ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲੇ ’ਚ 6 ਨਕਸਲੀ ਗ੍ਰਿਫਤਾਰ

02/27/2022 3:51:03 PM

ਬੀਜਾਪੁਰ– ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਬੀਜਾਪੁਰ ਜ਼ਿਲੇ ’ਚ ਸੁਰੱਖਿਆ ਬਲਾਂ ਨੇ ਵੱਖ-ਵੱਖ ਘਟਨਾਵਾਂ ’ਚ 6 ਨਕਸਲੀਆਂ ਨੂੰ ਗ੍ਰਿਫਤਾਰ ਕੀਤਾ ਹੈ। ਬੀਜਾਪੁਰ ਜ਼ਿਲੇ ਦੇ ਪੁਲਸ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇੱਥੇ ਦੱਸਿਆ ਕਿ ਜ਼ਿਲੇ ਦੇ ਬੀਜਾਪੁਰ ਅਤੇ ਆਵਾਪੱਲੀ ਥਾਣਾ ਖੇਤਰਾਂ ’ਚ ਪੁਲਸ ਨੇ 6 ਨਕਸਲੀਆਂ ਨੂੰ ਗ੍ਰਿਫਤਾਰ ਕੀਤਾ ਹੈ। 

ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲੇ ’ਚ ਚਲਾਈ ਜਾ ਰਹੀ ਨਕਸਲ ਵਿਰੋਧੀ ਮੁਹਿੰਮ ਦੇ ਤਹਿਤ 24 ਫਰਵਰੀ ਨੂੰ ਡੀ. ਆਰ. ਜੀ. ਅਤੇ ਜ਼ਿਲਾ ਬਲ ਦੀ ਸਾਂਝੀ ਟੀਮ ਨੂੰ ਪਦੇੜਾ ਅਤੇ ਚੇਰਪਾਲ ਪਿੰਡ ਵੱਲ ਰਵਾਨਾ ਕੀਤਾ ਗਿਆ ਸੀ ਅਤੇ ਪਦੇੜਾ ਪਿੰਡ ਦੇ ਕੋਲ ਟੀਮ ਨੇ 4 ਨਕਸਲੀਆਂ ਸੋਨੂੰ ਕੋਰਸਾ, ਮੁੰਨਾ ਹਪਕਾ, ਮੰਗਲ ਕੋਰਸਾ ਅਤੇ ਸੋਨੂੰ ਹਪਕਾ ਨੂੰ ਗ੍ਰਿਫਤਾਰ ਕੀਤਾ। ਇਸ ਦੌਰਾਨ ਪੁਲਸ ਟੀਮ ਨੇ ਰੇਗਡਗ਼ੱਟਾ ਪਾਰਾ ਤੋਂ ਇਕ ਨਕਸਲੀ ਕੋਰਸਾ ਸੰਨੂ ਅਤੇ ਆਵਾਪੱਲੀ ਅਤੇ ਮੁਰਦੰਡਾ ਪਿੰਡ ਤੋਂ ਨਕਸਲੀ ਸੁਖਰਾਮ ਨੂੰ ਗ੍ਰਿਫਤਾਰ ਕਰ ਲਿਆ ਹੈ।


Rakesh

Content Editor

Related News