ਆਪਣੀ ਦਸਤਾਰ ਸਾਥੀ ਦੇ ਜ਼ਖ਼ਮਾਂ ''ਤੇ ਬੰਨ੍ਹ ਬਚਾਈ ਸੀ ਜਾਨ, ਹੁਣ ਸਿੱਖ ਜਵਾਨ ਨੂੰ ਸਨਮਾਨ ’ਚ ਮਿਲੀ ‘ਪੱਗ’

Wednesday, Apr 07, 2021 - 06:38 PM (IST)

ਆਪਣੀ ਦਸਤਾਰ ਸਾਥੀ ਦੇ ਜ਼ਖ਼ਮਾਂ ''ਤੇ ਬੰਨ੍ਹ ਬਚਾਈ ਸੀ ਜਾਨ, ਹੁਣ ਸਿੱਖ ਜਵਾਨ ਨੂੰ ਸਨਮਾਨ ’ਚ ਮਿਲੀ ‘ਪੱਗ’

ਰਾਏਪੁਰ— ਛੱਤੀਸਗੜ੍ਹ ਦੇ ਬੀਜਾਪੁਰ ’ਚ ਬੀਤੇ ਸ਼ਨੀਵਾਰ ਯਾਨੀ ਕਿ 3 ਅਪ੍ਰੈਲ ਨੂੰ ਨਕਸਲੀਆਂ ਨਾਲ ਸੀ. ਆਰ. ਪੀ. ਐੱਫ. ਦੇ ਜਵਾਨਾਂ ਨਾਲ ਮੁਕਾਬਲੇ ’ਚ 22 ਜਵਾਨ ਸ਼ਹੀਦ ਹੋ ਗਏ। 22 ਸ਼ਹੀਦ ਜਵਾਨ ਕੋਬਰਾ ਬਟਾਲੀਅਨ ਦੇ ਸਨ ਅਤੇ 31 ਗੰਭੀਰ ਰੂਪ ਨਾਲ ਜ਼ਖਮੀ ਹੋਏ। ਇਕ ਸੀ. ਆਰ. ਪੀ. ਐੱਫ. ਜਵਾਨ ਨਕਸਲੀਆਂ ਦੇ ਕਬਜ਼ੇ ਵਿਚ ਹੈ। ਇਸ ਹਮਲੇ ਦੌਰਾਨ ਜਵਾਨਾਂ ਨੇ ਨਕਸਲੀਆਂ ਦਾ ਵੱਡੇ ਹੌਂਸਲੇ ਨਾਲ ਮੁਕਾਬਲਾ ਕੀਤਾ ਅਤੇ ਜਵਾਨਾਂ ਨੇ ਆਪਣੇ ਸਾਥੀਆਂ ਦੀ ਜਾਨ ਬਚਾਉਣ ਲਈ ਮਿਸਾਲ ਵੀ ਪੇਸ਼ ਕੀਤੀ। 

ਇਹ ਵੀ ਪੜ੍ਹੋ : ਜਾਣੋ ਕੌਣ ਹੈ ਨਕਸਲੀ ਹਿਡਮਾ? ਜਿਸ ਨੇੇ 22 ਘਰਾਂ ਦੇ ਬੁਝਾ ਦਿੱਤੇ ‘ਚਿਰਾਗ’

PunjabKesari

ਸਿੱਖ ਜਵਾਨ ਬਲਰਾਜ ਸਿੰਘ, ਸੀ. ਆਰ. ਪੀ. ਐੱਫ. ’ਚ ਕੋਬਰਾ ਕਮਾਂਡੋ ਹਨ। ਇਸ ਸਿੱਖ ਨੌਜਵਾਨ ਨੇ ਆਪਣੇ ਸਾਥੀ ਜਵਾਨ ਨੂੰ ਬਚਾਉਣ ਲਈ ਜੋ ਕੀਤਾ, ਉਸ ਦੀ ਜੰਮ ਕੇ ਤਾਰੀਫ਼ ਹੋ ਰਹੀ ਹੈ। ਦਰਅਸਲ ਸੀਨੀਅਰ ਆਈ. ਪੀ. ਐੱਸ. ਅਧਿਕਾਰੀ ਆਰ. ਕੇ. ਵਿਜ, ਬਲਰਾਜ ਸਿੰਘ ਨੂੰ ਹਸਪਤਾਲ ਮਿਲਣ ਪੁੱਜੇ। ਉਨ੍ਹਾਂ ਨੇ ਬਲਰਾਜ ਨੂੰ ਨਵੀਂ ਪੱਗ ਸਨਮਾਨ ਵਜੋਂ ਭੇਟ ਕੀਤੀ। ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ ’ਤੇ ਇਸ ਪੱਗ ਭੇਟ ਕਰਦਿਆਂ ਦੀ ਤਸਵੀਰ ਵੀ ਸਾਂਝੀ ਕੀਤੀ ਹੈ।

ਇਹ ਵੀ ਪੜ੍ਹੋ :  ਨਕਸਲੀ ਹਮਲਾ: ਸਿੱਖ ਜਵਾਨ ਦੇ ਲੱਗੀ ਹੋਈ ਸੀ ਗੋਲ਼ੀ ਫੇਰ ਵੀ ਪੱਗ ਉਤਾਰ ਕੇ ਸਾਥੀ ਦੇ ਜ਼ਖ਼ਮਾਂ 'ਤੇ ਬੰਨ੍ਹ ਬਚਾਈ ਜਾਨ

