ਪੰਜਾਬ ਕੇਸਰੀ ਗਰੁੱਪ ਦੇ ਮੁੱਖ ਸੰਪਾਦਕ ਵਿਜੇ ਚੋਪੜਾ ਬਣੇ ਪੀ.ਟੀ.ਆਈ. ਦੇ ਨਵੇਂ ਚੇਅਰਮੈਨ
Friday, Sep 06, 2019 - 10:46 PM (IST)

ਨਵੀਂ ਦਿੱਲੀ – ਪੰਜਾਬ ਕੇਸਰੀ ਗਰੁੱਪ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਸ਼ੁੱਕਰਵਾਰ ਆਮ ਸਹਿਮਤੀ ਨਾਲ ਦੇਸ਼ ਦੀ ਪ੍ਰਮੁੱਖ ਨਿਊਜ਼ ਏਜੰਸੀ ਪ੍ਰੈੱਸ ਟਰੱਸਟ ਆਫ ਇੰਡੀਆ (ਪੀ. ਟੀ. ਆਈ.) ਦੇ ਨਵੇਂ ਚੇਅਰਮੈਨ ਚੁਣੇ ਗਏ।
87 ਸਾਲਾ ਚੋਪੜਾ 'ਦਿ ਹਿੰਦੂ' ਅਖਬਾਰ ਦੇ ਪ੍ਰਕਾਸ਼ਕ ਅਤੇ ਸਾਬਕਾ ਮੁੱਖ ਸੰਪਾਦਕ ਐੱਨ. ਰਵੀ ਦੀ ਥਾਂ ਲੈਣਗੇ। 'ਟਾਈਮਜ਼ ਆਫ ਇੰਡੀਆ' ਅਖਬਾਰ ਦੇ ਪ੍ਰਕਾਸ਼ਕ ਬੇਨੇਟ, ਕੋਲਮੈਨ ਐਂਡ ਕੰਪਨੀ ਲਿਮਟਿਡ ਦੇ ਪ੍ਰਬੰਧ ਨਿਰਦੇਸ਼ਕ ਵਿਨੀਤ ਜੈਨ ਨੂੰ ਪੀ. ਟੀ. ਆਈ. ਦਾ ਵਾਈਸ ਚੇਅਰਮੈਨ ਚੁਣਿਆ ਗਿਆ ਹੈ। ਵਿਜੇ ਚੋਪੜਾ ਇਸ ਤੋਂ ਪਹਿਲਾਂ 2001-02 ਅਤੇ 2009-10 ਵਿਚ ਵੀ ਪੀ. ਟੀ. ਆਈ. ਦੇ ਚੇਅਰਮੈਨ ਰਹਿ ਚੁੱਕੇ ਹਨ। ਉਹ ਇੰਡੀਅਨ ਨਿਊਜ਼ ਪੇਪਰ ਸੋਸਾਇਟੀ (ਆਈ. ਐੱਨ. ਐੱਸ.) ਦੇ ਮੁਖੀ ਵੀ ਰਹਿ ਚੁੱਕੇ ਹਨ।