ਛੱਤੀਸਗੜ੍ਹ: 36 ਲੱਖ ਰੁਪਏ ਦੇ ਇਨਾਮੀ 8 ਨਕਸਲੀਆਂ ਸਮੇਤ 14 ਮਾਓਵਾਦੀ ਗ੍ਰਿਫ਼ਤਾਰ

Friday, Jan 24, 2025 - 07:05 PM (IST)

ਛੱਤੀਸਗੜ੍ਹ: 36 ਲੱਖ ਰੁਪਏ ਦੇ ਇਨਾਮੀ 8 ਨਕਸਲੀਆਂ ਸਮੇਤ 14 ਮਾਓਵਾਦੀ ਗ੍ਰਿਫ਼ਤਾਰ

ਬੀਜਾਪੁਰ (ਏਜੰਸੀ)- ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਬੀਜਾਪੁਰ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨੇ 36 ਲੱਖ ਰੁਪਏ ਦੇ ਇਨਾਮ ਵਾਲੇ 8 ਨਕਸਲੀਆਂ ਸਮੇਤ 14 ਮਾਓਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਜ਼ਿਲ੍ਹੇ ਦੇ ਉਸੂਰ ਥਾਣਾ ਖੇਤਰ ਦੇ ਅਧੀਨ ਆਉਂਦੇ ਨਡਪੱਲੀ ਅਤੇ ਮੱਲੇਮਪੇਂਟਾ ਪਿੰਡਾਂ ਦੇ ਜੰਗਲਾਂ ਤੋਂ 14 ਮਾਓਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚੋਂ 8 ਦੇ ਸਿਰ 'ਤੇ ਕੁੱਲ 36 ਲੱਖ ਰੁਪਏ ਦਾ ਇਨਾਮ ਹੈ। ਉਨ੍ਹਾਂ ਕਿਹਾ ਕਿ ਬੀਜਾਪੁਰ ਵਿੱਚ ਮਾਓਵਾਦੀ ਵਿਰੋਧੀ ਕਾਰਵਾਈ ਦੇ ਹਿੱਸੇ ਵਜੋਂ, ਜ਼ਿਲ੍ਹਾ ਰਿਜ਼ਰਵ ਗਾਰਡ (ਡੀ.ਆਰ.ਜੀ.) ਅਤੇ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐਫ.) ਦੀ ਇੱਕ ਸਾਂਝੀ ਟੀਮ ਨੂੰ ਟੇਕਮੇਟਲਾ, ਨਡਪੱਲੀ ਅਤੇ ਮੱਲੇਮਪੇਂਟਾ ਪਿੰਡਾਂ ਵੱਲ ਗਸ਼ਤ ਲਈ ਭੇਜਿਆ ਗਿਆ ਸੀ।

ਅਧਿਕਾਰੀਆਂ ਅਨੁਸਾਰ, ਕਾਰਵਾਈ ਦੌਰਾਨ ਮੱਲੇਮਪੇਂਟਾ ਅਤੇ ਨਡਪੱਲੀ ਦੇ ਜੰਗਲਾਂ ਤੋਂ 5 ਮਹਿਲਾ ਨਕਸਲੀਆਂ ਸਮੇਤ 14 ਮਾਓਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮਾਓਵਾਦੀਆਂ ਵਿੱਚੋਂ ਕਮਲੀ ਕੋਡੇਮ ਉਰਫ਼ ਕੋਡੁਮ (28), ਚੈਤੇ ਸੋਢੀ ਉਰਫ਼ ਰੇਲੋ (26), ਜੋਗੀ ਸੋਢੀ ਉਰਫ਼ ਟੋਕੂ (24) ਅਤੇ ਰਾਜੇ ਸੋਢੀ ਉਰਫ਼ ਬੋਡੋ (33) ਦੇ ਸਿਰ 'ਤੇ 8-8 ਲੱਖ ਰੁਪਏ ਦਾ ਇਨਾਮ ਸੀ। ਅਧਿਕਾਰੀਆਂ ਅਨੁਸਾਰ, ਗ੍ਰਿਫ਼ਤਾਰ ਕੀਤੇ ਗਏ ਮਾਓਵਾਦੀਆਂ ਦੇਵਾ ਮਡਕਮ ਉਰਫ਼ ਬੋਟੀ (40), ਕੋਸਾ ਮਾਡਵੀ (39), ਲਿੰਗਾ ਕੁਹਰਾਮੀ ਉਰਫ਼ ਗੇਲੇ ਲਿੰਗਾ (25) ਅਤੇ ਹੁੰਗਾ ਕੁੰਜਮ (25) ਦੇ ਸਿਰ 'ਤੇ 1-1 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ।


author

cherry

Content Editor

Related News