ਘਰ ਆਈ ਨੰਨ੍ਹੀ ਪਰੀ ਤਾਂ ਲੱਗੀਆਂ ਰੌਣਕਾਂ, ਸਜੀਆਂ ਗਲੀਆਂ ਤੇ ਚਲਾਏ ਗਏ ਪਟਾਕੇ

09/12/2020 5:03:56 PM

ਛੱਤੀਸਗੜ੍ਹ— ਕਹਿੰਦੇ ਨੇ ਧੀਆਂ ਵਿਹੜੇ ਦੀ ਰੌਣਕ ਹੁੰਦੀਆਂ ਹਨ ਅਤੇ ਮਾਪਿਆਂ ਦੇ ਸਿਰ ਦਾ ਤਾਜ ਕਹਾਉਂਦੀਆਂ ਹਨ। ਅੱਜ ਵੀ ਕਈ ਥਾਵਾਂ 'ਤੇ ਧੀਆਂ ਨੂੰ ਜ਼ਿੰਦਗੀ ਮਿਲਣ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਹੈ। ਪੁੱਤਰ ਦੇ ਮੋਹ ਵਿਚ ਲੋਕ ਕੁੱਖ 'ਚ ਕੁੜੀਆਂ ਦੇ ਕਤਲ ਕਰਨ ਤੋਂ ਵੀ ਨਹੀ ਝਿਜਕਦੇ। ਉੱਥੇ ਹੀ ਦੂਜੇ ਪਾਸੇ ਪਰਿਵਾਰ ਨੇ ਘਰ ਵਿਚ ਧੀ ਆਉਣ 'ਚ ਨਾ ਸਿਰਫ ਜਸ਼ਨ ਮਨਾਇਆ, ਸਗੋਂ ਗਲੀਆਂ-ਮੁਹੱਲੇ ਨੂੰ ਗੁਬਾਰੇ ਅਤੇ ਰੰਗੋਲੀ ਨਾਲ ਸਜਾਇਆ ਗਿਆ। ਇਹ ਸਭ ਛੱਤੀਸਗੜ੍ਹ ਦੇ ਜਾਂਜਗੀਰ-ਚਾਂਪਾ ਜ਼ਿਲ੍ਹੇ 'ਚ ਦੇਖਣ ਨੂੰ ਮਿਲਿਆ। ਇੱਥੇ ਧੀ ਜੰਮਣ 'ਤੇ ਪਟਾਕੇ ਚਲਾਏ ਗਏ ਅਤੇ ਉਸ ਦਾ ਵੱਖਰੇ ਢੰਗ ਨਾਲ ਸਵਾਗਤ ਕੀਤਾ ਗਿਆ। 

ਗਰਭਪਾਤ ਕਰਾਉਣ ਦੇ ਪਿੱਛੇ ਆਮ ਕਾਰਨ ਯੋਜਨਾਬੱਧ ਗਰਭ ਅਵਸਥਾ ਹੈ, ਜਦਕਿ ਕੰਨਿਆ ਭਰੂਣ ਹੱਤਿਆ ਪਰਿਵਾਰ ਵਲੋਂ ਕੀਤੀ ਜਾਂਦੀ ਹੈ। ਲੋਕਾਂ ਦਾ ਮੰਨਣਾ ਹੈ ਕਿ ਮੁੰਡੇ ਪਰਿਵਾਰ ਦੇ ਵੰਸ਼ ਨੂੰ ਅੱਗੇ ਵਧਾਉਂਦੇ ਹਨ। ਉੱਥੇ ਹੀ ਦੂਜੇ ਪਾਸੇ ਜਾਂਜਗੀਰ-ਚਾਂਪਾ ਦੇ ਭੋਜਪੁਰ ਦਾ ਇਕ ਅਜਿਹਾ ਪਰਿਵਾਰ ਹੈ, ਜਿਸ ਨੇ ਪੁੱਤਰ-ਧੀ 'ਚ ਕੋਈ ਭੇਦਭਾਵ ਨਹੀਂ ਕੀਤਾ ਅਤੇ ਘਰ ਵਿਚ ਧੀ ਦੀ ਕਿਲਕਾਰੀ ਗੂੰਜਣ 'ਤੇ ਬਹੁਤ ਖੁਸ਼ੀਆਂ ਮਨਾਈਆਂ। ਚਾਂਪਾ ਦੇ ਭੋਜਪੁਰੀ ਵਾਸੀ ਚਿੰਤਾਮਣੀ ਲਠਾਰੇ ਦੇ ਛੋਟੇ ਭਰਾ ਸੌਰਭ ਦੀ ਪਤਨੀ ਅਨਿਤਾ ਨੇ ਬਿਲਾਸਪੁਰ ਦੇ ਹਸਪਤਾਲ 'ਚ ਕੁੜੀ ਨੂੰ ਜਨਮ ਦਿੱਤਾ ਸੀ।

ਜਦੋਂ ਲਠਾਰੇ ਪਤੀ-ਪਤਨੀ ਨਵਜੰਮੀ ਧੀ ਨੂੰ ਲੈ ਕੇ ਬਿਲਾਸਪੁਰ ਤੋਂ ਚਾਂਪਾ ਆਪਣੇ ਘਰ ਪਹੁੰਚੇ ਤਾਂ ਇੱਥੇ ਪਰਿਵਾਰ ਦੇ ਲੋਕਾਂ ਨੇ ਮੁਹੱਲੇ ਨੂੰ ਗੁਬਾਰਿਆਂ ਨਾਲ ਸਜਾਇਆ ਸੀ। ਉੱਥੇ ਹੀ ਜਿਸ ਕਾਰ 'ਚ ਬੱਚੀ ਅਤੇ ਉਸ ਦੇ ਮਾਪੇ ਬੈਠ ਕੇ ਆਏ, ਉਸ ਨੂੰ ਲਾੜੀ ਵਾਂਗ  ਸਜਾਇਆ ਗਿਆ ਸੀ। ਜਿਵੇਂ ਹੀ ਪਤੀ-ਪਤਨੀ ਆਪਣੀ ਨੰਨ੍ਹੀ ਬੱਚੀ ਨਾਲ ਪਿੰਡ ਪਹੁੰਚ ਤਾਂ ਆਤਿਸ਼ਬਾਜ਼ੀ ਨਾਲ ਉਨ੍ਹਾਂ ਦਾ ਜੰਮ ਕੇ ਸਵਾਗਤ ਕੀਤਾ ਗਿਆ। ਘਰ ਦੇ ਪ੍ਰਵੇਸ਼ ਦੁਆਰ 'ਚ ਰੰਗੋਲੀ ਵੀ ਬਣਾਈ ਗਈ ਸੀ। ਇਸ ਖੁਸ਼ੀ ਦੇ ਪਲ ਦੇ ਗਵਾਹ ਮੁਹੱਲਾ ਵਾਸੀ ਵੀ ਬਣੇ।


Tanu

Content Editor

Related News