ਅੰਡਰਵਰਲਡ ਡੌਨ ਛੋਟਾ ਰਾਜਨ ਨੂੰ ਹੋਇਆ ਕੋਰੋਨਾ, ਏਮਜ਼ ''ਚ ਦਾਖ਼ਲ

Tuesday, Apr 27, 2021 - 10:47 AM (IST)

ਅੰਡਰਵਰਲਡ ਡੌਨ ਛੋਟਾ ਰਾਜਨ ਨੂੰ ਹੋਇਆ ਕੋਰੋਨਾ, ਏਮਜ਼ ''ਚ ਦਾਖ਼ਲ

ਨਵੀਂ ਦਿੱਲੀ- ਅੰਡਰਵਰਲਡ ਡੌਨ ਰਾਜੇਂਦਰ ਨਿਕਲਜੇ ਉਰਫ਼ ਛੋਟਾ ਰਾਜਨ ਕੋਰੋਨਾ ਵਾਇਰਸ ਨਾਲ ਪੀੜਤ ਹੋ ਗਿਆ ਹੈ ਅਤੇ ਉਸ ਨੂੰ ਦਿੱਲੀ ਦੇ ਅਖਿਲ ਭਾਰਤੀ ਆਯੂਵਿਗਿਆਨ ਸੰਸਥਾ (ਏਮਜ਼) 'ਚ ਦਾਖ਼ਲ ਕਰਵਾਇਆ ਗਿਆ ਹੈ। ਇਹ ਜਾਣਕਾਰੀ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਇੱਥੋਂ ਦੀ ਇਕ ਸੈਸ਼ਨ ਅਦਾਲਤ ਨੂੰ ਦਿੱਤੀ। ਰਾਜਨ (61) ਨੂੰ 2015 'ਚ ਬਾਲੀ, ਇੰਡੋਨੇਸ਼ੀਆ ਤੋਂ ਹਵਾਲਗੀ ਤੋਂ ਬਾਅਦ ਆਪਣੀ ਗ੍ਰਿਫ਼ਤਾਰੀ ਦੇ ਬਾਅਦ ਤੋਂ ਹੀ ਦਿੱਲੀ ਦੀ ਤਿਹਾੜ ਜੇਲ੍ਹ 'ਚ ਬੰਦ ਹੈ। ਮੁੰਬਈ 'ਚ ਉਸ ਵਿਰੁੱਧ ਦਰਜ ਸਾਰੇ ਮਾਮਲੇ ਸੀ.ਬੀ.ਆਈ. ਨੂੰ ਟਰਾਂਸਫਰ ਕਰ ਦਿੱਤੇ ਗਏ ਹਨ ਅਤੇ ਉਸ 'ਤੇ ਮੁਕੱਦਮਾ ਚਲਾਉਣ ਲਈ ਵਿਸ਼ੇਸ਼ ਅਦਾਲਤ ਗਠਿਤ ਕੀਤੀ ਗਈ ਹੈ।

ਇਹ ਵੀ ਪੜ੍ਹੋ : ਰਾਹਤ : ਦਿੱਲੀ ਪਹੁੰਚੀ ਆਕਸੀਜਨ ਐਕਸਪ੍ਰੈੱਸ, ਟੈਂਕਰਾਂ ਨਾਲ ਹਸਪਤਾਲਾਂ 'ਚ ਪਹੁੰਚਾਏਗੀ ਕੇਜਰੀਵਾਲ ਸਰਕਾਰ

ਤਿਹਾੜ ਦੇ ਸਹਾਇਕ ਜੇਲ੍ਹਰ ਨੇ ਸੋਮਵਾਰ ਨੂੰ ਫ਼ੋਨ ਦੇ ਮਾਧਿਅਮ ਨਾਲ ਇੱਥੋਂ ਦੀ ਸੈਸ਼ਨ ਅਦਾਲਤ ਨੂੰ ਦੱਸਿਆ ਕਿ ਉਹ ਇਕ ਮਾਮਲੇ ਦੀ ਸੁਣਵਾਈ ਦੇ ਸਿਲਸਿਲੇ 'ਚ ਵੀਡੀਓ ਕਾਨਫਰੈਂਸਿੰਗ ਰਾਹੀਂ ਰਾਜਨ ਨੂੰ ਜੱਜ ਦੇ ਸਾਹਮਣੇ ਪੇਸ਼ ਨਹੀਂ ਕਰ ਸਕਦੇ ਹਨ, ਕਿਉਂਕਿ ਗੈਂਗਸਟਰ ਕੋਵਿਡ-19 ਨਾਲ ਪੀੜਤ ਹੋ ਗਿਆ ਹੈ ਅਤੇ ਉਸ ਨੂੰ ਏਮਜ਼ 'ਚ ਦਾਖ਼ਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ : ਦਿੱਲੀ ਦੇ ਹਸਪਤਾਲਾਂ ’ਚ ਗਰੀਬਾਂ ਲਈ ਭੋਜਨ ਭੇਜਣਗੇ ਕਿਸਾਨ


author

DIsha

Content Editor

Related News