PunjabKesari

ਦੱਸ ਦੇਈਏ ਕਿ ਬਲਰਾਜ ਵੀ ਨਕਸਲੀਆਂ ਨਾਲ ਮੁਕਾਬਲੇ ’ਚ ਸ਼ਾਮਲ ਸਨ। ਆਪਣੇ ਸਾਥੀ ਦੇ ਖੂਨ ਵਗਦਾ ਵੇਖ ਕੇ ਬਲਰਾਜ ਨੇ ਆਪਣੀ ਦਸਤਾਰ ਸਿਰ ਤੋਂ ਲਾਹ ਕੇ ਉਸ ਦੇ ਜ਼ਖਮਾਂ ’ਤੇ ਬੰਨ੍ਹ ਦਿੱਤੀ। ਹਾਲਾਂਕਿ ਕਿ ਮੁਕਾਬਲੇ ਦੌਰਾਨ ਬਲਰਾਜ ਨੂੰ ਵੀ ਗੋਲੀ ਲੱਗੀ ਹੈ। ਇਸ ਸਮੇਂ ਦੋਹਾਂ ਦਾ ਇਲਾਜ ਰਾਏਪੁਰ ਦੇ ਹਸਪਤਾਲ ’ਚ ਚੱਲ ਰਿਹਾ ਹੈ। ਬਲਰਾਜ ਸਿੰਘ ਨੇ ਆਪਣੇ ਜਿਸ ਸਾਥੀ ਦੀ ਜਾਨ ਬਚਾਈ ਹੈ, ਉਸ ਦਾ ਨਾਂ ਅਭਿਸ਼ੇਕ ਪਾਂਡੇ ਹੈ। ਉਹ ਸੀ. ਆਰ. ਪੀ. ਐਫ. ’ਚ ਸਬ-ਇੰਸਪੈਕਟਰ ਹਨ।

ਇਹ ਵੀ ਪੜ੍ਹੋ: ਛੱਤੀਸਗੜ੍ਹ ਨਕਸਲੀ ਹਮਲਾ: ਜਵਾਨਾਂ ਦੀਆਂ ਲਾਸ਼ਾਂ ਤੋਂ ਕੱਪੜੇ ਤੇ ਬੂਟ ਉਤਾਰ ਕੇ ਲੈ ਗਏ 'ਨਕਸਲੀ'

PunjabKesari

ਬਲਰਾਜ ਨੇ ਦੱਸਿਆ ਕਿ ਮੁੱਢਲੀ ਸਹਾਇਤਾ ਦੇਣ ਵਾਲਾ ਉਨ੍ਹਾਂ ਦਾ ਜਵਾਨ ਵਿਸ਼ੇਸ਼ ਟਾਸਕ ਫੋਰਸ ਦੇ ਜਵਾਨਾਂ ਨੂੰ ਸੰਭਾਲ ਰਿਹਾ ਸੀ। ਇਸ ਦੌਰਾਨ ਅਭਿਸ਼ੇਕ ਪਾਂਡੇ ਗ੍ਰਨੇਡ ਫਟਣ ਕਾਰਨ ਜ਼ਖਮੀ ਹੋ ਗਏ। ਉਨ੍ਹਾਂ ਦਾ ਕਾਫ਼ੀ ਖੂਨ ਵਗ਼ ਰਿਹਾ ਸੀ ਅਤੇ ਮੈਂ ਆਪਣੀ ਦਸਤਾਰ ਉੱਤਰਾ ਕੇ ਉਨ੍ਹਾਂ ਦੇ ਜ਼ਖਮਾਂ ’ਤੇ ਬੰਨ੍ਹ ਦਿੱਤੀ। ਬਲਰਾਜ ਨੇ ਦੱਸਿਆ ਕਿ 400 ਦੀ ਗਿਣਤੀ ’ਚ ਨਕਸਲੀਆਂ ਨੇ ਉਨ੍ਹਾਂ ਦੀ ਟੀਮ ’ਤੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਗੋਲੀਆਂ ਕਿੱਥੋਂ ਆ ਰਹੀਆਂ ਸਨ ਪਤਾ ਹੀ ਨਹੀਂ ਲੱਗ ਰਿਹਾ ਸੀ। ਨਕਸਲੀਆਂ ਨੇ ਰਾਕੇਟ ਲਾਂਚਰ ਨਾਲ ਹਮਲਾ ਕੀਤਾ ਸੀ। ਇਸ ਹਮਲੇ ’ਚ 20 ਤੋਂ 25 ਨਕਸਲੀ ਵੀ ਢੇਰ ਹੋਏ ਹਨ। 

ਇਹ ਵੀ ਪੜ੍ਹੋ : ਬੀਜਾਪੁਰ: ਨਕਸਲੀਆਂ ਨਾਲ ਮੁਕਾਬਲੇ ’ਚ 22 ਜਵਾਨ ਸ਼ਹੀਦ, ਰਾਕੇਟ ਲਾਂਚਰ ਨਾਲ ਕੀਤਾ ਸੀ ਹਮਲਾ

ਇਹ ਵੀ ਪੜ੍ਹੋ : ਨਕਸਲੀ ਹਮਲਾ: ਸ਼ਹੀਦ ਜਵਾਨਾਂ ਨੂੰ ਸਾਡਾ ‘ਨਮਨ’, ਜਿਨ੍ਹਾਂ ਦੇਸ਼ ਦੇ ਲੇਖੇ ਲਾਈ ਜਿੰਦੜੀ

 


author

Tanu

Content Editor

Related News