ਛੱਤੀਸਗੜ੍ਹ: ਨਕਸਲ ਮੋਰਚੇ ’ਤੇ ਤਾਇਨਾਤ 190 ਜਵਾਨ ਕੋਰੋਨਾ ਪਾਜ਼ੇਟਿਵ
Monday, Jan 17, 2022 - 03:28 PM (IST)
ਨੈਸ਼ਨਲ ਡੈਸਕ– ਛੱਤੀਸਗੜ੍ਹ ਦੇ ਬਸਤਰ ਸੰਭਾਗ ’ਚ ਤਾਇਨਾਤ ਹੁਣ ਤਕ 190 ਜਵਾਨ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਅਧਿਕਾਰਤ ਜਾਣਕਾਰੀ ਮੁਤਾਬਕ, ਸਭ ਤੋਂ ਜ਼ਿਆਦਾ 160 ਜਵਾਨ ਸੁਕਮਾ ਜ਼ਿਲ੍ਹੇ ’ਚ ਪਾਜ਼ੇਟਿਵ ਪਾਏ ਗਏ ਹਨ। ਇਸਤੋਂ ਇਲਾਵਾ 19 ਜਵਾਨ ਬੀਜਾਪੁਰ ਅਤੇ 10 ਜਵਾਨ ਨਾਰਾਇਣਪੁਰ ਜ਼ਿਲ੍ਹੇ ’ਚ ਵੀ ਪਾਜ਼ੇਟਿਵ ਹੋਏ ਹਨ। ਛੁੱਟੀ ਤੋਂ ਪਰਤਨ ਦੇ ਬਾਅਦ ਜਵਾਨਾਂ ਨੂੰ ਪਹਿਲਾਂ ਇਕਾਂਤਵਾਸ ’ਚ ਰੱਖਣ ਤੋਂ ਬਾਅਦ ਉਨ੍ਹਾਂ ਦੀ ਜਾਂਚ ਕੀਤੀ ਗਈ ਹੈ।
ਆਈ.ਜੀ. ਸਨਰੋਦਰਰਾਜ ਨੇ ਦੱਸਿਆ ਕਿ ਕੋਰੋਨਾ ਦੀ ਪਹਿਲੀ ਅਤੇ ਦੂਜੀ ਲਹਿਰ ਦੀ ਤਰ੍ਹਾਂ ਇਸ ਵਾਰ ਵੀ ਸਾਵਧਾਨੀ ਵਰਤੀ ਜਾ ਰਹੀ ਹੈ। ਸੰਭਾਗ ’ਚ ਸਥਾਪਿਤ ਕੈਂਪਾਂ ’ਚ ਛੁੱਟੀ ਤੋਂ ਬਾਅਦ ਜਵਾਨਾਂ ਨੂੰ 14 ਦਿਨਾਂ ਤਕ ਇਕਾਂਤਵਾਸ ’ਚ ਰੱਖਣ ਲਈ ਕੈਂਪ ਦੇ ਕੰਪਲੈਕਸ ’ਚ ਹੀ ਕੁਆਰਟਾਇਨ ਸੈਂਟਰ ਬਣਾਇਆ ਗਿਆ ਹੈ। ਪੂਰੀ ਜਾਂਚ ਅਤੇ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਕੋਵਿਡ ਪ੍ਰੋਟੋਕੋਲ ਦਾ ਪਾਲਣ ਕਰਦੇ ਹੋਏ ਜਵਾਨਾਂ ਦੀ ਤਾਇਨਾਤੀ ਕੀਤੀ ਜਾਂਦੀ ਹੈ।