CM ਭੂਪੇਸ਼ ਬਘੇਲ ਨੇ ਪੂਰੀ ਕੀਤੀ ਖ਼ਾਹਿਸ਼, ਇਸ ਸ਼ਖ਼ਸ ਨੇ 21 ਸਾਲ ਬਾਅਦ ਕਟਵਾਈ ਆਪਣੀ ਦਾੜ੍ਹੀ

Sunday, Sep 11, 2022 - 06:21 PM (IST)

CM ਭੂਪੇਸ਼ ਬਘੇਲ ਨੇ ਪੂਰੀ ਕੀਤੀ ਖ਼ਾਹਿਸ਼, ਇਸ ਸ਼ਖ਼ਸ ਨੇ 21 ਸਾਲ ਬਾਅਦ ਕਟਵਾਈ ਆਪਣੀ ਦਾੜ੍ਹੀ

ਨੈਸ਼ਨਲ ਡੈਸਕ- ਛੱਤੀਸਗੜ੍ਹ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਸ਼ਖ਼ਸ ਨੇ 21 ਸਾਲ ਬਾਅਦ ਦਾੜ੍ਹੀ ਕਟਵਾਈ। ਮਨੇਂਦਰਗੜ੍ਹ ਵਾਸੀ ਰਮਾਸ਼ੰਕਰ ਗੁਪਤਾ ਨੇ ਸੰਕਲਪ ਲਿਆ ਸੀ ਕਿ ਜਦੋਂ ਤੱਕ ਮਨੇਂਦਰਗੜ੍ਹ ਨੂੰ ਜ਼ਿਲ੍ਹੇ ਦਾ ਦਰਜਾ ਨਹੀਂ ਮਿਲਦਾ, ਉਹ ਆਪਣੀ ਦਾੜ੍ਹੀ ਨਹੀਂ ਕਟਵਾਏਗਾ। ਮਨੇਂਦਰਗੜ੍ਹ ਦਾ ਰਹਿਣ ਵਾਲਾ ਰਮਾਸ਼ੰਕਰ ਗੁਪਤਾ ਇਕ ਆਰ. ਟੀ. ਆਈ ਵਰਕਰ ਹੈ। ਗੁਪਤਾ ਨੇ ਪਿਛਲੇ ਸਾਲ ਅਗਸਤ ’ਚ ਮਨੇਂਦਰਗੜ੍ਹ-ਚਿਰਮੀਰੀ-ਭਰਤਪੁਰ ਨੂੰ ਨਵਾਂ ਜ਼ਿਲ੍ਹਾ ਐਲਾਨਣ ਤੋਂ ਬਾਅਦ 21 ਸਾਲਾਂ ਬਾਅਦ ਆਪਣੀ ਦਾੜ੍ਹੀ ਕਟਵਾਈ। ਨਵੇਂ-ਘੋਸ਼ਿਤ ਜ਼ਿਲ੍ਹੇ ਦਾ ਉਦਘਾਟਨ ਹੋਣ ਵਿਚ ਲਗਭਗ ਇਕ ਸਾਲ ਦਾ ਸਮਾਂ ਲੱਗ ਗਿਆ। ਗੁਪਤਾ ਨੇ ਆਪਣੇ ਸੰਕਲਪ ਨੂੰ ਜਾਰੀ ਰੱਖਦੇ ਹੋਏ ਦਾੜ੍ਹੀ ਨਹੀਂ ਕਟਵਾਈ।

ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਸ਼ੁੱਕਰਵਾਰ ਨੂੰ ਮਨੇਂਦਰਗੜ੍ਹ-ਚਿਰਮੀਰੀ-ਭਰਤਪੁਰ ਨੂੰ 32ਵੇਂ ਜ਼ਿਲ੍ਹੇ ਦੇ ਰੂਪ ਦਿੱਤਾ ਹੈ। ਉਨ੍ਹਾਂ ਨੇ ਮਨੇਂਦਰਗੜ੍ਹ-ਚਿਰਮੀਰੀ-ਭਰਤਪੁਰ ਨੂੰ 32ਵੇਂ ਜ਼ਿਲ੍ਹੇ ਦੇ ਰੂਪ ’ਚ ਰਸਮੀ ਸ਼ੁੱਭ ਆਰੰਭ ਕੀਤਾ। ਮਨੇਂਦਰਗੜ੍ਹ ਨੂੰ ਜ਼ਿਲ੍ਹੇ ਦਾ ਦਰਜਾ ਮਿਲਣ ’ਤੇ ਰਮਾਸ਼ੰਕਰ ਨੇ ਆਪਣੀ ਦਾੜ੍ਹੀ ਕਟਵਾਈ। ਮਿਲੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ 1998 ’ਚ ਕੋਰੀਆ ਜ਼ਿਲ੍ਹੇ ਦੇ ਗਠਨਾ ਮਗਰੋਂ ਮਨੇਂਦਰਗੜ੍ਹ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਉੱਠੀ ਸੀ, ਜਿਸ ਨੂੰ ਵੇਖਦੇ ਹੋਏ ਅੰਦੋਲਨ ਵੀ ਹੋਇਆ ਸੀ।

