ਵਰਤ ਦੇ ਪਹਿਲੇ ਕਾਂਗਰਸ ਨੇਤਾ ਖਾ ਰਹੇ ਸਨ ਛੋਲੇ-ਭਠੂਰੇ? ਫੋਟੋ ਵਾਇਰਲ

04/09/2018 3:21:15 PM

ਨਵੀਂ ਦਿੱਲੀ— ਕਾਂਗਰਸ ਦੇਸ਼ 'ਚ ਦਲਿਤਾਂ 'ਤੇ ਵਧਦੇ ਉਤਪੀੜਨ ਦੇ ਖਿਲਾਫ ਰਾਜਘਾਟ 'ਤੇ ਸੋਮਵਾਰ ਨੂੰ ਵਰਤ ਕਰ ਰਹੀ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਇਸ ਵਰਤ ਦੀ ਅਗਵਾਈ ਕਰ ਰਹੇ ਹਨ ਪਰ ਇਸੇ ਦਰਮਿਆਨ ਕਾਂਗਰਸ ਦੇ ਹੀ ਕੁਝ ਨੇਤਾਵਾਂ ਨੇ ਛੋਲੇ-ਭਠੂਰੇ ਖਾਂਦੇ ਹੋਏ ਫੋਟੋ ਵਾਇਰਲ ਹੋ ਰਿਹਾ ਹੈ। ਭਾਜਪਾ ਦੇ ਦਿੱਗਜ ਨੇਤਾ ਮਦਨਲਾਲ ਖੁਰਾਨਾ ਦੇ ਬੇਟੇ ਹਰੀਸ਼ ਖੁਰਾਨਾ ਨੇ ਇਕ ਫੋਟੋ ਟਵੀਟ ਕਰ ਕੇ ਕਾਂਗਰਸ ਦੇ ਨੇਤਾਵਾਂ 'ਤੇ ਤੰਜ਼ ਕੱਸਿਆ ਹੈ। ਹਰੀਸ਼ ਨੇ ਟਵੀਟ ਕਰ ਕੇ ਕਿਹਾ,''ਉੱਥੇ ਸਾਡੇ ਕਾਂਗਰਸ ਦੇ ਨੇਤਾ ਲੋਕਾਂ ਨੂੰ ਰਾਜਘਾਟ 'ਤੇ ਭੁੱਖ-ਹੜਤਾਲ ਲਈ ਬੁਲਾਇਆ ਹੈ ਅਤੇ ਖੁਦ ਇਕ ਰੈਸਟੋਰੈਂਟ 'ਚ ਬੈਠ ਕੇ ਛੋਲੇ-ਭਠੂਰੇ ਦੇ ਮਜ਼ੇ ਲੈ ਰਹੇ ਹਨ। ਸਹੀ ਬੇਵਕੂਫ ਬਣਾਉਂਦੇ ਹਨ।'' ਖੁਰਾਨਾ ਨੇ ਜੋ ਫੋਟੋ ਟਵੀਟ ਕੀਤਾ ਹੈ, ਉਸ 'ਚ ਦਿੱਲੀ ਕਾਂਗਰਸ ਪ੍ਰਧਾਨ ਅਜੇ ਮਾਕਨ, ਹਾਰੂਨ ਯੁਸੂਫ ਅਤੇ ਹਾਲ 'ਚ ਭਾਜਪਾ ਤੋਂ ਕਾਂਗਰਸ 'ਚ ਸ਼ਾਮਲ ਹੋਏ ਅਰਵਿੰਦਰ ਸਿੰਘ ਲਵਲੀ ਛੋਲੇ-ਭਠੂਰੇ ਖਾਂਦੇ ਦਿੱਸ ਰਹੇ ਹਨ। ਖੁਰਾਨਾ ਇਕ ਅਖਬਾਰ ਨਾਲ ਗੱਲਬਾਤ 'ਚ ਦਾਅਵਾ ਕੀਤਾ ਕਿ ਇਹ ਫੋਟੋ ਅੱਜ ਦਾ ਹੀ ਹੈ। ਉਨ੍ਹਾਂ ਨੇ ਕਿਹਾ ਕਿ ਜਿੱਥੇ ਕਾਂਗਰਸ ਨੇਤਾ ਖਾ ਰਹੇ ਹਨ, ਉੱਥੋਂ ਦੇ ਸੀ.ਸੀ.ਟੀ.ਵੀ. ਕੈਮਰੇ ਦੀ ਜਾਂਚ ਕੀਤੀ ਜਾਵੇ।

ਦੂਜੇ ਪਾਸੇ ਫੋਟੋ 'ਚ ਦਿੱਸ ਰਹੇ ਕਾਂਗਰਸੀ ਨੇਤਾ ਅਰਵਿੰਦਰ ਸਿੰਘ ਨੇ ਇਹ ਮੰਨਿਆ ਕਿ ਉਹ ਸਵੇਰੇ ਨਾਸ਼ਤਾ ਕਰ ਰਹੇ ਸਨ ਪਰ ਲਵਲੀ ਨੇ ਨਾਲ ਹੀ ਕਿਹਾ ਕਿ ਉਹ ਭਾਜਪਾ ਅਸਲ ਮੁੱਦੇ ਨਾਲ ਜਨਤਾ ਦਾ ਧਿਆਨ ਭਟਕਾ ਰਹੀ ਹੈ। ਉਨ੍ਹਾਂ ਨੇ ਕਿਹਾ,''ਵਰਤ ਸਾਂਕੇਤਿਕ ਸੀ ਅਤੇ ਇਸ ਦਾ ਸ਼ਾਮ 10.30 ਵਜੇ ਤੋਂ ਬਾਅਦ ਸੀ। ਅਜਿਹੇ 'ਚ ਅਸੀਂ ਸਵੇਰੇ ਕੀ ਕਰ ਰਹੇ ਸੀ ਅਤੇ ਕੀ ਨਹੀਂ ਉਸ ਨਾਲ ਕਿਸੇ ਹੋਰ ਨੂੰ ਕੀ ਮਤਲਬ ਹੈ?'' ਇਸ ਦੌਰਾਨ ਦਿੱਲੀ ਭਾਜਪਾ ਚੀਫ ਮਨੋਜ ਤਿਵਾੜੀ ਨੇ ਕਾਂਗਰਸ ਨੇਤਾਵਾਂ ਦੇ ਇਸ ਫੋਟੋ 'ਤੇ ਤੰਜ਼ ਕੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇਤਾਵਾਂ ਨੂੰ ਕੁਝ ਦੇਰ ਵੀ ਭੁੱਖਾ ਨਾ ਰਿਹਾ ਜਾਵੇ। ਜ਼ਿਕਰਯੋਗ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇਸ਼ 'ਚ ਦਲਿਤਾਂ ਦੇ ਵਧਦੇ ਉਤਪੀੜਨ 'ਤੇ ਕੇਂਦਰ ਦੀ ਭਾਜਪਾ ਸਰਕਾਰ 'ਤੇ ਹਮਲਾਵਰ ਰੁਖ ਅਪਣਾਏ ਹੋਏ ਹਨ। ਇਸੇ ਮੁੱਦੇ 'ਤੇ ਸੋਮਵਾਰ ਨੂੰ ਕਾਂਗਰਸ ਦਿੱਲੀ ਸਮੇਤ ਦੇਸ਼ ਦੇ ਕਈ ਦਫ਼ਤਰਾਂ 'ਚ ਵਰਤ ਪ੍ਰੋਗਰਾਮ ਦਾ ਆਯੋਜਨ ਕਰ ਰਹੀ ਹੈ।

 


Related News