ਛਪਰਾ ਗੈਂਗਰੇਪ: ਪ੍ਰਿੰਸੀਪਲ ਦੇ ਬੇਟੇ ਸਮੇਤ 7 ਲੋਕ ਗ੍ਰਿਫਤਾਰ
Tuesday, Jul 10, 2018 - 01:38 PM (IST)
ਛਪਰਾ— ਛਪਰਾ 'ਚ ਨਾਬਾਲਗ ਵਿਦਿਆਰਥਣ ਨਾਲ ਗੈਂਗਰੇਪ ਦੇ ਮਾਮਲੇ 'ਚ ਪੁਲਸ ਨੇ ਇਕ ਹੋਰ ਦੋਸ਼ੀ ਵਿਦਿਆਰਥੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ 'ਚ ਹੁਣ ਤੱਕ 7 ਲੋਕਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। 6 ਜੁਲਾਈ ਨੂੰ ਮਾਮਲੇ ਦਾ ਖੁਲਾਸਾ ਹੋਣ ਦੇ ਬਾਅਦ ਪੁਲਸ ਕਮਿਸ਼ਨਰ ਨੇ ਸਕੂਲ ਦੇ ਪ੍ਰਿੰਸੀਪਲ ਮੁਕੁੰਦ ਸਿੰਘ ਅਤੇ ਅਧਿਆਪਕ ਬਾਲਾਜੀ ਸਮੇਤ 2 ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਸੀ।
ਦੋ ਹੋਰ ਦੋਸ਼ੀ ਵਿਦਿਆਰਥੀਆਂ ਦੀ ਗ੍ਰਿਫਤਾਰੀ 7 ਜੁਲਾਈ ਨੂੰ ਹੋਈ ਸੀ,ਜਿਸ ਦੇ ਬਾਅਦ ਸੋਮਵਾਰ ਪੁਲਸ ਨੇ ਇਕ ਹੋਰ ਦੋਸ਼ੀ ਵਿਦਿਆਰਥੀ ਨੂੰ ਗ੍ਰਿਫਤਾਰ ਕਰ ਲਿਆ। ਸਕੂਲ 'ਚ ਪੜ੍ਹਨ ਵਾਲੀ 13 ਸਾਲ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਨੇ ਸਕੂਲ ਦੇ ਪ੍ਰਿੰਸੀਪਲ, 2 ਅਧਿਆਪਕਾਂ ਸਮੇਤ 15 ਵਿਦਿਆਰਥੀਆਂ 'ਤੇ ਦੋਸ਼ ਲਗਾਇਆ ਕਿ ਇਨ੍ਹਾਂ ਸਾਰਿਆਂ ਨੇ ਉਸ ਨਾਲ 7 ਮਹੀਨੇ ਤੋਂ ਲਗਾਤਾਰ ਰੇਪ ਕੀਤਾ ਸੀ। ਇਸ ਪੂਰੇ ਮਾਮਲੇ ਨੂੰ ਲੈ ਕੇ ਇਕ ਹੋਰ ਖੁਲਾਸਾ ਹੋਇਆ ਹੈ ਕਿ ਦੋਸ਼ੀ ਪ੍ਰਿੰਸੀਪਲ ਮੁਕੁੰਦ ਸਿੰਘ ਦਾ ਨਾਬਾਲਗ ਬੇਟਾ ਜੋ ਇਸੇ ਸਕੂਲ 'ਚ ਪੜ੍ਹਦਾ ਸੀ ਉਸ ਨੇ ਵੀ ਵਿਦਿਆਰਥਣ ਨਾਲ ਗੈਂਗਰੇਪ ਕੀਤਾ ਸੀ। ਇਸ ਨਾਬਾਲਗ ਦੋਸ਼ੀ ਨੂੰ ਪੁਲਸ ਨੇ ਪਹਿਲੇ ਦਿਨ ਹੀ ਗ੍ਰਿਫਤਾਰ ਕਰ ਲਿਆ ਸੀ। ਇਸ ਦੇ ਬਾਅਦ ਉਸ ਨੂੰ ਰਿਮਾਂਡ ਹੋਮ ਭੇਜ ਦਿੱਤਾ ਗਿਆ ਹੈ।