ਗਾਂਧੀ ਚੌਕ ’ਚ ਲਿਆ ਸੀ ਰਮਾਸ਼ੰਕਰ ਨੇ ਸੰਕਲਪ-

ਸਾਲ 2000 ’ਚ ਛੱਤੀਸਗੜ੍ਹ ਇਕ ਨਵਾਂ ਸੂਬਾ ਬਣਿਆ, ਜਿਸ ਤੋਂ ਬਾਅਦ ਮਨੇਂਦਰਗੜ੍ਹ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਇਕ ਵਾਰ ਫਿਰ ਉਠੀ। ਇਸ ਦੌਰਾਨ ਰਮਾਸ਼ੰਕਰ ਨੇ ਗਾਂਧੀ ਚੌਕ ’ਤੇ ਸੰਕਲਪ ਲਿਆ ਸੀ ਕਿ ਉਹ ਆਪਣੀ ਦਾੜ੍ਹੀ ਉਦੋਂ ਹੀ ਕਟਵਾਉਣਗੇ, ਜਦੋਂ ਮਨੇਂਦਰਗੜ੍ਹ ਨੂੰ ਜ਼ਿਲ੍ਹੇ ਦਾ ਦਰਜਾ ਮਿਲੇਗਾ। ਰਮਾਸ਼ੰਕਰ ਦੇ ਇਸ ਸੰਕਲਪ ਨੂੰ ਪੂਰਾ ਕਰਨ ਹੋਣ ’ਚ 21 ਸਾਲ ਲੱਗ ਗਏ।

21 ਸਾਲ ਬਾਅਦ ਕਟਵਾਈ ਦਾੜ੍ਹੀ

ਮੁੱਖ ਮੰਤਰੀ ਭੂਪੇਸ਼ ਬਘੇਲ ਨੇ 15 ਅਗਸਤ ਦੇ ਦਿਨ ਮਨੇਂਦਰਗੜ੍ਹ ਨੂੰ ਜ਼ਿਲ੍ਹਾ ਬਣਵਾਉਣ ਦਾ ਐਲਾਨ ਕੀਤਾ ਸੀ। ਮੁੱਖ ਮੰਤਰੀ ਦੇ ਇਸ ਐਲਾਨ ’ਤੇ ਰਮਾਸ਼ੰਕਰ ਨੇ ਉਨ੍ਹਾਂ ਦਾ ਧੰਨਵਾਦ ਜਤਾਇਆ। ਉੱਥੇ ਹੀ ਸ਼ੁੱਕਰਵਾਰ ਯਾਨੀ ਕਿ ਬੀਤੇ ਦਿਨ ਮੁੱਖ ਮੰਤਰੀ ਬਘੇਲ ਨੇ ਮਨੇਂਦਰਗੜ੍ਹ-ਚਿਰਮੀਰੀ-ਭਰਤਪੁਰ ਨੂੰ ਨਵੇਂ ਜ਼ਿਲ੍ਹੇ ਦੇ ਰੂਪ ’ਚ ਸ਼ੁੱਭ ਆਰੰਭ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਨਵੇਂ ਜ਼ਿਲ੍ਹੇ ’ਚ  200 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟ ਦਾ ਉਦਘਾਟਨ ਵੀ ਕੀਤਾ। ਜਿਸ ਤੋਂ ਬਾਅਦ ਰਮਾਸ਼ੰਕਰ ਨੇ ਗਾਂਧੀ ਚੌਕ ’ਤੇ 21 ਸਾਲ ਬਾਅਦ ਦਾੜ੍ਹੀ ਕਟਵਾਈ।


author

Tanu

Content Editor

Related News