ਛੱਤੀਸਗੜ੍ਹ : ਪੁਲਸ ਨਾਲ ਮੁਕਾਬਲੇ ''ਚ 2 ਇਨਾਮੀ ਨਕਸਲੀ ਢੇਰ, ਵੱਡੀ ਮਾਤਰਾ ''ਚ ਹਥਿਆਰ ਬਰਾਮਦ

Monday, May 08, 2023 - 10:04 AM (IST)

ਸੁਕਮਾ (ਭਾਸ਼ਾ)- ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਸੁਕਮਾ ਜ਼ਿਲ੍ਹੇ 'ਚ ਸੁਰੱਖਿਆ ਫ਼ੋਰਸਾਂ ਨੇ ਮੁਕਾਬਲੇ 'ਚ ਇਕ ਮਹਿਲਾ ਨਕਸਲੀ ਸਮੇਤ 2 ਨਕਸਲੀਆਂ ਨੂੰ ਮਾਰ ਸੁੱਟਿਆ। ਪੁਲਸ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮੁਕਾਬਲੇ ਵਾਲੀ ਜਗ੍ਹਾ ਤੋਂ ਵੱਡੀ ਮਾਤਰਾ 'ਚ ਵਿਸਫ਼ੋਟਕ ਅਤੇ ਹਥਿਆਰ ਬਰਾਮਦ ਹੋਏ ਹਨ। ਸੁਕਮਾ ਦੇ ਪੁਲਸ ਸੁਪਰਡੈਂਟ ਸੁਨੀਲ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਭੇਜੀ ਥਾਣਾ ਖੇਤਰ ਦੇ ਅਧੀਨ ਦੰਤੇਸ਼ਪੁਰਮ ਪਿੰਡ 'ਚ ਜੰਗਲ 'ਚ ਸੁਰੱਖਿਆ ਫ਼ੋਰਸਾਂ ਅਤੇ ਨਕਸਲੀਆਂ ਵਿਚਾਲੇ ਗੋਲੀਬਾਰੀ ਹੋਈ, ਜਦੋਂ ਜ਼ਿਲ੍ਹਾ ਰਿਜ਼ਰਵ ਗਾਰਡ (ਡੀ.ਆਰ.ਜੀ.) ਦੀ ਟੀਮ ਨਕਸਲ ਵਿਰੋਧੀ ਮੁਹਿੰਮ 'ਤੇ ਗਈ ਸੀ।

ਇਹ ਵੀ ਪੜ੍ਹੋ : ਖ਼ਤਰਨਾਕ ਗੈਂਗਸਟਰ ਅਨਿਲ ਨੂੰ STF ਨੇ ਐਨਕਾਊਂਟਰ 'ਚ ਕੀਤਾ ਢੇਰ, ਦਰਜ ਸਨ 60 ਤੋਂ ਵੱਧ ਮਾਮਲੇ

ਉਨ੍ਹਾਂ ਦੱਸਿਆ ਕਿ ਨਕਸਲੀਆਂ ਨੇ ਡੀ.ਆਰ.ਜੀ. ਦੀ ਗਸ਼ਤ ਟੀਮ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਦੇ ਜਵਾਬ 'ਚ ਸੁਰੱਖਿਆ ਫ਼ੋਰਸਾਂ ਨੇ ਵੀ ਜਵਾਬੀ ਕਾਰਵਾਈ ਕੀਤੀ, ਜੋ ਬਾਅਦ 'ਚ ਮੁਕਾਬਲੇ 'ਚ ਤਬਦੀਲ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਗੋਲੀਬਾਰੀ ਖ਼ਤਮ ਹੋਣ ਤੋਂ ਬਾਅਦ ਜਦੋਂ ਹਾਦਸੇ ਵਾਲੀ ਜਗ੍ਹਾ ਦੀ ਤਲਾਸ਼ੀ ਲਈ ਗਈ, ਉਦੋਂ ਉੱਥੋਂ 2 ਨਕਸਲੀਆਂ ਦੀਆਂ ਲਾਸ਼ਾਂ, ਹਥਿਆਰ ਅਤੇ ਵਿਸਫ਼ੋਟਕ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੀ ਪਛਾਣ ਗੋਲਾਪੱਲੀ ਲੋਕਲ ਆਰਗੇਨਾਈਜੇਸ਼ਨ ਸਕਵਾਇਡ ਦੇ ਸਰਗਰਮ ਕਮਾਂਡਰ ਮਡਕਮ ਏਰਾ ਅਤੇ ਇਸੇ ਸੰਗਠਨ ਦੇ ਡਿਪਟੀ ਕਮਾਂਡਰ ਮਡਕਮ ਭੀਮੇ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਨਕਸਲੀ ਏਰਾ ਦੇ ਸਿਰ 'ਤੇ 8 ਲੱਖ ਰੁਪਏ ਅਤੇ ਭੀਮੇ ਦੇ ਸਿਰ 'ਤੇ ਤਿੰਨ ਲੱਖ ਰੁਪਏ ਦਾ ਇਨਾਮ ਸੀ। ਉਨ੍ਹਾਂ ਦੱਸਿਆ ਕਿ ਨੇੜੇ-ਤੇੜੇ ਦੇ ਇਲਾਕਿਆਂ 'ਚ ਤਲਾਸ਼ ਮੁਹਿੰਮ ਜਾਰੀ ਹੈ।

ਇਹ ਵੀ ਪੜ੍ਹੋ : ਖੇਡਦੇ ਸਮੇਂ ਬੱਚਿਆਂ ਨਾਲ ਵਾਪਰ ਗਿਆ ਭਾਣਾ, 4 ਮਾਸੂਮਾਂ ਨੂੰ ਆਈ ਦਰਦਨਾਕ ਮੌਤ


DIsha

Content Editor

Related News