ਪਾਰਟੀ ਦੇ ਪਹਿਲੇ ਕੇਂਦਰ ਸ਼ਾਸਤ ਪ੍ਰਦੇਸ਼ ਪ੍ਰਧਾਨ ਚੇਰਿੰਗ ਦੋਰਜੇ ਨੇ ਅਹੁਦੇ ਤੋਂ ਦਿੱਤਾ ਅਸਤੀਫਾ

Monday, May 04, 2020 - 11:29 PM (IST)

ਪਾਰਟੀ ਦੇ ਪਹਿਲੇ ਕੇਂਦਰ ਸ਼ਾਸਤ ਪ੍ਰਦੇਸ਼ ਪ੍ਰਧਾਨ ਚੇਰਿੰਗ ਦੋਰਜੇ ਨੇ ਅਹੁਦੇ ਤੋਂ ਦਿੱਤਾ ਅਸਤੀਫਾ

ਜੰਮੂ (ਰੋਸ਼ਨੀ)- ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਾਉਣ ਤੋਂ ਬਾਅਦ ਵੀ ਭਾਜਪਾ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਆਏ ਦਿਨ ਪਾਰਟੀ ਦਾ ਕੋਈ ਨਾ ਕੋਈ ਨੇਤਾ ਸੁਣਵਾਈ ਨਾ ਹੋਣ 'ਤੇ ਪਾਰਟੀ ਤੋਂ ਨਾਰਾਜ਼ ਰਹਿੰਦਾ ਹੈ। ਅਜਿਹੇ ਵਿਚ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਤੋਂ ਭਾਜਪਾ ਦੇ ਪ੍ਰਧਾਨ ਚੇਰਿੰਗ ਦੋਰਜੇ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੇ ਨਾਲ ਹੀ ਭਾਜਪਾ ਦੀ ਪਹਿਲੀ ਮੈਬਰਸ਼ਿਪ ਵੀ ਛੱਡਣ ਦਾ ਐਲਾਨ ਕੀਤਾ।

ਉਸ ਵੇਲੇ ਜੰਮੂ-ਕਸ਼ਮੀਰ ਸੂਬੇ ਵਿਚ ਪੀ.ਡੀ.ਪੀ.-ਭਾਜਪਾ ਗਠਜੋੜ ਸਰਕਾਰ ਵਿਚ ਕੈਬਨਿਟ ਮੰਤਰੀ ਰਹੇ ਦੋਰਜੇ ਨੇ ਦੋਸ਼ ਲਗਾਇਆ ਕਿ ਯੂ.ਟੀ. ਪ੍ਰਸ਼ਾਸਨ ਲੱਦਾਖ ਦੇ ਫੱਸੇ ਹੋਏ ਲੋਕਾਂ ਦੀ ਮਾੜੀ ਸਥਿਤੀ ਪ੍ਰਤੀ ਪੂਰੀ ਤਰ੍ਹਾਂ ਅਸੰਵੇਦਨਸ਼ੀਲ ਹੈ। ਦੋਰਜੇ ਨੇ ਆਪਣਾ ਅਸਤੀਫਾ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਡਾ ਨੂੰ ਪੇਸ਼ ਕੀਤਾ। ਚਿੱਠੀ ਵਿਚ ਦੋਰਜੇ ਨੇ ਦੋਸ਼ ਲਗਾਇਆ ਕਿ ਲੱਦਾਖ ਦੇ ਦੇਸ਼ਭਗਤ ਲੋਕ ਜੋ 1948 ਤੋਂ ਸਾਡੇ ਰਾਸ਼ਟਰ ਵਲੋਂ ਲੜੀਆਂ ਗਈਆਂ ਸਾਰੀਆਂ ਜੰਗਾਂ ਵਿਚ ਹਥਿਆਰਬੰਦ ਦਸਤਿਆਂ ਦੇ ਨਾਲ ਖੜ੍ਹੇ ਹਨ, ਉਨ੍ਹਾਂ ਦਾ ਸੰਘ ਸ਼ਾਸਤ ਪ੍ਰਦੇਸ਼ ਦੇ ਪ੍ਰਸ਼ਾਸਕਾਂ ਵਲੋਂ ਨਿਰਾਦਰ ਕੀਤਾ ਜਾਂਦਾ ਹੈ।


author

Sunny Mehra

Content Editor

Related News