ਸੰਪਰਦਾਇਕਤਾ ਨੂੰ ਰੋਕਣ 'ਚ ਨਾਕਾਮ ਰਿਹਾ ਕੇਂਦਰ : ਫਾਰੂਖ ਅਬਦੁੱਲਾ

Wednesday, Nov 29, 2017 - 05:28 PM (IST)

ਸੰਪਰਦਾਇਕਤਾ ਨੂੰ ਰੋਕਣ 'ਚ ਨਾਕਾਮ ਰਿਹਾ ਕੇਂਦਰ : ਫਾਰੂਖ ਅਬਦੁੱਲਾ

ਜੰਮੂ— ਨੈਸ਼ਨਲ ਕਾਨਫਰੰਸ ਦੇ ਚੀਫ ਫਾਰੂਖ ਅਬਦੁੱਲਾ ਨੇ ਇਕ ਵਾਰ ਫਿਰ ਕੇਂਦਰ ਸਰਕਾਰ 'ਤੇ ਨਿਸ਼ਾਨਾ ਕੱਸਿਆ ਹੈ। ਇਸ ਵਾਰ ਫਿਰ ਉਨ੍ਹਾਂ ਨੇ ਕਿਹਾ ਹੈ ਕਿ ਸੰਪਰਦਾਇਕਤਾ ਨੂੰ ਰੋਕਣ 'ਚ ਕੇਂਦਰ ਸਰਕਾਰ ਨਾਕਾਮ ਰਹੀ ਹੈ ਅਤੇ ਜੇਕਰ ਅਜਿਹੀ ਘਟਨਾਵਾਂ ਹੁੰਦੀਆਂ ਰਹੀਆਂ ਤਾਂ ਦੇਸ਼ ਦੇ ਸੰਪਰਦਾਇਕਤ ਸੰਗਠਨ ਵਾਲੀ ਦਿੱਖ ਨੂੰ ਨੁਕਸਾਨ ਹੋਵੇਗਾ। ਅਬਦੁੱਲਾ ਨੇ ਕਿਹਾ ਹੈ ਕਿ ਪਿਛਲੇ ਕੁਝ ਸਾਲਾਂ 'ਚ ਧਾਰਮਿਕ ਆਜ਼ਾਦੀ ਅਤੇ ਧਾਰਮਿਕ ਸਹਿਣਸ਼ੀਲਤਾ ਨੂੰ ਸੱਟ ਪਹੁੰਚਾਉਣ ਵਾਲੀ ਘਟਨਾਵਾਂ 'ਚ ਵਾਧਾ ਹੋਇਆ ਹੈ। ਨਵੀਂ ਦਿੱਲੀ ਦੇਸ਼ 'ਚ ਇਸ ਤਰ੍ਹਾਂ ਦੀ ਘਟਨਾਵਾਂ ਨੂੰ ਰੋਕਣ 'ਚ ਅਸਫਲ ਰਹੀ ਹੈ। ਜੇਕਰ ਇਸ ਤਰ੍ਹਾਂ ਹੀ ਚੱਲਦਾ ਰਿਹਾ ਹੈ ਤਾਂ ਦੇਸ਼ ਬਰਬਾਦੀ ਦੀ ਰਾਹ 'ਤੇ ਪਹੁੰਚ ਜਾਵੇਗਾ।
ਅਬਦੁੱਲਾ ਨੇ ਪਾਰਟੀ ਕਾਰਜਕਰਤਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਭਾਈਚਾਰੇ, ਧਾਰਮਿਕ ਆਜ਼ਾਦੀ ਅਤੇ ਧਾਰਮਿਕ ਸਹਿਣਸ਼ੀਲਤਾਂ ਨੂੰ ਠੇਸ ਪਹੁੰਚਾਉਣ ਵਾਲੇ ਕੰਮ ਹੋਏ ਹਨ। ਲੋਕਾਂ ਦੇ ਬੋਲਣ ਦੇ ਅਧਿਕਾਰ ਨੂੰ ਖੋਹਿਆ ਗਿਆ ਹੈ ਅਤੇ ਇਹ ਬਦਕਿਸਮਤੀ ਵਾਲੀ ਗੱਲ ਹੈ। ਸਿਰਫ ਇਹ ਨਹੀਂ ਬਲਕਿ ਉਨ੍ਹਾਂ ਨੇ ਸੂਬੇ ਦੇ ਲੋਕਾਂ ਨੂੰ ਮੂਲ ਸਹੂਲਤਾਂ ਨਾ ਮੁਹੱਈਆਂ ਕਰਵਾਉਣ 'ਤੇ ਉਨ੍ਹਾਂ ਨੇ ਸੂਬੇ ਦੀ ਪੀ. ਡੀ. ਪੀ.-ਭਾਜਪਾ ਸਰਕਾਰ 'ਤੇ ਵੀ ਨਿਸ਼ਾਨਾ ਕੱਸਿਆ। ਅਬਦੁੱਲਾ ਨੇ ਸੂਬੇ 'ਚ ਲਾਗੂ ਜੀ. ਐੈੱਸ. ਟੀ. ਦੀ ਵੀ ਅਲੋਚਨਾ ਵੀ ਕੀਤੀ।


Related News