ਛੱਤੀਸਗੜ੍ਹ ’ਚ ਪੁਲਸ ਮੁਲਾਜ਼ਮ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

Friday, Mar 01, 2024 - 12:28 PM (IST)

ਛੱਤੀਸਗੜ੍ਹ ’ਚ ਪੁਲਸ ਮੁਲਾਜ਼ਮ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਕਵਰਧਾ- ਛੱਤੀਸਗੜ੍ਹ ਦੇ ਕਬੀਰਧਾਮ ਜ਼ਿਲੇ ’ਚ ਸਰਕਾਰੀ ਅਧਿਕਾਰੀ ਦੀ ਸੁਰੱਖਿਆ ਵਿਚ ਤਾਇਨਾਤ ਛੱਤੀਸਗੜ੍ਹ ਆਰਮਡ ਫੋਰਸ (ਸੀ. ਏ. ਐੱਫ.) ਦੇ ਇਕ ਜਵਾਨ ਨੇ ਕਥਿਤ ਤੌਰ ’ਤੇ ਆਪਣੇ ਸਰਵਿਸ ਹਥਿਆਰ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜਵਾਨ ਕ੍ਰਿਸ਼ਨ ਕੁਮਾਰ ਸਾਹੂ ਦੀ ਲਾਸ਼ ਅੱਜ ਸਵੇਰੇ ਇਥੇ ਕਬੀਰਧਾਮ ਜ਼ਿਲਾ ਪੰਚਾਇਤ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੰਦੀਪ ਅਗਰਵਾਲ ਦੀ ਸਰਕਾਰੀ ਰਿਹਾਇਸ਼ ਦੇ ਗਾਰਡ ਰੂਮ ਵਿਚੋਂ ਮਿਲੀ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਣਕਾਰੀ ਮੁਤਾਬਕ ਸੀ. ਏ. ਐੱਫ. ਦੀ 6ਵੀਂ ਬਟਾਲੀਅਨ ਦੀ ‘ਬੀ’ ਕੰਪਨੀ ਦੇ ਕਾਂਸਟੇਬਲ ਸਾਹੂ ਨੇ ਬੁੱਧਵਾਰ-ਵੀਰਵਾਰ ਦੀ ਦਰਮਿਆਨੀ ਰਾਤ ਨੂੰ ਕਥਿਤ ਤੌਰ ’ਤੇ ਏ. ਕੇ.-47 ਰਾਈਫ਼ਲ ਨਾਲ ਖ਼ੁਦ ਨੂੰ ਗੋਲੀ ਮਾਰ ਲਈ।


author

Aarti dhillon

Content Editor

Related News