106 ਦਿਨਾਂ ਬਾਅਦ ਤਿਹਾੜ ਜੇਲ ਤੋਂ ਰਿਹਾਅ ਹੋਏ ਪੀ. ਚਿਦਾਂਬਰਮ
Wednesday, Dec 04, 2019 - 07:04 PM (IST)

ਨਵੀਂ ਦਿੱਲੀ — ਆਈ.ਐੱਨ.ਐੱਸ. ਮਨੀ ਲਾਂਡਰਿੰਗ ਮਾਮਲੇ 'ਚ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਨੂੰ ਅੱਜ ਭਾਵ 4 ਦਸੰਬਰ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ। ਜ਼ਮਾਨਤ ਮਿਲਣ ਤੋਂ ਬਾਅਦ ਪਿਤਾ ਨੂੰ ਲੈਣ ਲਈ ਕਾਰਤੀ ਚਿਦਾਂਬਰਮ ਤਿਹਾੜ ਜੇਲ ਪਹੁੰਚ ਚੁੱਕੇ ਹਨ। ਕੋਰਟ ਤੋਂ ਚਿਦਾਂਬਰਮ ਦੀ ਰਿਹਾਈ ਦਾ ਆਦੇਸ਼ ਉਨ੍ਹਾਂ ਦੀ ਰਿਹਾਈ ਤੋਂ ਕੁਝ ਦੇਰ ਪਹਿਲਾਂ ਤਿਹਾੜ ਜੇਲ ਪਹੁੰਚ ਚੁੱਕਾ ਸੀ। ਜੇਲ 'ਚ ਰਿਹਾਈ ਤੋਂ ਪਹਿਲਾਂ ਕਾਗਜ਼ੀ ਕਾਰਵਾਈ ਪੂਰੀ ਕੀਤੀ ਗਈ। ਚਿਦਾਂਬਰਮ ਦੇ ਜੇਲ ਤੋਂ ਬਾਹਰ ਆਉਂਦਿਆਂ ਹੀ ਕਾਂਗਰਸ ਦੀ ਸੂਬਾ ਇਕਾਈ ਨੂੰ ਸ਼ਾਨਦਾਰ ਸਵਾਗਤ ਕੀਤਾ।
ਪੀ. ਚਿਦਾਂਬਰਮ ਦਾ ਸਵਾਗਤ ਕਰਨ ਲਈ ਕਾਂਗਰਸੀ ਵਰਕਰ ਤਿਹਾੜ ਜੇਲ ਦੇ ਬਾਹਰ ਇਕੱਠੇ ਹੋਏ ਸੀ। ਚਿਦਾਂਬਰਮ ਵੀਰਵਾਰ ਨੂੰ ਸੰਸਦ ਦੀ ਕਾਰਾਵਈ 'ਚ ਹਿੱਸਾ ਲੈਣਗੇ। ਉਥੇ ਹੀ ਚਿਦਾਂਬਰਮ ਦੀ ਜ਼ਮਾਨਤ 'ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਚਿਦਾਂਬਰਮ ਨੂੰ ਬਦਲੇ ਦੀ ਕਾਰਵਾਈ ਦੇ ਤਹਿਤ 106 ਦਿਨਾਂ ਤਕ ਜੇਲ 'ਚ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਸੁਪਰੀਮ ਕੋਰਟ ਨੇ ਉਨ੍ਹਾਂ ਜ਼ਮਾਨਤ ਦੇ ਦਿੱਤੀ। ਮੈਨੂੰ ਵਿਸ਼ਵਾਸ਼ ਹੈ ਕਿ ਨਿਰਪੱਖ ਸੁਣਵਾਈ 'ਚ ਆਪਣੀ ਬੇਗੁਨਾਹੀ ਸਾਬਤ ਕਰ ਸਕਣਗੇ।