ਸੌਂਪੀ ਚਾਬੀ
Friday, Oct 11, 2024 - 10:16 PM (IST)

ਨਵੀਂ ਦਿੱਲੀ- ਸਿਵਲ ਲਾਈਨਜ਼ ਵਿੱਚ 6, ਫਲੈਗਸਟਾਫ ਰੋਡ ਬੰਗਲਾ ਸ਼ੁੱਕਰਵਾਰ ਨੂੰ ਰਸਮੀ ਤੌਰ 'ਤੇ ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੂੰ ਅਲਾਟ ਕੀਤਾ ਗਿਆ। ਕਥਿਤ ਤੌਰ 'ਤੇ ਆਤਿਸ਼ੀ ਨੂੰ ਦੋ ਦਿਨ ਪਹਿਲਾਂ ਬੰਗਲਾ ਖਾਲੀ ਕਰਨ ਲਈ ਮਜਬੂਰ ਕੀਤਾ ਗਿਆ ਸੀ। ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ.) ਵੱਲੋਂ ਜਾਰੀ ਪ੍ਰਸਤਾਵ ਪੱਤਰ ਵਿੱਚ ਕਿਹਾ ਗਿਆ ਹੈ ਕਿ ਬੰਗਲੇ ਨੂੰ ਸੌਂਪਣ ਅਤੇ ਸਮੱਗਰੀ ਦੀ ਸੂਚੀ ਬਣਾਉਣ ਦੀ ਉਚਿਤ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਸਿਵਲ ਲਾਈਨਜ਼ ਸਥਿਤ ਬੰਗਲਾ ਰਸਮੀ ਤੌਰ 'ਤੇ ਆਤਿਸ਼ੀ ਨੂੰ ਅਲਾਟ ਕਰ ਦਿੱਤਾ ਗਿਆ ਹੈ।
ਇਸ ਮਹੀਨੇ ਦੀ ਸ਼ੁਰੂਆਤ 'ਚ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ 6, ਫਲੈਗਸਟਾਫ ਰੋਡ ਬੰਗਲਾ ਖ਼ਾਲੀ ਕੀਤੇ ਜਾਣ ਤੋਂ ਬਾਅਦ ਹੀ ਇਹ ਆਮ ਆਦਮੀ ਪਾਰਟੀ (ਆਪ), ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਲੈਫਟੀਨੈਂਟ ਗਵਰਨਰ ਦਫਤਰ ਵਿਚਕਾਰ ਵਿਵਾਦ ਦਾ ਕੇਂਦਰ ਬਣਿਆ ਹੋਇਆ ਸੀ।