ਚੇਨਈ ਦੇ ਇਸ ਮੁਸਲਿਮ ਜੋੜੇ ਨੇ ਮੰਦਰ ''ਚ ਦਾਨ ਕੀਤੇ 1.02 ਕਰੋੜ ਰੁਪਏ

Tuesday, Sep 20, 2022 - 06:40 PM (IST)

ਚੇਨਈ ਦੇ ਇਸ ਮੁਸਲਿਮ ਜੋੜੇ ਨੇ ਮੰਦਰ ''ਚ ਦਾਨ ਕੀਤੇ 1.02 ਕਰੋੜ ਰੁਪਏ

ਤਿਰੁਮਾਲਾ (ਵਾਰਤਾ)- ਤਾਮਿਲਨਾਡੂ ਦੀ ਰਾਜਧਾਨੀ ਚੇਨਈ ਦੇ ਇਕ ਮੁਸਲਿਮ ਜੋੜੇ ਸੁਬੀਨਾ ਬਾਨੋ ਅਤੇ ਸ਼੍ਰੀ ਅਬਦੁਲ ਗਨੀ ਨੇ ਮੰਗਲਵਾਰ ਨੂੰ ਤਿਰੂਮਲਾ ਤਿਰੂਪਤੀ ਦੇਵਸਥਾਨਮ (ਟੀ.ਟੀ.ਡੀ.) ਨੂੰ 1.02 ਕਰੋੜ ਰੁਪਏ ਦਾਨ ਦਿੱਤੇ। ਦਾਨ ਕੀਤੀਆਂ ਗਈਆਂ ਚੀਜ਼ਾਂ ਚ ਹਾਲ ਹੀ 'ਚ ਬਣੇ ਸ਼੍ਰੀ ਪਦਮਾਵਤੀ ਰੈਸਟ ਰਾਊਸ ਲਈ 87 ਲੱਖ ਰੁਪਏ ਦਾ ਫਰਨੀਚਰ, ਭਾਂਡੇ ਅਤੇ ਐੱਸ.ਵੀ. ਅੰਨਾਪ੍ਰਸਾਦਮ ਟਰੱਸਟ ਲਈ 15 ਲੱਖ ਰੁਪਏ ਦਾ ਡਿਮਾਂਡ ਡ੍ਰਾਫਟ ਸ਼ਾਮਲ ਹੈ। ਉਨ੍ਹਾਂ ਨੇ ਟੀ.ਟੀ.ਡੀ. ਦੇ ਕਾਰਜਕਾਰੀ ਅਧਿਕਾਰੀ ਏ.ਵੀ. ਧਰਮ ਰੈੱਡੀ ਨੂੰ ਤਿਰੁਮਲਾ ਮੰਦਰ ਦੇ ਰੰਗਨਾਏਕੂਲਾ ਮੰਡਪ 'ਚ ਡਿਮਾਂਡ ਡ੍ਰਾਫਟ ਸੌਂਪਿਆ।

ਇਹ ਵੀ ਪੜ੍ਹੋ : ਰਾਜਸਥਾਨ ਨੂੰ ਜਾਂਦੇ ਪ੍ਰਦੂਸ਼ਿਤ ਪਾਣੀ ਨੂੰ ਲੈ ਕੇ CM ਗਹਿਲੋਤ ਨੇ ਮੁੱਖ ਮੰਤਰੀ ਮਾਨ ਨੂੰ ਲਿਖਿਆ ਪੱਤਰ

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਕ ਵਪਾਰੀ ਅਬਦੁਲ ਗਨੀ ਨੇ ਬਾਲਾਜੀ ਮੰਦਰ ਦੇ ਨਾਮ ਨਾਲ ਮਸ਼ਹੂਰ ਇਸ ਮੰਦਰ ਨੂੰ ਦਾਨ ਕੀਤਾ ਹੈ। 2020 'ਚ ਉਨ੍ਹਾਂ ਨੇ ਕੋਰੋਨਾ ਮਹਾਮਾਰੀ ਦੌਰਾਨ ਮੰਦਰ ਕੰਪਲੈਕਸ 'ਚ ਕੀਟਾਣੂਨਾਸ਼ਕ ਸਪਰੇਅ ਕਰਨ ਲਈ ਇਕ ਬਹੁਆਯਾਮੀ ਟਰੈਕਟਰ-ਮਾਊਂਟੇਡ ਸਪ੍ਰੇਅਰ ਦਾਨ ਕੀਤਾ ਸੀ। ਉਨ੍ਹਾਂ ਨੇ ਇਸ ਤੋਂ ਪਹਿਲਾਂ ਸਬਜ਼ੀਆਂ ਦੇ ਢੋਆ-ਢੁਆਈ ਲਈ ਮੰਦਰ ਨੂੰ 35 ਲੱਖ ਰੁਪਏ ਦਾ ਰੇਫ੍ਰਿਜਰੇਟਰ ਟਰੱਕ ਦਾਨ ਦਿੱਤਾ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News