ਅਮੇਠੀ ਕਤਲਕਾਂਡ : CM ਯੋਗੀ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨਾਲ ਕੀਤੀ ਮੁਲਾਕਾਤ

Saturday, Oct 05, 2024 - 02:17 PM (IST)

ਲਖਨਊ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸ਼ਨੀਵਾਰ ਨੂੰ ਲਖਨਊ ਸਥਿਤ ਆਪਣੀ ਸਰਕਾਰੀ ਰਿਹਾਇਸ਼ 'ਤੇ ਅਮੇਠੀ ਕਤਲਕਾਂਡ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਹਮਦਰਦੀ ਪ੍ਰਗਟ ਕੀਤੀ। ਮੁੱਖ ਮੰਤਰੀ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਅਮੇਠੀ 'ਚ ਹੋਈ ਮੰਦਭਾਗੀ ਘਟਨਾ ਦੇ ਪੀੜਤ ਪਰਿਵਾਰਾਂ ਨਾਲ ਅੱਜ ਲਖਨਊ ਸਥਿਤ ਸਰਕਾਰੀ ਰਿਹਾਇਸ਼ 'ਤੇ ਊਂਚਾਹਾਰ ਵਿਧਾਨ ਸਭਾ ਖੇਤਰ ਦੇ ਮਾਨਯੋਗ ਵਿਧਾਇਕ ਮਨੋਜ ਪਾਂਡੇ ਦੀ ਮੌਜੂਦਗੀ 'ਚ ਮੁਲਾਕਾਤ ਕੀਤੀ।''

ਉਨ੍ਹਾਂ ਕਿਹਾ,“ਉੱਤਰ ਪ੍ਰਦੇਸ਼ ਸਰਕਾਰ ਪੂਰੀ ਹਮਦਰਦੀ ਅਤੇ ਵਚਨਬੱਧਤਾ ਨਾਲ ਦੁਖੀ ਪਰਿਵਾਰਾਂ ਦੇ ਨਾਲ ਹੈ। ਭਰੋਸਾ ਰੱਖੋ, ਪੀੜਤਾਂ ਨੂੰ ਨਿਆਂ ਜ਼ਰੂਰ ਮਿਲੇਗਾ, ਦੋਸ਼ੀਆਂ ਖ਼ਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।'' ਵੀਰਵਾਰ ਨੂੰ ਅਮੇਠੀ ਦੇ ਅਹੋਰਵਾ ਭਵਾਨੀ ਖੇਤਰ 'ਚ ਸਰਕਾਰੀ ਸਕੂਲ ਦੇ ਅਧਿਆਪਕ ਸੁਨੀਲ ਕੁਮਾਰ (35), ਪਤਨੀ ਪੂਨਮ (32) ਅਤੇ ਜੋੜੇ ਦੀਆਂ ਦੋ ਬੇਟੀਆਂ ਦ੍ਰਿਸ਼ਟੀ ਅਤੇ ਸੁਨੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News