ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਰਮਨ ਸਿੰਘ ਦੇ ਜੁਆਈ ''ਤੇ ਲੱਗਾ ਵੱਡਾ ਦੋਸ਼

03/16/2019 12:17:17 PM

ਛੱਤੀਸਗੜ੍ਹ— ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਰਮਨ ਸਿੰਘ ਦੇ ਜੁਆਈ 'ਤੇ 50 ਕਰੋੜ ਰੁਪਏ ਦੀ ਬੇਨਿਯਮੀ ਦਾ ਦੋਸ਼ ਲੱਗਾ ਹੈ। ਉਨ੍ਹਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਅਨੁਸਾਰ ਰਮਨ ਸਿੰਘ ਦੇ ਜੁਆਈ ਪੁਨੀਤ ਗੁਪਤਾ 'ਤੇ ਸਰਕਾਰੀ ਡੀ.ਕੇ.ਐੱਸ. ਹਸਪਤਾਲ ਦੀ ਸੁਪਰਡੈਂਟ ਪੋਸਟ 'ਤੇ ਰਹਿੰਦੇ ਹੋਏ 50 ਕਰੋੜ ਰੁਪਏ ਦੀ ਵਿੱਤੀ ਬੇਨਿਯਮੀ ਕਰਨ ਦਾ ਦੋਸ਼ ਹੈ। ਮਾਮਲੇ ਨੂੰ ਲੈ ਕੇ ਰਾਏਪੁਰ ਦੇ ਐਡੀਸ਼ਨਲ ਪੁਲਸ ਕਮਿਸ਼ਨਰ ਪ੍ਰਫੁੱਲ ਠਾਕੁਰ ਦਾ ਕਹਿਣਾ ਹੈ ਕਿ ਗੁਪਤਾ ਦੇ ਖਿਲਾਫ ਠੱਗੀ ਅਤੇ ਧੋਖਾਧੜੀ ਮਾਮਲਾ ਡੀ.ਕੇ.ਐੱਸ. ਹਸਪਤਾਲ ਦੇ ਕਮਿਸ਼ਨਰ ਕਮਲ ਕਿਸ਼ੋਰ ਸਹਾਰੇ ਦੀ ਸ਼ਿਕਾਇਤ ਦੇ ਆਧਾਰ 'ਤੇ ਦਰਜ ਕੀਤਾ ਗਿਆ ਹੈ। ਸਹਾਰੇ ਨੇ ਸ਼ਿਕਾਏ 'ਚ ਕਿਹਾ ਕਿ ਗੁਪਤਾ ਨੇ ਆਪਮੇ ਕਾਰਜਕਾਲ 'ਚ 50 ਕਰੋੜ ਰੁਪਏ ਦੀ ਕਥਿਤ ਬੇਨਿਯਮੀ ਕੀਤੀ ਹੈ।

2017 'ਚ ਰਮਨ ਸਿੰਘ ਖਿਲਾਫ ਹੋਈ ਸੀ ਜਾਂਚ ਦੀ ਮੰਗ
ਜ਼ਿਕਰਯੋਗ ਹੈ ਕਿ 2017 'ਚ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਵੀ ਰਮਨ ਸਿੰਘ ਖਿਲਾਫ ਹੈਲੀਕਾਪਟਰ ਘਪਲੇ 'ਚ ਜਾਂਚ ਦੀ ਮੰਗ ਕਰ ਚੁਕੇ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਖਿਲਾਫ ਜਾਂਚ ਸ਼ੁਰੂ ਕਰਨੀ ਚਾਹੀਦੀ ਹੈ। ਜੋਗੀ ਨੇ ਪਨਾਮਾ ਦਸਤਾਵੇਜ਼ ਮਾਮਲਿਆਂ 'ਚ ਵੀ ਕਥਿਤ ਤੌਰ 'ਤੇ ਰਮਨ ਸਿੰਘ ਦੇ ਬੇਟੇ ਅਭਿਸ਼ੇਕ ਸਿੰਘ ਦੇ ਵਿਦੇਸ਼ੀ ਬੈਂਕ ਖਾਤਿਆਂ ਨਾਲ ਜੁੜੇ ਮਾਮਲੇ ਦੀ ਕਾਰਵਾਈ ਦੀ ਮੰਗ ਕੀਤੀ ਸੀ। ਨਾਲ ਹੀ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਜਾਂਚ ਨਹੀਂ ਕੀਤੀ ਗਈ ਤਾਂ ਉਹ ਵਰਤ ਕਰਨਗੇ।


DIsha

Content Editor

Related News