ਲੀਡਰਸ਼ਿਪ ਤਬਦੀਲੀ ਨੂੰ ਲੈ ਕੇ ਬੋਲੇ ਬਘੇਲ, ਛੱਤੀਸਗੜ੍ਹ ਕਦੇ ਨਹੀਂ ਬਣ ਸਕਦਾ ਪੰਜਾਬ

Sunday, Oct 03, 2021 - 10:51 AM (IST)

ਲੀਡਰਸ਼ਿਪ ਤਬਦੀਲੀ ਨੂੰ ਲੈ ਕੇ ਬੋਲੇ ਬਘੇਲ, ਛੱਤੀਸਗੜ੍ਹ ਕਦੇ ਨਹੀਂ ਬਣ ਸਕਦਾ ਪੰਜਾਬ

ਰਾਏਪੁਰ– ਛੱਤੀਸਗੜ੍ਹ ’ਚ ਲੀਡਰਸ਼ਿਪ ਤਬਦੀਲੀ ਨੂੰ ਲੈ ਕੇ ਚੱਲ ਰਹੀ ਚਰਚਾ ਵਿਚਾਲੇ ਭੁਪੇਸ਼ ਬਘੇਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਸੂਬੇ ’ਚ ਮੁੱਖ ਮੰਤਰੀ ਅਹੁਦੇ ਦੇ ਕਥਿਤ ਬਟਵਾਰੇ ਦੀ ਚਰਚਾ ਵਿਚਾਲੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਕਿਹਾ ਕਿ ਉਨ੍ਹਾਂ ਦਾ ਸੂਬਾ ਕਦੇ ਪੰਜਾਬ ਨਹੀਂ ਬਣ ਸਕਦਾ। ਬਘੇਲ ਸੂਬੇ ਦੀ ਮੁੱਖ ਵਿਰੋਧੀ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਉਸ ਟਿੱਪਣੀ ’ਤੇ ਪ੍ਰਤੀਕਿਰਿਆ ਦੇ ਰਹੇ ਸਨ, ਜਿਸ ’ਚ ਭਾਜਪਾ ਨੇ ਕਿਹਾ ਸੀ ਕਿ ਕਾਂਗਰਸ ਰਾਜ ਵਾਲੇ ਛੱਤੀਸਗੜ੍ਹ ਅਤੇ ਪੰਜਾਬ ’ਚ ਸੱਤਾ ਨੂੰ ਲੈ ਕੇ ਉਥਲ-ਪੁਥਲ ਮਚੀ ਹੋਈ ਹੈ। 

ਮੁੱਖ ਮੰਤਰੀ ਨੇ ਕਾਂਗਰਸ ਵਿਧਾਇਕਾਂ ਦੇ ਰਾਸ਼ਟਰੀ ਰਾਜਧਾਨੀ ਨਵੀਂ ਦਿੱਲੀ ’ਚ ਇਕੱਠੇ ਹੋਣ ਨੂੰ ਲੈ ਕੇ ਕਿਹਾ ਕਿ ਵਿਧਾਇਕ ਇਕ-ਇਕ ਕਰਕੇ ਦਿੱਲੀ ਗਏ ਹਨ। ਉਥੇ ਜਾਣ ’ਚ ਕੋਈ ਪਾਬੰਦੀ ਨਹੀਂ ਹੈ। ਸਾਰੇ ਆਜ਼ਾਦ ਹਨ ਅਤੇ ਕਿਤੇ ਵੀ ਆ-ਜਾ ਸਕਦੇ ਹਨ। ਉਹ ਕੋਈ ਸਿਆਸੀ ਮੂਵਮੈਂਟ ਨਹੀਂ ਕਰ ਰਹੇ ਹਨ। ਇਸ ’ਚ ਕਿਸੇ ਨੂੰ ਕੀ ਤਕਲੀਫ ਹੋ ਸਕਦੀ ਹੈ।


author

Rakesh

Content Editor

Related News