ਦਰੱਖਤਾਂ ''ਤੇ ਕਿੱਲ, ਇਸ਼ਤਿਹਾਰ ਤੇ ਲਾਈਟਾਂ ਲਾਉਣ ''ਤੇ ਹੋਵੇਗੀ ਜੇਲ

09/11/2019 2:20:27 PM

ਚੇਨਈ— ਵਾਤਾਵਰਣ ਦੀ ਸਾਂਭ-ਸੰਭਾਲ ਕਰਨਾ ਅੱਜ ਹਰ ਮਨੁੱਖ ਦੀ ਜ਼ਿੰਮੇਵਾਰੀ ਬਣਦੀ ਹੈ। ਦਰੱਖਤ-ਬੂਟੇ ਸਾਡੇ ਵਾਤਾਵਰਣ ਨੂੰ ਹਰਿਆ-ਭਰਿਆ ਰੱਖਦੇ ਹਨ। ਅੱਜ ਦੇ ਸਮੇਂ 'ਚ ਵਧਦੀ ਆਬਾਦੀ ਕਾਰਨ ਦਰੱਖਤਾਂ ਨੂੰ ਕੱਟਿਆ ਜਾ ਰਿਹਾ ਹੈ ਜਾਂ ਫਿਰ ਉਸ ਦੀ ਸਾਂਭ-ਸੰਭਾਲ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ ਜਾਂਦਾ। ਦਰੱਖਤਾਂ ਦੀ ਸੰਭਾਲ ਲਈ ਗ੍ਰੇਟਰ ਚੇਨਈ ਕਾਰਪੋਰੇਸ਼ਨ ਨੇ ਤਾਂ ਕਮਰ ਕੱਸ ਲਈ ਹੈ। ਕਾਰਪੋਰੇਸ਼ਨ ਨੇ ਸੜਕ ਕੰਢੇ ਲੱਗੇ ਦਰੱਖਤਾਂ 'ਤੇ ਇਸ਼ਤਿਹਾਰ, ਕਿੱਲ ਜਾਂ ਲਾਈਟਾਂ ਲਗਾ ਕੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਲੋਕਾਂ ਅਤੇ ਨਿੱਜੀ ਸੰਸਥਾਵਾਂ 'ਤੇ 25,000 ਜੁਰਮਾਨੇ ਸਮੇਤ 3 ਸਾਲ ਜੇਲ ਦੀ ਸਜ਼ਾ ਦੀ ਵਿਵਸਥਾ ਕੀਤੀ ਹੈ। ਦਰੱਖਤਾਂ ਤੋਂ 10 ਦਿਨਾਂ ਦੇ ਅੰਦਰ ਇਸ਼ਤਿਹਾਰ ਹਟਾਉਣ ਦਾ ਨਿਰਦੇਸ਼ ਦਿੰਦੇ ਹੋਏ ਚੇਨਈ ਕਾਰਪੋਰੇਸ਼ਨ ਨੇ ਕਿਹਾ ਕਿ ਦਰੱਖਤਾਂ 'ਤੇ ਕਿੱਲ ਠੋਕਣਾ ਕੁਦਰਤ ਦੇ ਖਿਲਾਫ ਹੈ। ਇਸ ਨਾਲ ਦਰੱਖਤਾਂ ਦੀ ਉਮਰ ਘੱਟ ਹੁੰਦੀ ਹੈ। 

ਇਸ ਮਾਮਲੇ 'ਚ ਮਾਹਰਾਂ ਦਾ ਕਹਿਣਾ ਹੈ ਕਿ ਦਰੱਖਤਾਂ 'ਤੇ ਕਿੱਲਾਂ ਠੋਕਣ ਅਤੇ ਉਨ੍ਹਾਂ 'ਤੇ ਲਾਈਟਾਂ ਲਾਉਣ ਨਾਲ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਰੋਗ ਹੋ ਸਕਦੇ ਹਨ। ਇਸ ਨਾਲ ਭਾਵੇਂ ਹੀ ਦਰੱਖਤ ਬਾਹਰ ਤੋਂ ਸਿਹਤਮੰਦ ਨਜ਼ਰ ਆਉਣ ਪਰ ਅੰਦਰੋਂ ਖੋਖਲੇ ਹੋ ਜਾਂਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਲਾਈਟਾਂ ਅਤੇ ਹੋਰਡਿੰਗ ਤੋਂ ਵਾਹਨ ਚਾਲਕਾਂ ਨੂੰ ਪਰੇਸ਼ਾਨੀ ਹੁੰਦੀ ਹੈ। ਓਧਰ ਕਾਰਪੋਰੇਸ਼ਨ ਦੇ ਕਮਿਸ਼ਨਰ ਜੀ. ਪ੍ਰਕਾਸ਼ ਨੇ ਬਿਆਨ ਵਿਚ ਕਿਹਾ ਕਿ ਸਥਾਨਕ ਨਾਗਰਿਕ ਦਰੱਖਤਾਂ 'ਤੇ ਇਸ਼ਤਿਹਾਰ, ਹੋਰਡਿੰਗ ਲਾਉਣ ਦੀ ਸ਼ਿਕਾਇਤ ਚੇਨਈ ਐਪ ਅਤੇ ਹੈਲਪਲਾਈਨ (1913) 'ਤੇ ਵੀ ਕਰ ਸਕਦੇ ਹਨ। ਇਸ ਐਪ ਦੀ ਸ਼ੁਰੂਆਤ ਨਾਗਰਿਕ ਸਹੂਲਤਾਂ 'ਚ ਕਿਸੇ ਵੀ ਤਰ੍ਹਾਂ ਦੀਆਂ ਬੇਨਿਯਮੀਆਂ ਦੀ ਸ਼ਿਕਾਇਤ ਕਰਨ ਲਈ ਕੀਤੀ ਗਈ।


Tanu

Content Editor

Related News